Wednesday, November 25, 2026

ਪੰਜਾਬੀ

ਫੈਡਰੇਸ਼ਨ ਗੋਲਡ ਕੱਪ ਵਾਲੀਬਾਲ-2019 ਦੇ ਫਾਈਨਲ `ਚ ਕੇਰਲਾ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ ਆਫ ਵਾਲੀਬਾਲ-2019 ਦੇ ਛੇਵੇਂ ਦਿਨ ਲੜਕਿਆਂ ਦੇ ਸੈਮੀਫਾਇਨਲ ਮੈਚ ਵਿੱਚ ਤਾਮਿਲਨਾਡੂ ਨੇ ਆਂਧਰਾ ਪ੍ਰਦੇਸ਼ ਨੂੰ 3-1 (25-23, 25-17, 19-25, 25-12) ਅਤੇ ਕੇਰਲਾ ਨੇ ਪੰਜਾਬ ਨੂੰ 3-2 (25-21, 23-25, 25-22, 18-25, 15-8) ਨਾਲ  ਹਰਾ ਕੇ ਫਾਈਨਲ ਵਿੱਚ ਆਪਣੀ ਜਗਾ ਬਣਾਈ। ਲੜਕੀਆਂ ਦੇ …

Read More »

ਆਰਮੀ ਭਰਤੀ ਲਿਖਤੀ ਟੈਸਟ ਦੀ ਤਿਆਰੀ ਲਈ ਕੈਂਪ 12 ਤੋਂ 23 ਅਕਤੂਬਰ ਤੱਕ

ਮੁਫ਼ਤ ਕੋਚਿੰਗ ਦੇ ਨਾਲ ਰਹਿਣ ਤੇ ਖਾਣ-ਪੀਣ ਦਾ ਵੀ ਹੋਵੇਗਾ ਮੁਫ਼ਤ ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਯੂਵਕਾਂ ਜਿਨ੍ਹਾਂ ਨੇ ਆਰਮੀ ਭਰਤੀ ਰੈਲੀ ਵਿੱਚ ਹਿੱਸਾ ਲੈ ਕੇ ਸਰੀਰਿਕ ਅਤੇ  ਡਾਕਟਰੀ ਟੈਸਟ ਪਾਸ ਕਰ ਲਿਆ ਹੈ।ਸੀ-ਪਾਈਟ ਕੈਂਪ ਇੰਚਾਰਜ ਰਵਿੰਦਰ ਸਿੰਘ ਲੈਰੀ ਨੇ ਦੱਸਿਆ ਕਿ ਉਹ ਯੁਵਕ ਲਿਖਤੀ ਟੈਸਟ ਦੀ ਤਿਆਰੀ ਲਈ ਇਛੁੱਕ ਹਨ ਤਾਂ ਉਹ ਨਿਮਨਲਿਖਤ …

Read More »

ਕੇਂਦਰੀ ਜੇਲ੍ਹ `ਚ ਮਨਾਇਆ ਸ੍ਰੀ ਗੁਰੂ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਜੇਲ੍ਹ ਅੰਮ੍ਰਿਤਸਰ `ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ।ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਜੇਲ੍ਹਾਂ ਵਿੱਚ ਵੀ ਇਹ ਪੁਰਬ ਮਨਾਉਣ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਵੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਤੇ ਤੈਰਾਕੀ ਦੇ ਸੈਂਟਰ ਅਲਾਟ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੇ ਯੂਥ-ਅਫੈਅਰਜ਼ ਐਂਡ ਸਪੋਰਟਸ ਮੰਤਰਾਲੇ ਨੇ  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ  ਖੇਡਾਂ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੇ ਅਧਾਰ ਤੇ ਚਾਰ ਖੇਡਾਂ ਦੇ ਲਈ “ਸੈਂਟਰਜ਼ ਆਫ ਐਕਸੀਲੈਂਸ ਇਨ ਸਪੋਰਟਸ”  ਸਥਾਪਿਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਫ਼ੈਸਲਾ ਯੂਥ ਅਫੈਅਰਜ਼ ਅਤੇ ਸਪੋਰਟਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਦਿੱਲੀ …

Read More »

ਹਰਸਿਮਰਤ ਬਾਦਲ ਕੇਵਲ ਬਿਆਨਬਾਜ਼ੀ ਨਾ ਕਰਨ, ਕੇਂਦਰੀ ਵਜ਼ੀਰ ਹੋਣ ਨਾਤੇ ਕੰਮ ਕਰਕੇ ਵਿਖਾਉਣ – ਵਿਜੈਇੰਦਰ ਸਿੰਗਲਾ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ `ਤੇ ਸਿਆਸੀ ਲਾਹਾ ਲਏ ਜਾਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।              ਸਿੰਗਲਾ ਨੇ ਕਰੜੇ ਸ਼ਬਦਾਂ ਵਿੱਚ …

Read More »

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਸੂਬਾ ਪੱਧਰੀ ਖੇਡਾਂ `ਚ ਬਿਤਰੀਨ ਪ੍ਰਦਰਸ਼ਨ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – 65 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਵੁਸ਼ੂ ਖੇਡਾਂ ਜੋਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈਆਂ ਸਨ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੌਂਗੋਵਾਲ ਦੇ 16 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 15 ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਜ਼ਿਲ੍ਹੇ ਨੂੰ ਪੰਜਾਬ ਵਿੱਚੋਂ ਪਹਿਲਾ ਸਥਾਨ ਦਿਵਾਉਣ ਵਿੱੱਚ ਅਹਿਮ ਭੂਮਿਕਾ ਨਿਭਾਈ। …

Read More »

ਕਾਨੂੰਨਗੋ ਬਾਬੂ ਸਿੰਘ ਦੀ ਸੇਵਾ ਮੁਕਤੀ `ਤੇ ਕਰਵਾਇਆ ਵਿਦਾਇਗੀ ਸਮਾਗਮ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਟਵਾਰ ਸਰਕਲ ਲੌਂਗੋਵਾਲ ਦੇ ਕਾਨੂੰਨਗੋ ਬਾਬੂ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ।ਕਾਨੂੰਨਗੋ ਪ੍ਰਧਾਨ ਮਹਿੰਦਰ ਸਿੰਘ ਤਕੀਪੁਰ, ਖਜਾਨਚੀ ਗੁਰਦੀਪ ਸਿੰਘ, ਕਾਨੂੰਨਗੋ ਅਸੋਕ ਕੁਮਾਰ ਐਸ.ਕੇ, ਕਨੂੰਨਗੋ ਦਰਸਨ ਸਿੰਘ ਐਨ.ਐਸ.ਕੇ, ਦਫਤਰ ਕਾਨੂੰਨਗੋ ਜਸਪਾਲ ਸਿੰਘ ਨੇ ਸੰਬੋਧਿਨ ਕਰਦਿਆ ਦੱਸਿਆ ਕਿ ਬਾਬੂ ਸਿੰਘ ਕਾਨੂੰਨਗੋ ਨੇ ਪਟਵਾਰੀ ਤੋਂ ਆਪਣੀ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ …

Read More »

ਆਵਾਰਾ ਪਸ਼ੂਆਂ ਨੇ ਇਕ ਔਰਤ ਤੇ ਦੋ ਬੱਚੇ ਕੀਤੇ ਜਖਮੀ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਅਵਾਰਾ ਪਸ਼ੂਆਂ ਦੇ ਭੇੜ ਵਿੱਚ ਆਉਣ ਨਾਲ ਇੱਕ ਔਰਤ ਅਤੇ ਦੋ ਬੱਚਿਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪਾਵਰਕਾਮ ਵਿਚ ਠੇਕੇ `ਤੇ ਕੰਮ ਕਰਦੇ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਾਨਕੀ, ਪੁੱਤਰੀ ਸ਼ਗਨਪ੍ਰੀਤ ਕੌਰ ਉਮਰ 7 ਸਾਲ ਅਤੇ ਪੁੱਤਰ ਹਰਕੀਰਤ ਸਿੰਘ ਉਮਰ 3 ਸਾਲ ਟੈਗੋਰ …

Read More »

ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ ਲਈ ਪੈਰਾਮਾਊਂਟ ਪਬਲਿਕ ਸਕੂਲ ਦੇ ਖਿਡਾਰੀ ਦੀ ਹੋਈ ਚੋਣ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਸ.ਭ.ਸ ਨਗਰ ਖਟਕੜ ਕਲਾਂ ਵਿਖੇ ਹੋਈਆਂ 65ਵੀਆਂ ਪੰਜਾਬ ਪੱਧਰੀ ਸਕੂਲ ਗੇਮਜ਼ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਵੁਸ਼ੂ ਗੇਮ ਵਿੱਚ ਭਾਗ ਲਿਆ।ਜਿਸ ਵਿੱਚ ਅਰਵਿੰਦਰ ਸਿੰਘ ਨੇ 75 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਅਤੇ ਰੁਪਿੰਦਰ ਸ਼ਰਮਾ ਨੇ 52 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਮੈਡਲ ਹਾਸਿਲ ਕਰਕੇ ਸਕੂਲ ਦਾ ਨਾਂ …

Read More »

ਕਰਹਾਲੀ ਦੇ ਸਰਕਾਰੀ ਸਕੂਲ `ਚ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਇਆ

ਪਟਿਆਲਾ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਕਰਹਾਲੀ ਵਿਖੇ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਵਸ ਸਕੂਲ ਇੰਚਾਰਜ਼ ਨਵਨੀਤ ਸਿੰਘ ਦੀ ਅਗਵਾਈ `ਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਮੁੱਚੇ ਸਕੂਲ ਦੀ ਸਫਾਈ ਕਰਕੇ ਮਨਾਇਆ ਗਿਆ।ਸਫਾਈ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।ਵਿਸ਼ੇਸ਼ ਤੌਰ `ਤੇ ਪਹੁੰਚੇ ਜੀ.ਓ.ਜੀ ਟੀਮ ਮੈਂਬਰ ਬਘੇਲ ਸਿੰਘ ਨੇ ਵਿਦਿਆਰਥੀਆਂ …

Read More »