ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਥੇਹ ਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਰੇਲਗੱਡੀ ਦੇ ਨਾਲ ਟਕਰਾਉਣ ਕਾਰਨ ਇੱਕ ਨੋਜ਼ਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬ ਰਾਜੂ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਥੇਹ ਕਲੰਦਰ ਜੋ ਪਿੰਡ ਥੇਹਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਘਰਾਂ ਵਿਚ ਰਹਿੰਦਾ ਸੀ ਅਖੋਤੀ ਰੂਪ ਨਾਲ ਘੱਟ ਸੁਣਨ …
Read More »ਪੰਜਾਬੀ
ਜਿਲਾ ਯੂਥ ਕਨਵੈਨਸ਼ਨ ਦਾ ਵਿਰਸਾ ਵਿਹਾਰ ਵਿਖੇ ਕੀਤਾ ਆਯੋਜਨ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਗਿਆ।ਕਨਵੈਨਸ਼ਨ ਵਿਚ ਜ਼ਿਲੇ ਦੀਆਂ ਵੱਖ ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਇਸ ਕਨਵੈਨਸ਼ਨ ਦਾ ਉਦਘਾਟਨ ਯੌਗਿੰਦਰ ਚੌਧਰੀ ਆਈ.ਆਰ.ਐਸ ਕਮਿਸ਼ਨਰ ਇਨਕਮ ਟੈਕਸ ਅਤੇ ਸਾਬਕਾ ਕਾਰਜਕਾਰੀ ਡਾਇਰੈਕਟਰ, ਨਹਿਰੂ ਯੁਵਾ …
Read More »5 ਰੋਜ਼ਾ ਯੂਥ ਲੀਡਰਸ਼ਿਪ ਤੇ ਕਮਿਊਨਿਟੀ ਡਿਵੈਲਪਮੈਂਟ ਟ੍ਰੁੇਨਿੰਗ ਕੈਂਪ ਅਯੋਜਿਤ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ਚੱਲ ਰਹੇ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਜ਼ਿਲਾ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ 82 ਨੌਜਵਾਨ ਭਾਗ ਲੈ ਰਹੇ ਹਨ।ਅੱਜ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਯੂਥ …
Read More »ਬਾਬਾ ਬਕਾਲਾ ਵਿੱਚ ਰੱਖਿਆ ਨਵੇਂ ਜੁਡੀਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ
ਬਾਬਾ ਬਕਾਲਾ, 24 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਬਾਬਾ ਬਕਾਲਾ ਵਿਖੇ 6 ਏਕੜ ’ਚ ਨਵੇਂ ਬਣਨ ਵਾਲੇ ਜੁਡੀਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ ਜਸਟਿਸ ਟੀ.ਪੀ.ਐਸ ਮਾਨ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਖਿਆ। ਇਸ ਮੌਕੇ ਸੰਬੋਧਨ ਕਰਦੇ ਸਮੇਂ ਮਾਨ ਨੇ ਦੱਸਿਆ ਕਿ ਇਹ ਕੰਪਲੈਕਸ ਜੋ ਕਿ 10 ਕਰੋੜ ਰੋਪਏ ਦੀ ਲਾਗਤ ਨਾਲ ਤਿਆਰ ਹੋਣਾ ਹੈ, ਲੋਕਾਂ ਨੂੰ ਨਿਆਂ …
Read More »ਵਰਤਧਾਰੀਆਂ ਲਈ ਚਾਹ ਤੇ ਔਗਲੇ ਦੇ ਪਕੌੜਿਆਂ ਦਾ 7ਵਾਂ ਲੰਗਰ ਲਗਾਇਆ
ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਰਣੀਕੇ ਮੰਦਰ ਵਿਖੇ ਸ਼ਿਵ ਭਗਤ ਮੰਡਲੀ ਸੁਨਾਮ (ਸੰਗਰੂਰ) ਵੱਲੋਂ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ `ਤੇ ਵਰਤਧਾਰੀਆਂ ਲਈ ਚਾਹ ਅਤੇ ਔਗਲੇ ਦੇ ਪਕੌੜਿਆਂ ਦਾ 7ਵਾਂ ਵਿਸ਼ਾਲ ਲੰਗਰ ਲਗਾਇਆ ਗਿਆ।
Read More »ਡੀ.ਏ.ਵੀ ਪਬਲਿਕ ਸਕੂਲ ਨੇ ਸਰਬਤ ਦੇ ਭਲੇ ਲਈ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਕੱਕੜਵਾਲ ਰੋਡ ਉੱਪਰ ਸਥਿਤ ਡੀ.ਏ.ਵੀ ਪਬਲਿਕ ਸਕੂਲ ਪਿੰਡ ਕੱਕੜਵਾਲ ਦੇ ਚੇਅਰਮੈਨ ਸ਼੍ਰੀ ਵੀ.ਕੇ ਸ਼ਰਮਾ ਵੱਲੋਂ ਸਰਬਤ ਦੇ ਭਲੇ ਅਤੇ ਇਲਾਕੇ ਦੀ ਅਮਨ-ਸ਼ਾਂਤੀ ਦੀ ਕਾਮਨਾ ਲਈ ਸਕੂਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸ਼੍ਰੀ ਸੁਖਮਨੀ ਸਾਹਿਬ ਪਾਠ ਕਰਵਾਇਆ ਗਿਆ ਜਿਸ ਦਾ ਅੱਜ ਭੋਗ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਦਮ …
Read More »ਰਣੀਕੇ ਮੰਦਰ ਵਿਖੇ ਲਗਾਇਆ ਲੰਗਰ
ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਰਣੀਕੇ ਮੰਦਰ ਵਿਖੇ ਵੱਖ-2 ਸੰਸਥਾਵਾਂ ਵੱਲੋਂ ਚਾਹ, ਪਕੌੜੇ, ਖੀਰ, ਕੜਾਹ ਆਦਿ ਦੇ ਲੰਗਰ ਲਗਾਏ ਗਏ।ਇਸੇ ਲੜੀ ਵਿੱਚ ਡੀਪੂ ਹੋਲਡਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗੁਵਾਈ ਵਿੱਚ ਰਣੀਕੇ ਮੰਦਰ ਵਿਖੇ ਬੈ੍ਰਡ ਪਕੌੜੇ, ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸੁਖਵਿੰਦਰ …
Read More »ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਪੁੱਤਰ ਦੀ ਦਾਤ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਹਾਨ ਬਖਸ਼ਿਸ਼ ਸਦਕਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਭੁਝੰਗੀ ਦਾ ਜਨਮ ਹੋਇਆ ਹੈ।ਗੁਰ ਮਰਿਯਾਦਾ ਅਨੁਸਾਰ ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਕੇ ਕਿਰਪਾਨ ਦੀ ਨੋਕ ਨਾਲ ਬਾਲਕ ਨੂੰ ਅੰਮ੍ਰਿਤ ਦੀ ਗੁੜਤੀ ਦਿੱਤੀ ਗਈ ਹੈ …
Read More »ਜਨਮ ਦਿਨ ਮੁਬਾਰਕ – ਸਹਿਜਦੀਪ ਸਿੰਘ
ਸਮਰਾਲਾ, 25 ਫਰਵਰੀ (ਪੰਜਾਬ ਪੋਸਟ- ਕੰਗ)- ਸਹਿਜਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦੱਧਾਹੂਰ ਅਤੇ ਮਾਤਾ ਜਸਵੀਰ ਕੌਰ ਵਾਸੀ ਪਿੰਡ ਦੱਧਾਹੂਰ (ਲੁਧਿਆਣਾ) ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬਾਬਾ ਫ਼ਰੀਦ ਕਾਲਜ ਵਿਖੇ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ਕਰਵਾਇਆ
ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਐਮ.ਬੀ.ਏ. ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਕੁਝ ਨਵਾਂ ਕਰਨ ਲਈ ਅਤੇ ਆਪਣਾ ਹੁਨਰ ਦਿਖਾਉਣ ਦੇ ਮੰਤਵ ਨਾਲ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ‘ਬੈਸਟ …
Read More »
Punjab Post Daily Online Newspaper & Print Media