Monday, July 8, 2024

ਬਾਬਾ ਫ਼ਰੀਦ ਕਾਲਜ ਵਿਖੇ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ਕਰਵਾਇਆ

ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਐਮ.ਬੀ.ਏ. ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਕੁਝ ਨਵਾਂ ਕਰਨ ਲਈ ਅਤੇ ਆਪਣਾ ਹੁਨਰ ਦਿਖਾਉਣ ਦੇ ਮੰਤਵ ਨਾਲ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ‘ਬੈਸਟ ਆਊਟ ਆਫ਼ ਵੇਸਟ’ ਕਰਵਾਇਆ ਗਿਆ। ਇਸ ਮੁਕਾਬਲੇ ਦਾ ਨਾਂ ‘ਫੰਕ ਫਰਾਮ ਜੰਕ’ ਰੱਖਿਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਘਰਾਂ ਵਿਚ ਪਈਆਂ ਫਜ਼ੂਲ ਵਸਤਾਂ ਜਿਵੇਂ ਅਖਬਾਰਾਂ ਦੀ ਰੱਦੀ , ਟਿਸ਼ੂ ਪੇਪਰਾਂ ਅਤੇ  ਗੱਤੇ ਦੇ ਡੱਬੇ ਆਦਿ ਦੀ ਵਰਤੋ ਕਰਕੇ ਪੈਨ ਹੋਲਡਰ ਅਤੇ ਹੋਰ ਸਜ਼ਾਵਟੀ ਵਸਤਾਂ ਬਣਾ ਕੇ ਸਾਰਿਆਂ ਨੂੰ ਆਪਣੇ ਹੁਨਰ ਨਾਲ ਹੈਰਾਨ ਕਰ ਦਿੱਤਾ। ਲੱਗਭੱਗ 25 ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਐਮ.ਬੀ.ਏ. ਪਹਿਲਾ ਸਮੈਸਟਰ ਦੀ ਪਰਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋ ਕਿ ਐਮ.ਬੀ.ਏ ਪਹਿਲਾ ਸਮੈਸਟਰ ਦੇ ਵਰਿੰਦਰ ਸਿੰਘ ਅਤੇ ਕੰਚਨ ਨੇ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼  ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਇਸ ਉਪਰਾਲੇ  ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ੨ਲਈ ਇਸ ਤਰਾਂ੍ਹ ਦੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ । ਉਹਨਾਂ  ਨੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸੰਸਾ ਕਰਦਿਆਂ ਉਹਨਾਂ ਭਰਪੂਰ ਹੌਸਲਾ ਅਫ਼ਜਾਈ ਵੀ ਕੀਤੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply