Wednesday, November 25, 2026

ਪੰਜਾਬੀ

ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਨੂੰ ਭੁਲਾਉਣਾ ਸੁਖਾਲਾ ਨਹੀ

          ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਭਰ ਜਵਾਨੀ ਵਿੱਚ ਇੰਜ ਤੁਰ ਜਾਵੇਗਾ, ਇਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।ਬੱਚਿਆਂ ਨਾਲ ਬੱਚਾ, ਹਮ-ਉਮਰਾਂ ਨਾਲ ਮਿਲਾਪੜਾ ਅਤੇ ਬਜ਼ੁਰਗਾਂ ਨਾਲ ਹਮਦਰਦੀ ਭਰੇ ਖੁਸ਼ਹਾਲ ਜੀਵਨ ਬਤੀਤ ਕਰਨ ਵਾਲੇ ਮਾਸਟਰ ਹਰਦੀਪ ਸਿੰਘ ਭੁੱਲਰ ਨੂੰ ਭੁਲਾਉਣਾ ਸੁਖਾਲਾ ਨਹੀ।ਕਾਮਰੇਡ ਮੱਘਰ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਮਾਤਾ ਸਵ. ਗੁਰਮੇਲ ਕੌਰ ਦੀ …

Read More »

ਜਨਮ ਦਿਨ ਮੁਬਾਰਕ – ਪ੍ਰਨਵ ਭੱਲਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਰੋਹਿਤ ਭੱਲਾ ਅਤੇ ਮੰਚਲ ਭੱਲਾ ਵਾਸੀ ਅੰਮ੍ਰਿਤਸਰ ਨੂੰ ਹੋਣਹਾਰ ਬੇਟੇ ਅਤੇ ਦਾਦਾ ਓਮਕਾਰ ਭੱਲਾ ਤੇ ਦਾਦੀ ਸੁਨੀਤਾ ਵਲੋਂ ਪ੍ਰਨਵ ਭੱਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇਗੀ ਸੀਟੂ – ਕਾਮਰੇਡ ਗੋਰਾ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਤੇ ਦੇਸ਼ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ।ਸਮੁੱਚਾ ਕਿਸਾਨ, ਆੜਤੀਆ, ਮਜ਼ਦੂਰ ਅਤੇ ਵਪਾਰੀ ਵਰਗ ਸੜਕਾਂ ‘ਤੇ ਹੈ।ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਦੇ ਚੱਕਾ ਜਾਮ ਵਿੱਚ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਰਥਕਾਂ ਵਲੋਂ …

Read More »

ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਸਾਥੀਆਂ ਸਣੇ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ

ਕਾਲੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਤੋਂ ਮੁਆਫੀ ਮੰਗਣ ਮੋਦੀ – ਦਰਸ਼ਨ ਕਾਂਗੜਾ ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਆਪਣੇ ਸਾਥੀਆਂ ਸਣੇ ਬਰਨਾਲਾ ਕੈਚੀਆ ਮਹਾਂਵੀਰ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ …

Read More »

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ -ਡਿਪਟੀ ਕਮਿਸ਼ਨਰ

ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 49 ਸੈਕਟਰ ਅਫ਼ਸਰ ਨਿਯੁੱਕਤ ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਸਾਊਣੀ ਸੀਜ਼ਨ ਸਾਲ 2020-21 ਸਮੇਂ ਝੋਨੇ ਦੀ ਸੁਚੱਜੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਸੰਗਰੂਰ `ਚ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ 1 ਅਕਤੂਬਰ 2020 ਤੋਂ ਸ਼ੁਰੂ …

Read More »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗੀਤ ਸਾਜ਼ ਵਾਦਨ ਮੁਕਾਬਲਿਆਂ ਦੇ ਜਿਲ੍ਹਾ ਪੱਧਰੀ ਨਤੀਜਿਆਂ ਦਾ ਐਲਾਨ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਸੰਗੀਤ ਸਾਜ਼ ਵਾਦਨ ਮੁਕਾਬਲਿਆਂ ਦੇ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।               ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮਲਕੀਤ …

Read More »

ਜ਼ੋਨਲ ਪ੍ਰਬੰਧਕ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਐਮ.ਸੀ.ਸੀ ਸਾਖ਼ਾ ਦਾ ਉਦਘਾਟਨ

ਕਪੂਰਥਲਾ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਪ੍ਰਬੰਧਕ ਉਂਕਾਰਜੀਤ ਸਿੰਘ ਵਲੋਂ ਕਪੂਰਥਲਾ ਮੰਡਲ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ “ਮਧਿਅਮ ਕਾਰਪੋਰੇਟ ਕੇਂਦਰ” ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਇਹ ਸ਼ਾਖਾ ਜਲੰਧਰ ਕਪੂਰਥਲਾ ਰੋਡ ਉਪਰ ਮਨਸੂਰਵਾਲ ਦੋਨਾ ਵਿਖੇ ਸਥਾਪਿਤ ਕੀਤੀ ਗਈ ਹੈ।              ਉਨਾਂ ਦੱਸਿਆ ਕਿ ਇਸ ਸ਼ਾਖਾ ਵਲੋਂ 1 ਕਰੋੜ ਤੋਂ ਲੈ …

Read More »

30 ਸਤੰਬਰ ਤੱਕ ਕਰਵਾਇਆ ਜਾ ਸਕਦਾ ਹੈ 10% ਰਿਬੇਟ ਨਾਲ ਪ੍ਰਾਪਰਟੀ ਟੈਕਸ-ਆਦਰਸ਼ ਕੁਮਾਰ

ਕਪੂਰਥਲਾ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਦੇ ਕਾਰਜ਼ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਹੜੇ ਲੋਕ ਹਾਲੇ ਤੱਕ ਕਿਸੇ ਕਾਰਨ 2020-21 ਦਾ ਆਪਣਾ ਬਣਦਾ ਪ੍ਰਾਪਰਟੀ ਟੈਕਸ ਨਗਰ ਨਿਗਮ ਵਿਖੇ ਜਮ੍ਹਾਂ ਨਹੀ ਕਰਵਾ ਸਕੇ, ਉਹ 30 ਸਤੰਬਰ 2020 ਤੱਕ ਬਣਦਾ ਟੈਕਸ ਤੁਰੰਤ ਜਮ੍ਹਾਂ ਕਰਵਾ ਕੇ ਸਰਕਾਰ ਵੱਲੋਂ ਦਿੱਤੀ 10% …

Read More »

ਦੇਸੀ ਬਾਸਮਤੀ ਜਿਲ੍ਹਾ ਪਠਾਨਕੋਟ ‘ਚ ਬਿਖੇਰ ਰਹੀ ਹੈ ਆਪਣੀ ਖੁਸ਼ਬੂ – ਡਾ. ਹਰਤਰਨਪਾਲ ਸਿੰੰਘ

ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਲਗਭਾਗ 2000 ਹੈਕਟੇਅਰ ਬਿਜਾਈ ਹੋਈ ਹੈ।ਪਿਛਲੇ ਸਾਲ ਸਰਕਾਰ ਵਲੋਂ 9 ਪੈਸਟੀਸਾਈਡ ਬਾਸਮਤੀ ਤੋਂ ਸਪਰੇ ਕਰਨ ‘ਤੇ ਰੋਕ ਲਗਾਈ ਗਈ ਸੀ।ਜਿਸ ਕਰਕੇ ਬਾਸਮਤੀ ਦੇ ਨਿਰਯਾਤ ‘ ਤੇ ਫਰਕ ਪਿਆ।                    ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ …

Read More »

‘ਮੌਕੇ ’ਤੇ ਹੀ ਖੁੱਲੇ ਦਾਖਲੇ’ ਤਹਿਤ ਆਈ.ਟੀ.ਆਈ ‘ਚ ਸਿੱਧਾ ਦਾਖਲਾ ਸ਼ੁਰੂ- ਅਮਿਤ ਵਿੱਜ

ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ ਗਈਆਂ ਹਨ।ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ’ਮੌਕੇ ’ਤੇ ਹੀ ਖੁੱਲੇ ਦਾਖਲੇ’ ਲਈ ਆਖਰੀ ਮੌਕਾ ਦਿੱਤਾ ਹੈ।                ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾ …

Read More »