Wednesday, November 25, 2026

ਪੰਜਾਬੀ

ਪੀ.ਜੀ.ਡੀ.ਸੀ.ਏ ਭਾਗ-ਪਹਿਲਾ ਦੇ ਨਤੀਜੇ ‘ਚ ਅੰਜਲੀ ਪਾਲ ਰਹੀ ਅਵੱਲ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਬਠਿੰਡਾ ਦੇ ਪੀ.ਜੀ.ਡੀ.ਸੀ.ਏ ਸਮੈਸਟਰ-ਪਹਿਲਾ ਦੀ ਵਿਦਿਆਰਥਣ ਅੰਜ਼ਲੀ ਪਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਤੀਜਿਆਂ ਵਿੱਚ 78 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਕਾਲਜ ਲਈ ਇਹ ਬੜ੍ਹੀ ਹੀ ਖੁਸ਼ੀ ਦੀ ਗੱਲ ਹੈ ਕਿ 6 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ, 7 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ …

Read More »

ਬਠਿੰਡਾ ਵਿਖੇ ਲੱਗੀ ਕੋਮੀ ਲੋਕ ਅਦਾਲਤ ਵਿੱਚ ਹੋਇਆ 546 ਕੇਸਾਂ ਦਾ ਨਿਪਟਾਰਾ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਨੈਸ਼ਨਲ ਲੀਗਲ ਸਰਵਿਸਿ ਅਥਾਰਟੀ ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਕੌਮੀ ਲੋਕ ਅਦਾਲਤ ਲਈ 8 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿਚ ਸਬ-ਡਵੀਜਨ ਫੂਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਲ ਹਨ।ਇਸ ਕੌਮੀ ਲੋਕ ਅਦਾਲਤ ਵਿਚ ਸਿਵਲ …

Read More »

ਮਾਲਵਾ ਕਾਲਜ ਵਿਖੇ ਪੀ.ਜੀ.ਡੀ.ਸੀ.ਏ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) –  ਪੀ.ਜੀ.ਡੀ.ਸੀ.ਏ ਭਾਗ ਪਹਿਲਾ, ਸਮੈਸਟਰ ਪਹਿਲਾ, ਦਾ ਨਤੀਜਾ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋ ਐਲਾਨਿਆ ਗਿਆ ਹੈ, ਵਿਚ ਮਾਲਵਾ ਕਾਲਜ, ਬਠਿੰਡਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ।ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਨਤੀਜੇ ਮੁਤਾਬਿਕ ਨਵਜੌਤ ਕੌਰ ਨੇ 82 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਗੁਰਦੀਪ ਸਿੰਘ  ਨੇ 80 ਪ੍ਰਤੀਸ਼ਤ …

Read More »

ਦਸਤਾਰ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ – ਸਰਦਾਰੀਆਂ ਟਰੱਸਟ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੀ ਮਲੋਟ ਸ਼ਹਿਰ ‘ਚ ਬੀਤੇ ਦਿਨੀ ਅਕਾਲੀ ਭਾਜਪਾ ਵੱਲੋਂ ਕਰਵਾਈ ਮੋਦੀ ਧੰਨਵਾਦ ਰੈਲੀ ‘ਚ ਇਹਨਾਂ ਵਲੋਂ ਫਿਰ ਬੇਅਦਬੀ ਕੀਤੀ ਗਈ।ਜੋ ਲੰਗਰ ਗੁਰੂ ਘਰ ‘ਚ ਪਿਆਰ ਤੇ ਸ਼ਰਧਾ ਸਤਿਕਾਰ ਨਾਲ ਤਿਆਰ ਹੁੰਦਾ ਹੈ, ਉਸ ਲੰਗਰ ਨੂੰ ਇਹਨਾਂ ਨੇ ਕੂੜੇ ਦੇ ਢੇਰ `ਚ ਸੁੱਟ ਦਿੱਤਾ …

Read More »

ਮੋਬਾਇਲ ਟਾਵਰ ਵਰਕਰਜ਼ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਹੋਈ ਇੱਕਤਰਤਾ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮੋਬਾਇਲ ਸੈਲਫੋਨ ਟਾਵਰ ਵਰਕਰਜ ਯੂਨੀਅਨ ਪੰਜਾਬ ਸੀਟੂ ਦੀ ਜਨਰਲ ਬਾਡੀ ਦੀ ਮੀਟਿੰਗ ਹਰਪਾਲ ਸਿੰਘ ਦੀ ਪ੍ਰਧਾਨਗੀ ‘ਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਟੈਲੀਕਮ ‘ਚ ਕੰਮ ਕਰਦੇ ਕਿਰਤੀਆਂ ਨੂੰ ਟੈਲੀਕਮ ਖੇਤਰ ‘ਚ ਕੰਮ ਕਰਦੀਆਂ ਕੰਪਨੀਆਂ ਜੀਓ, ਏਅਰਟੈਲ, ਆਈਡੀਆ ਅਤੇ ਵੋਡਾਫੋਨ ਆਦਿ ਖਿਲਾਫ ਸੰਘਰਸ਼ ਕਰਕੇ ਹੀ ਮੰਗਾਂ ਨੂੰ …

Read More »

ਫੀਸਾਂ ਦੀ ਨਜਾਇਜ਼ ਵਸੂਲੀ ਖਿਲਾਫ ਵਿਦਿਆਰਥੀਆਂ ਦਾ ਰੋਸ ਧਰਨਾ 17 ਜੁਲਾਈ ਨੂੰ

ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਐਸ.ਸੀ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਨਜ਼ਾਇਜ਼ ਫੀਸਾਂ ਦਾ ਬਾਈਕਾਟ ਕਰਵਾਉਣ ਸੁਬੰਧੀ ਸਟੂਡੈਂਟ ਯੂਨੀਅਨ ਵਲੋਂ ਵਿਸੇਸ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 10 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਦੀਆਂ …

Read More »

ਲਾਇਨ ਕਲੱਬ ਬਟਾਲਾ ਮੁਸਕਾਨ ਨੇ ਲੋੜਵੰਦ ਨੂੰ ਦਿੱਤਾ ਟਰਾਈ ਸਾਈਕਲ

ਬਟਾਲਾ, 15 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲਾਇਨ ਕਲੱਬ ਮੁਸਕਾਨ ਵਲੋਂ ਸੜਕ ਹਾਦਸੇ ਵਿਚ ਅਪਾਹਿਜ਼ ਹੋ ਚੁੱਕੇ ਪਿੰਡ ਭਗਵਾਨਪੁਰ ਤਹਿਸੀਲ ਬਟਾਲਾ ਦੇ ਇਕ ਨੌਜਵਾਨ ਨੂੰ ਟਰਾਈ ਸਾਈਕਲ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਢਿੱਲੋਂ ਅਤੇ ਪ੍ਰੋਜੈਕਟ ਚੇਅਰਮੈਨ ਬਰਿੰਦਰ ਸਿੰਘ ਅਠਵਾਲ ਨੇ ਪ੍ਰੁੈਸ ਨੂੰ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਗਵਾਨਪੁਰ ਨੇ ਮੰਗ ਕੀਤੀ ਸੀ, ਜਿਸ `ਤੇ ਕਲੱਬ …

Read More »

ਸੂਬੇ `ਚ ਨਸ਼ਾ ਮਾਫ਼ੀਆ ਬਿਨਾ ਕਿਸੇ ਡਰ ਤੋਂ ਫਲ-ਫ਼ੁਲ ਰਿਹਾ ਹੈ -‘ਆਪ‘

ਕਾਂਗਰਸ ਤੇ ਅਕਾਲੀ ਦਲ ਨੇ ਸੂਬੇ ਵਿਚ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ- ਮਾਨ ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਸੂਬੇ ਵਿਚ ਵੱਧ ਰਹੇ ਨਸ਼ਿਆਂ ਦੇ ਮਾਮਲੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।ਮਾਝਾ ਮਜ਼ਬੂਤ ਮਿਸ਼ਨ ਦੇ ਅਧੀਨ ਆਮ ਆਦਮੀ ਪਾਰਟੀ ਦੇ ਵਰਕਰਾਂ …

Read More »

ਤੇਜ਼ ਬਾਰਿਸ਼ ਨੇ ਕਈ ਹਸਾਏ ਤੇ ਕਈ ਰੁਆਏ……

ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਕੱਲ ਹੋਈ ਤੇਜ਼ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋ ਰਹਿਤ ਮਿਲੀ ਉਥੇ ਹੀ ਬਹੁਤੇ ਲੋਕਾਂ ਲਈ ਇਹ ਬਾਰਿਸ਼ ਮਸੁਬੀਤ ਲੈ ਕੇ ਆਈ।ਕਾਫੀ ਦਿਨਾਂ ਤੋ ਗਰਮੀ ਨੇ ਲੋਕਾ ਦੇ ਵੱਟ ਕੱਢੇ ਪਏ ਸੀ ਤੇ ਬਹੁਤ ਜਿਆਦਾ ਗਰਮੀ ਪੈ ਰਹੀ ਸੀ।ਜਿਸ ਕਰਕੇ ਲੋਕ ਬਹੁਤ ਜ਼ਿਆਦਾ ਦੁੱਖੀ ਹੋਏ ਪਏ ਸਨ।ਕੱਲ ਹੋਈ …

Read More »

ਨਸ਼ਿਆਂ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ

ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਾ ਮੁਕਤ ਸਮਾਜ ਬਣਾਉਣ ਲਈ ਜਿਲ਼ਾ ਡਿਪਟੀ ਕਮਿਸ਼ਨਰ  ਦੇ ਨਿਰਦੇਸ਼ਾਂ `ਤੇ ਅਮਿਤ ਕੁਮਾਰ ਜਿਲਾ ਮੈਨੇਜਰ ਪਨਸਪ ਨੇ ਨਸ਼ੇ ਦੇ ਖਿਲਾਫ ਸਥਾਨਕ ਹਨੂੰਮਾਨ ਮੰਦਰ ਵਿਖੇ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਸਮੇਂ ਉਨਾਂ ਦੱਸਿਆ ਕਿ ਸਾਡੇ ਦੇਸ ਦਾ ਭਵਿੱਖ ਗਲਤ ਰਾਹ `ਤੇ ਚਲ ਪਿਆ ਹੈ।ਉਸ ਨੂੰ ਸਹੀ ਰਾਹ ਉਪਰ ਲੈ ਕੇ ਆਉਣ ਦਾ …

Read More »