Wednesday, November 25, 2026

ਪੰਜਾਬੀ

ਵੋਟਰਾਂ ਨੂੰ ਜਾਗਰੂਕ ਕਰਨ ਲਈ ਟਰਾਂਸਜੈਂਡਰਾਂ ਨੇ ਕੱਢੀ ਰੈਲੀ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜਿਲ੍ਹਾ ਚੋਣ ਅਫਸਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਹੀ ਲੜੀ ਤਹਿਤ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਮੈਡਮ ਸੁਮਨ ਬਾਲਾ ਦੀ ਅਗਵਾਈ ਹੇਠ ਢਪੱਈ ਰੋਡ ਵਿਖੇ ਟਰਾਂਸਜੈਂਡਰਾਂ ਦੀ …

Read More »

ਚੋਣ ਸ਼ਿਕਾਇਤਾਂ ਸਬੰਧੀ ਜਨਰਲ ਨਿਗਰਾਨ ਨੂੰ ਪਾਵਰ ਕਾਰਪੋਰੇਸ਼ਨ ਦੇ ਗੈਸਟ ਹਾਊਸ `ਚ ਮਿਲ ਸਕਣਗੇ ਲੋਕ- ਡੀ.ਸੀ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਈ.ਏ.ਐਸ ਅਧਿਕਾਰੀ ਸਮੀਰ ਵਰਮਾ ਨੂੰ ਲੋਕ ਸਭਾ ਹਲਕਾ 02 ਅੰਮ੍ਰਿਤਸਰ ਲਈ ਜਨਰਲ ਨਿਗਰਾਨ ਵਜੋਂ ਨਿਯੁੱਕਤ ਕੀਤਾ ਗਿਆ ਹੈ।ਜਿਨ੍ਹਾਂ ਵਲੋਂ ਇਥੇ ਆਪਣਾ ਚਾਰਜ਼ ਸੰਭਾਲ ਲਿਆ ਹੈ।ਸਮੀਰ ਵਰਮਾ ਵੱਲੋਂ  ਅੰਮ੍ਰਿਤਸਰ ਲੋਕ ਸਭਾ ਹਲਕੇ ਅੰਦਰ ਆਦਰਸ਼ ਚੋਣ ਜ਼ਾਬਤੇ …

Read More »

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਨੌਜਵਾਨ ਗੁੰਮ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਆਇਆ ਗੌਤਮ ਪੁੱਤਰ ਉਮੇਸ਼ ਝਾਅ ਵਾਸੀ ਪਿੰਡ ਬੁਕਾਨੀ ਜਿਲ੍ਹਾ ਮੱਤਹਾਰੀ ਬਿਹਾਰ ਲੰਗਰ ਹਾਲ ਵਿੱਚ ਆਪਣੇ ਪਰਿਵਾਰ ਨਾਲੋਂ ਵਿਛੜ ਗਿਆ ਹੈ।ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।ਇਸ ਦੀ ਰਿਪੋਰਟ ਉਸ ਦੇ ਪਿਤਾ ਉਮੇਸ਼ ਝਾਅ ਵਲੋਂ ਦਰਜ਼ ਕਰਵਾਈ ਗਈ ਹੈ।ਗੁੰਮ ਹੋਏ ਲੜਕੇ ਦੀ …

Read More »

ਹਵਾਈ ਸੈਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਦੇ ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਸੰਭਾਲਿਆ ਚਾਰਜ਼

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਹਵਾਈ ਸੈਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ।ਉਨ੍ਹਾਂ ਨੇ ਅੱਜ ਰਿਟਾਇਰ ਹੋਣ ਵਾਲੇ ਗਰੁੱਪ ਕੈਪਟਨ ਸੰਤੋਸ਼ ਕੁਮਾਰ ਤ੍ਰਿਪਾਠੀ ਤੋਂ ਆਪਣਾ ਅਹੁੱਦਾ ਸੰਭਾਲਿਆ।ਇਸ ਮੌਕੇ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਇਕ ਪ੍ਰਭਾਵਸ਼ਾਲੀ ਪਰੇਡ ਪੇਸ਼ ਕੀਤੀ ਗਈ।                   ਕੈਪਟਨ ਅਸ਼ੋਕ ਕੁਮਾਰ ਨੇ 1995 ਵਿਚ ਭਾਰਤੀ ਹਵਾਈ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਜੇ.ਈ ਮੇਨ-2019 `ਚ ਸ਼ਾਨਦਾਰ ਜਿੱਤ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਉਸ ਸਮੇਂ ਖੁਸ਼਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੇ 18 ਵਿਦਿਆਰਥੀਆਂ ਨੇ ਜੇ.ਈ ਮੇਨ-2019 ਵਿੱਚ ਸ਼ਾਨਦਾਰ ਜਿਤ ਹਾਸਲ ਕੀਤੀ।ਇੰਨ੍ਹਾਂ ਸਾਰੇ ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ।     ਆਰੂਸ਼ ਸ਼ਰਮਾ 509ਵਾਂ ਸਥਾਨ, ਮਨਾਰਥ ਸੈਨੀ ਨੇ 1078ਵਾਂ ਸਥਾਨ ਤੇ ਇਸ਼ਾਨ ਸ਼ਰਮਾ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਯੋਗਾ `ਚ ਪ੍ਰਾਪਤ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵੱਲੋਂ ਭਵਨਜ਼ ਐਸ.ਐਲ ਪਬਲਿਕ ਸਕੂਲ ਵਿਖੇ ਕਰਵਾਏ ਗਏ ਜਿਲਾ ਪੱਧਰੀ ਯੋਗਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।     ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਅੰਕੁਸ਼ ਚੌਧਰੀ (ਬਾਰ੍ਹਵੀਂ), ਅਰਪਿਤ ਸ਼ਰਮਾ (ਨੌਵੀਂ), ਨਿਤਿਨ ਕੁਮਾਰ (ਅੱਠਵੀਂ), ਓਮੇਸ਼ ਸ਼ਰਮਾ (ਸੱਤਵੀਂ), ਕ੍ਰਿਸ਼ਨ ਭੱਲਾ (ਪੰਜਵੀਂ), ਤਾਰਕ ਜੁਨੇਜਾ …

Read More »

ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਾਹੁਲ ਗਾਂਧੀ ਦੀ ਨਾਗਰਿਕਤਾ `ਤੇ ਸਵਾਲ ਚੁੱਕ ਰਹੀ ਹੈ ਭਾਜਪਾ- ਔਜਲਾ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕ ਸਭਾ ਦੇ ਚੌਥੇ ਦੌਰ ਦੀ ਵੋਟਿੰਗ ਉਪਰੰਤ ਭਾਜਪਾ ਵਲੋਂ ਕਰਵਾਏ ਅੰਦਰੂਨੀ ਸਰਵੇ ਮੁਤਾਬਿਕ ਆਪਣੀ ਹਾਰ ਨੂੰ ਦੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂ ਬਿਲਕੁੱਲ ਨੀਵੇਂ ਪੱਧਰ ਦੀ ਰਾਜਨੀਤੀ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਤੇ ਸਵਾਲ ਉਠਾ …

Read More »

ਔਜਲਾ ਨੂੰ ਘੱਟ ਯੋਗਤਾ ਵਾਲੇ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ ਸ਼ਵੇਤ ਮਲਿਕ – ਸੋਨੂੰ ਜਾਫਰ, ਸੇਖੋਂ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਘੱਟ ਪੜੇ ਲਿਖੇ ਕਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਬਿਆਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਵਲੋ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਜਿੰਨਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ …

Read More »

ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਸਿਰਸਾ ਸਾਧ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ – ਜਥੇਦਾਰ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਡੇਰਾ ਸਿਰਸਾ ਦੇ ਇਕ ਪ੍ਰੇਮੀ ਨੇ ਫੇਸਬੁੱਕ ’ਤੇ ਵੀਡੀਓ ਰਾਹੀਂ ਬੋਲਦਿਆਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।ਜਿਸ ’ਤੇ ਕਾਰਵਾਈ ਕਰਦਿਆਂ ਸ਼੍ਰੋਮਣੀ …

Read More »

ਵਿਰਸਾ ਵਿਹਾਰ ਵਿਖੇ ‘ਦੋ ਰੋਜ਼ਾ ਨ੍ਰਿਤ ਉਤਸਵ’

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਲੋਂ `ਵਿਸ਼ਵ ਨਿ੍ਰੱਤ ਦਿਵਸ` ਨੂੰ ਸਮਰਪਿਤ ਦੋ ਰੋਜ਼ਾ ਨ੍ਰਿਤ ਉਸਤਵ ਦੇ ਦੂਜੇ ਦਿਨ ਅੰਮਿ੍ਰਤਸਰ ਦੇ ਪ੍ਰਸਿੱਧ ਅਤੇ ਨਾਮਵਰ ਸਕੂਲਾਂ ਜਿਨ੍ਹਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ, ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ, ਭਵਨਜ਼ ਸਕੂਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸਪ੍ਰਿੰਗ ਬਲੋਸਮ, ਪੁਲਿਸ ਡੀ.ਏ.ਵੀ ਸਕੂਲ, ਐਮ.ਕੇ ਡੀ.ਏ ਸਕੂਲ ਅਟਾਰੀ ਦੇ ਕਰੀਬ 160 ਵਿਦਿਆਰਥੀਆਂ ਨੇ ਵੱਖ-ਵੱਖ ਲੋਕ ਨ੍ਰਿਤ, …

Read More »