Saturday, March 21, 2026

ਪੰਜਾਬੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ ‘ਚ ਅੱਗੇ

ਅੰਮ੍ਰਿਤਸਰ, 15 ਜੂਨ (ਸੁਬਬੀਰ ਸਿੰਘ ਖੁਰਮਣੀਆਂ) – ਲਗਭਗ ਪਿਛਲੇ ਸੱਤ ਸਾਲਾਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਫਾਂ ‘ਤੇ ਅਕਸ ਲਗਾਤਾਰ ਉਚਾਈ ਵੱਲ ਗਿਆ ਹੈ ਅਤੇ ਵੱਖ ਵੱਖ ਰੈਂਕਿੰਗ ਪ੍ਰਦਾਨ ਕਰਨ ਵਾਲੇ ਅਦਾਰਿਆਂ ਵੱਲੋਂ ਯੂਨੀਵਰਸਿਟੀ ਨੂੰ ਓਵਰਆਲ ਜਾਂ ਕਿਸੇ ਖਾਸ ਖੇਤਰ ਵਿਚ ਮੂਹਰਲੀ ਕਤਾਰ ਵਿਚ ਹੀ ਰੱਖਿਆ ਗਿਆ ਹੈ।ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਇਕ ਹੋਰ ਅਹਿਮ ਪ੍ਰਾਪਤੀ …

Read More »

ਡੀ.ਸੀ ਵਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜ਼ਾਂ ਦਾ ਨਿਰੀਖਣ

ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਰਵੋਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਵਿਕਾਸ ਕਾਰਜ਼ ਜੋਸ਼ੋ ਖਰੋਸ਼ ਨਾਲ ਚੱਲ ਰਹੇ ਹਨ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਹ ਪ੍ਰਗਟਾਵਾ ਅੱਜ ਧੂਰੀ ਵਿਖੇ ਕਰੀਬ 21.65 ਕਰੋੜ ਦੀ ਲਾਗਤ ਨਾਲ …

Read More »

ਪਿੰਡ ਖੁਰਾਣਾ ਦੇ ਅਗਾਂਹਵਧੂ ਕਿਸਾਨ ਰਾਮ ਸਿੰਘ ਨੇ 16 ਏਕੜ ਜ਼ਮੀਨ ‘ਚ ਝੋਨੇ ਦੀ ਕੀਤੀ ਸਿੱਧੀ ਬਿਜ਼ਾਈ

ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਡਾ: ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਕਿਸਾਨਾਂ ਨੂੰ ਪਾਣੀ ਦੀ ਬੱਚਤ ਅਤੇ ਖੇਤੀ ਖਰਚੇ ਘਟਾਉਣ ਲਈ ਝੋਨੇ ਦੀ ਸਿੱਧੀ ਬਿਜ਼ਾਈ ਦੀ ਤਕਨੀਕ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸੇ ਤਹਿਤ ਬਲਾਕ ਸੰਗਰੂਰ ਦੇ ਪਿੰਡ ਖੁਰਾਣਾ ਵਿਖੇ ਅਗਾਂਹਵਧੂ ਕਿਸਾਨ ਰਾਮ ਸਿੰਘ ਵਲੋਂ ਝੋਨੇ ਦੀ 16 ਏਕੜ ਵਿੱਚ …

Read More »

ਛੇਵੇਂ ਪਾਤਸ਼ਾਹ ਵਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ …

Read More »

ਖੇਤੀਬਾੜੀ ਵਿਭਾਗ ਵਲੋਂ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਦਾ ਆਯੋਜਨ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਸਾਉਣੀ ਦੀਆ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਅੰਮ੍ਰਿਤਸਰ ਵਲੋਂ ਵੇਰਕਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਸਵੰਤ ਸਿੰਘ ਵਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅੰਮ੍ਰਿਤਸਰ ਸ਼੍ਰੀਮਤੀ ਜੋਤੀ ਬਾਲਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦਰਮਿਆਨ ਅਹਿਮ ਸਮਝੌਤਾ

ਅੰਮ੍ਰਿਤਸਰ 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਿਚਕਾਰ ਇੱਕ ਅਹਿਮ ਸਮਝੌਤਾ ਸਹੀਬੱਧ ਹੋਇਆ ਹੈ।ਇਸ ਭਾਈਵਾਲੀ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਇੰਟਰਨਸ਼ਿਪ ਪ੍ਰੋਗਰਾਮ ਪ੍ਰਦਾਨ ਕਰਨਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ …

Read More »

ਭਾਰਤ ਵਿਕਾਸ ਪ੍ਰੀਸ਼ਦ ਨੇ ਸਰਜੀਕਲ ਬੈਡ ਅਤੇ ਚੇਅਰ ਦਾ ਪ੍ਰੋਜੈਕਟ ਲਗਾਇਆ

ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ ਐਸ.ਯੂ.ਐਸ ਸੁਨਾਮ ਵਲੋਂ ਪ੍ਰਧਾਨ ਅਨਿਲ ਜੈਨ ਅਤੇ ਜਨਰਲ ਸਕੱਤਰ ਜਤਿੰਦਰ ਜੈਨ ਦੀ ਅਗਵਾਈ ਹੇਠ ਬ੍ਰਹਮਸੀਰਾ ਮੰਦਿਰ ਸੁਨਾਮ ਵਿੱਚ ਸਰਜੀਕਲ ਬੈਡ ਅਤੇ ਚੇਅਰ ਦਾ ਪ੍ਰੋਜੈਕਟ ਲਗਾਇਆ ਗਿਆ।ਅਨਿਲ ਜੈਨ ਨੇ ਦੱਸਿਆ ਕਿ ਦਵਾਈਆਂ ਦੇ ਨਾਲ-ਨਾਲ ਪ੍ਰੀਸ਼ਦ ਵਲੋਂ ਲੋੜਵੰਦ ਲੋਕਾਂ ਦੀ ਬੀਮਾਰੀ ਦੌਰਾਨ ਉਨ੍ਹਾਂ ਦੀ ਸਰਜੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਪ੍ਰਾਜੈਕਟ ਸ਼ੁਰੂ …

Read More »

ਮਾਤਾ ਕਮਲ ਮੈਨਨ ਦੀ ਅਗਵਾਈ ‘ਚ ਕੀਰਤਨ ਮੰਡਲ ਨੇ ਲਗਾਇਆ ਸਮੋਸੇ ਤੇ ਜਲੇਬੀਆਂ ਦਾ ਲੰਗਰ

ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਮਾਤਾ ਕਮਲ ਮੈਨਨ ਦੀ ਅਗਵਾਈ ਹੇਠ ਕੀਰਤਨ ਮੰਡਲ ਵਲੋਂ ਰਾਮਨਗਰ ਵਿੱਚ ਸਮੋਸੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ।ਮਾਤਾ ਕਮਲ ਮੈਨਨ ਨੇ ਕਿਹਾ ਕਿ ਇਥੇ 14 ਸਾਲਾਂ ਤੋਂ ਲਗਾਤਾਰ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਰਾਧਾ ਅਸ਼ਟਮੀ, ਕ੍ਰਿਸ਼ਨ ਅਸ਼ਟਮੀ ਅਤੇ ਕਈ ਹੋਰ ਤਿਉਹਾਰਾਂ ਤੇ ਅਲੱਗ ਅਲੱਗ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਸਮਾਜਿਕ ਕਲਿਆਣ ਲਈ ਗਊਆਂ …

Read More »

ਸਟੱਡੀ ਸਰਕਲ ਵਲੋਂ ‘ਆਓ ਰੰਗ ਭਰੀਏ’ ਮੁਕਾਬਲੇ ਦਾ ਆਯੋਜਨ

ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ 7 ਰੋਜ਼ਾ ਗਿਆਨ ਅੰਜਨ ਗੁਰਮਤਿ ਸਮਰ ਕੈੰਪ ਨਿਰੰਤਰ ਜਾਰੀ ਹੈ।ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ, ਇਤਿਹਾਸ, ਗੁਰਮਤਿ ਸਿਧਾਂਤਾਂ ਅਤੇ ਪੈਂਤੀ ਅੱਖਰੀ ਆਦਿ ਦਾ ਗਿਆਨ ਦਿੱਤਾ ਜਾ ਰਿਹਾ ਹੈ।ਕੈਂਪ ਦੇ ਪੰਜਵੇਂ ਦਿਨ ਕੈਂਪਰ ਬੱਚਿਆਂ ਦਰਮਿਆਨ “ਆਓ ਰੰਗ ਭਰੀਏ …

Read More »

ਨਗਰ ਨਿਗਮ ਵਲੋਂ ਅਰੰਭੀ ਰਾਤ ਦੀ ਸਵੱਛਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ – ਨਿਗਮ ਕਮਿਸ਼ਨਰ

ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ) – ਸਥਾਨਕ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ ਵਲੋਂ 10 ਜੂਨ 2024 ਨੂੰ ਰਾਤ 10.00 ਵਜੇ ਤੋਂ ਸ਼ਹਿਰ ਦੇ 5 ਜ਼ੋਨਾਂ ਅਧੀਨ ਆਉਂਦੇ ਇਲਾਕਿਆਂ ‘ਚ ਸਵੱਛਤਾ ਦੀ ਕੀਤੀ ਗਈ ਸ਼ੁਰੂਆਤ ਇਸ ਸਮੇਂ ਸਫਾਈ ਕਰਮਚਾਰੀ ਸਫਲਤਾ ਪੂਰਵਕ ਚਲਾ ਰਹੇ ਹਨ ਅਤੇ ਨਿਗਮ ਦੀ ਮਸ਼ੀਨਰੀ ਨਾਲ ਕੂੜਾ ਚੁੱਕਿਆ ਜਾ ਰਿਹਾ ਹੈ।ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ …

Read More »