Wednesday, December 31, 2025

ਪੰਜਾਬੀ ਖ਼ਬਰਾਂ

ਮੁੱਖ ਚੋਣ ਅਫ਼ਸਰ ਦੇ ਫ਼ੇਸਬੁੱਕ ਲਾਈਵ ਪ੍ਰੋਗਰਾਮ ‘ਟਾਕ ਟੂ.ਸੀ.ਈ.ਓ ਪੰਜਾਬ’ ਨੂੰ ਮਿਲਿਆ ਵੱਡਾ ਹੁੰਗਾਰਾ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਇੱਕ ਨਿਵੇਕਲੀ ਪਹਿਲ ਕਰਦੇ ਹੋਇਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ.ਸੀ ਵਲੋਂ ਅੱਜ ਕੀਤੇ ਫ਼ੇਸਬੁੱਕ ਲਾਈਵ ਪ੍ਰੋਗਰਾਮ ਨੂੰ ਜਿਲ੍ਹੇ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ।ਜ਼ਿਲ੍ਹੇ ਦੇ ਸਮੂਹ ਸਕੂਲਾਂ ਕਾਲਜ਼ਾਂ ਦੇ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਦੇ ਮੈਬਰਾਂ, ਕੈਂਪਸ ਅੰਬੈਜ਼ਡਰਾਂ, ਅਧਿਆਪਕਾਂ, ਨੌਜਵਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨੇ ਇਹ ਫ਼ੇਸਬੁੱਕ ਲਾਈਵ ਪ੍ਰੋਗਰਾਮ ਵੇਖਿਆ। ਉਨ੍ਹਾਂ ਨੇ ਅੱਧੇ ਘੰਟੇ ਦੇ …

Read More »

ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 19 ਅਪ੍ਰੈਲ (ਦੀਪ ਦਵਿੰਦਰ ਸਿੰਘ) – ਹਾਲ ਹੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਸ਼੍ਰੇਣੀ ਨਤੀਜਿਆਂ ਵਿਚੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀਆਂ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਪ੍ਰਿੰ. ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ 129 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਮਹਾਤਮਾ ਹੰਸਰਾਜ ਅਤੇ ਭਗਵਾਨ ਮਹਾਵੀਰ ਜਯੰਤੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ ਮਹਾਤਾਮਾ ਹੰਸਰਾਜ ਜੀ ਅਤੇ ਜੈਨ ਧਰਮ ਦੇ ਸੰਸਥਾਪਕ ਭਗਵਾਨ ਮਹਾਵੀਰ ਜੀ ਦੇ ਜਨਮ ਦਿਨ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਭਾ ਪੇਸ਼ ਕੀਤੀ।ਜਿਸ ਵਿੱਚ ਵਿਦਿਆਰਥੀਆਂ ਨੇ ਮਹਾਤਮਾ ਹੰਸਰਾਜ ਅਤੇ ਭਗਵਾਨ ਮਹਾਵੀਰ ਜੀ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਬਾਰੇ ਚਾਨਣਾ ਪਾਇਆ ਅਤੇ ਭਗਤੀ ਦੇ ਗੀਤ ਗਾਏ।ਇੰਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਮਹਾਉਤਸਵ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਪ੍ਰਧਾਨ ਆਰਿਆ ਪ੍ਰਾਦੇਸ਼ਕ ਪ੍ਰਤੀਨਿਧੀ ਸਭਾ ਨਵੀਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ੳਪ ਸਭਾ ਪੰਜਾਬ ਦੀ ਅਗਵਾਈ ਹੇਠ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਦੇ ਜਨਮ ਦਿਵਸ ‘ਤੇ ਅੱਜ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਵੇਰ ਸਮੇਂ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ. ਅੰਜ਼ਨਾ …

Read More »

ਹਲਕਾ 019-ਅੰਮ੍ਰਿਤਸਰ ਦੱਖਣੀ ਦੇ ਬੂਥਾਂ ਦੀ ਕੀਤੀ ਚੈਕਿੰਗ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੇ ਆਦੇਸ਼ ਮੁਤਾਬਿਕ ਅੱਜ ਹਲਕਾ 019 ਅੰਮ੍ਰਿਤਸਰ ਦੱਖਣੀ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ ਨੇ ਹਲਕੇ ਦੇ ਬੂਥਾਂ ਦੀ ਚੈਕਿੰਗ ਕੀਤੀ।ਇਸ ਦੌਰਾਨ ਵਧੀਕ ਕਮਿਸ਼ਨਰ ਵਲੋਂ ਬੂਥਾਂ ‘ਤੇ ਏ.ਐਮ.ਐਫ (ਅਸ਼ੁਰਡ ਮਿਨੀਮਮ ਫੈਸਿਲਟੀ) ਦਾ ਖਾਸ ਤੌਰ ‘ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਮੌਕੇ ‘ਤੇ ਹੀ ਸੈਕਟਰ ਸੁਪਰਵਾਈਜ਼ਰਾਂ …

Read More »

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਸਵੀਂ ਕਲਾਸ ਦਾ ਨਤੀਜਾ 100 ਫੀਸਦ ਰਿਹਾ

ਭੀਖੀ, 19 ਅਪ੍ਰੈਲ (ਕਮਲ ਜ਼ਿੰਦਲ) – ਪੰਜਾਬ ਸਕੂਲ ਸਿੱਖਿਆ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿੱਚ ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀ.ਸੈਕੰ. ਸਕੂਲ ਭੀਖੀ ਦੇ ਸਾਰੇ 48 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ।ਖੁਸ਼ਦੀਪ ਪੁੱਤਰੀ ਅਸ਼ੋਕ ਕੁਮਾਰ ਨੇ 650 ਅੰਕਾਂ ਵਿਚੋਂ 625 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ , ਮੁਸਕਾਨ ਚਾਵਲਾ ਪੁੱਤਰੀ ਰਾਜੇਸ਼ ਕੁਮਾਰ ਨੇ 650 ਅੰਕਾਂ …

Read More »

ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਸ਼ਰਾਬ ਦੇ ਸਟਾਕ ਦੀ ਜਾਂਚ ਕੀਤੀ।ਡਿਪਟੀ ਕਮਿਸ਼ਨਰ ਉਥੇ ਲੰਮਾ ਸਮਾਂ ਰਹੇ ਅਤੇ ਉਨਾਂ ਉਥੇ ਸ਼ਰਾਬ ਬਨਾਉਣ ਤੋਂ ਲੈ ਕੇ ਫੈਕਟਰੀ ਤੋਂ ਬਾਹਰ ਨਿਕਲਣ ਤੱਕ ਦੀ ਸਾਰੀ ਪ੍ਰਣਾਲੀ ਨੂੰ ਵਾਚਿਆ।ਇਸ ਦੌਰਾਨ ਉਨਾਂ ਫਲਾਇੰਗ ਸੁਕਐਡ …

Read More »

ਟਰਾਂਸਪੋਰਟ ਵਿਭਾਗ ਤੇ ਪੁਲਿਸ ਵਲੋਂ ਸਕੂਲ ਬੱਸਾਂ ਦੀ ਅਚਨਚੇਤ ਜਾਂਚ, 33 ਵਾਹਨਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਸੈਕਟਰੀ ਆਰ.ਟੀ.ਏ, ਪੁਲਿਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਲੋਂ ਜਿਲ੍ਹੇ ਭਰ ਵਿੱਚ ਕਈ ਥਾਵਾਂ ‘ਤੇ ਨਾਕੇ ਲਗਾ ਕੇ ਸਕੂਲ ਬੱਸਾਂ ਦੀ ਅਚਨਚੇਤੀ ਜਾਂਚ ਕੀਤੀ ਗਈ।ਸਕੂਲ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਅੱਜ ਪਹਿਲੇ ਦਿਨ ਹੀ ਇੰਨਾਾਂ ਟੀਮਾਂ ਨੇ …

Read More »

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵਲੋਂ ਪੁਸਤਕ ਲੋਕ ਅਰਪਿਤ ਸਮਾਗਮ

ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵਲੋਂ ਪੁਸਤਕ ਲੋਕ ਅਰਪਿਤ ਸਮਾਗਮ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਦੁਆਰਾ ਸੰਪਾਦਤ ਦੋ ਕਾਵਿ ਪੁਸਤਕਾਂ `ਸਾਂਝੀ ਧਰਤੀ ਸਾਂਝਾ ਅੰਬਰ` ਅਤੇ `ਮੁਹੱਬਤੇਂ` ਲੋਕ ਅਰਪਿਤ ਕੀਤੀਆਂ ਗਈਆਂ।ਇਹਨਾਂ ਕਾਵਿ ਪੁਸਤਕਾਂ ਵਿੱਚ ਚਾਰ ਦਰਜਨ ਦੇ ਕਰੀਬ …

Read More »

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕਾਦਮੀ ਵਲੋਂ “ਅੱਖਰ” ਮੈਗਜ਼ੀਨ ਦੇ ਨਵੇਂ ਅੰਕ ਦੇ ਨਾਲ ਡਾ. ਕਰਨੈਲ ਸ਼ੇਰਗਿੱਲ ਦੇ ਦੋ ਕਹਾਣੀ ਸੰਗ੍ਰਹਿ ਅਤੇ ਉਨ੍ਹਾਂ ਦੀ ਬੇਟੀ ਕਰੀਨਾ ਏ ਸ਼ੇਰ ਦੀ ਕਾਵਿ ਪੁਸਤਕ “ਕਾਦਿਰ ਟੂ ਜੈਨਿਥ” ਰਲੀਜ਼ ਕੀਤੀ ਗਈ।ਪਿਤਾ ਦੇ ਦੋ ਕਹਾਣੀ ਸੰਗ੍ਰਹਿ ਅਤੇ ਧੀ ਦੇ ਕਾਵਿ ਸੰਗ੍ਰਹਿ …

Read More »