Monday, June 16, 2025

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਮਹਾਉਤਸਵ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਪ੍ਰਧਾਨ ਆਰਿਆ ਪ੍ਰਾਦੇਸ਼ਕ ਪ੍ਰਤੀਨਿਧੀ ਸਭਾ ਨਵੀਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ੳਪ ਸਭਾ ਪੰਜਾਬ ਦੀ ਅਗਵਾਈ ਹੇਠ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਦੇ ਜਨਮ ਦਿਵਸ ‘ਤੇ ਅੱਜ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਵੇਰ ਸਮੇਂ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਵਿਦਿਡਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ਅਤੇ ਯੱਗ ਕੀ ਪਵਿਤਰ ਅਗਨੀ ‘ਚ ਆਹੂਤੀਆਂ ਅਰਪਿਤ ਕੀਤੀਆਂ।ਯੱਗ ਤੋਂ ਬਾਾਅਦ ਬੱਚਿਆਂ ਵਲੋਂ ਮਹਾਤਮਾ ਹੰਸਰਾਜ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਪ੍ਰੇਰਣਾਦਾਇਕ ਭਜਨ ਪੇਸ਼ ਕੀਤਾ।
ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਸਾਦਗੀ ਤੇ ਤਿਆਗ ਦੀ ਮੂਰਤ ਮਹਾਤਮਾ ਹੰਸਰਾਜ ਸਾਡੇ ਪ੍ਰੇਰਣਾਸ੍ਰੋਤ ਹਨ।ਸਵਾਮੀ ਦਯਾਨੰਦ ਜੀ ਦੇ ਵਿਚਾਰਾਂ ਦੇ ਪ੍ਰਚਾਰਕ ਅਤੇ ਸਮਾਜ ਸੇਵੀ ਭਾਵਨਾ ਨੂੰ ਸਮਰਪਿਤ ਮਹਾਤਮਾ ਹੰਸਰਾਜ ਜਿਥੇ ਵੀ ਮਾਨਵਤਾ ਨੂੰ ਕਸ਼ਟ ‘ਚ ਦੇਖਦੇ ਤਾਂ ਤੁਰੰਤ ਉਥੇ ਮਦਦ ਕਰਨ ਪਹੁੰਚ ਜਾਂਦੇ ਸਨ।1905 ਸੇ 1935 ਤੱਕ ਹੜ੍ਹ, ਕਾਲ, ਭੂਚਾਲ ਆਦਿ ਕੁਦਰਤੀ ਕਰੋਪੀਆਂ ਸਮੇਂ ਰਾਹਤ ਕਾਰਜ਼ਾਂ ਵਿੱਚ ਉਨਾਂ ਦਾ ਯੋਗਦਾਨ ਵਰਨਣਯੋਗ ਹੈ।ਮਹਾਤਮਾ ਜੀ ਨੇ ਹਰਿਦੁਆਰ ‘ਚ ਵੈਦਿਕ ਮੋਹਨ ਆਸ਼ਰਮ ਅਤੇ ਹੋਸ਼ਿਆਰਪੁਰ ‘ਚ ਸਾਧੂ ਆਸ਼ਰਮ ਦੀ ਸਥਾਪਨਾ ਕੀਤੀ।ਮਹਾਤਮਾ ਹੰਸਰਾਜ ਜਾਤ-ਪਾਤ ਦੇ ਨਾਮ ‘ਤੇ ਹੋਣ ਵਾਲੇ ਭੇਦਭਾਵ ਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ‘ਚ ਸਭ ਤੋਂ ਵੱਡੀ ਰੁਕਾਬਟ ਮੰਨਦੇ ਸਨ।ਉਨਾਂ ਨੇ ਸਮਾਜ ਸੇਵਾ ਅਤੇ ਮਾਨਵ ਕਲਿਆਣ ਦਾ ਜੋ ਮਾਰਗ ਦਿਖਾਇਆ, ਸਾਨੂੰ ਸਭ ਨੂੰ ਉਸ ‘ਤੇ ਚੱਲਣਾ ਚਾਹੀਦਾ ਹੈ।ਇਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …