ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ)- ਸਨਅੱਤੀ ਸ਼ਹਿਰ ਲੁਧਿਆਣਾ ਦੇ ਦਿਹਾਤੀ ਕਸਬਾ ਰਾਏਪੁਰ ਵਿਖੇ ਸੰਪੰਨ ਹੋਈਆਂ ਮਿੰਨੀ ਓਲੰਪਿਕ ਬਹੁ ਖੇਡਾਂ ਦੇ ਦੋਰਾਨ ਤਹਿਸੀਲ ਅਜਨਾਲਾ ਦੇ ਪਿੰਡ ਥੋਬਾ ਨਾਲ ਸਬੰਧਤ ਸੇਵਾਮੁਕਤ ਹੈਡ ਮਾਸਟਰ ਅਜੀਤ ਸਿੰਘ ਰੰਧਾਵਾ ਨੇ ਲਗਾਤਾਰ 5ਵੀਂ ਵਾਰ 100 ਮੀਟਰ ਰੇਸ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ।ਇਸ ਤੋਂ ਪਹਿਲਾਂ ਮਾਸਟਰਜ਼ ਐਥਲੈਟਿਕਸ ਏਸ਼ੀਅਨ ਚੈਂਪੀਅਨਸ਼ਿਪ …
Read More »ਪੰਜਾਬੀ
ਵੱਖ-ਵੱਖ ਵਿਭਾਗਾਂ ਵਲੋਂ ਸਨਮਾਨਿਤ ਮੱਟੂ ਦਾ ਸਕੂਲ ਪੁੱਜਣ ਤੇ ਹੋਇਆ ਸਵਾਗਤ
ਮੱਟੂ ਨੂੰ ਸਨਮਾਨ ਮਿਲਣਾ ਸਕੂਲ ਦੇ ਵਾਸਤੇ ਫਖਰ ਵਾਲੀ ਗੱਲ- ਵਨੀਤ ਅਗਰਵਾਲ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ)- ਲਿਮਕਾ ਬੁੱਕ ਆਫ ਰਿਕਾਰਡ ਦੇ ਵਿਚ ਨਾਮ ਦਰਜ ਕਰਵਾਉਣ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਪੰਜਾਬ ਸਰਕਾਰ ਪਾਸੋਂ ਸਨਮਾਨ ਹਾਸਲ ਕਰਨ ਤੋਂ ਬਾਅਦ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਵਾਪਸ ਪੁੱਜੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਖੇਡ ਵਿੰਗ ਤੇ ਵਿਦਿਆਰਥੀਆਂ ਵਲੋਂ …
Read More »ਕਿਸਾਨ ਬਾਜ਼ਾਰ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਆਰਥਿਕਤਾ ਹੋ ਰਹੀ ਹੈ ਮਜ਼ਬੂਤ
ਪਠਾਨਕੋਟ, 19 ਫਰਵਰੀ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ ਲਗਾਇਆ ਜਾ ਰਿਹਾ ਕਿਸਾਨ ਬਾਜ਼ਾਰ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਅਤੇ ਖਪਤਕਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।ਕਿਸਾਨ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਹੋਰ ਖੇਤੀ ਪਦਾਰਥ ਵੇਚਣ ਆਏ ਕਿਸਾਨਾਂ ਨਾਲ …
Read More »ਸ਼ੁੱਭ ਅਨੰਦ ਕਾਰਜ- ਉਂਕਾਰ ਸਿੰਘ ਅਤੇ ਮਨਪ੍ਰੀਤ ਕੌਰ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਉਂਕਾਰ ਸਿੰਘ ਸਪੁੱਤਰ ਹਰਮਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਸਪੁੱਤਰੀ ਗੁਰਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਾ ਸ਼ੁੱਭ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਹੋਇਆ।ਤਸਵੀਰ ਵਿੱਚ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਂਦੇ ਹੋਏ ਮਨਪ੍ਰੀਤ ਕੌਰ ਦੇ ਨਾਨਾ, ਨਾਨੀ ਤੇ ਮਾਮੀ।
Read More »ਵਾਹ ਨੀ ਸਰਕਾਰੇ-ਡੀਪੂ ਹੋਲਡਰ ਭੁੱਖੇ ਮਾਰੇ, ਹੁਣ ਕੀ ਕਰਨ ਵਿਚਾਰੇ ? – ਧੂਲਕਾ ਡੀਪੂ ਮਾਲਕ
ਖਿਲਚੀਆਂ, 19 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਤਹਿਸੀਲ ਬਾਬਾ ਬਕਾਲਾ ਬਲਾਕ ਤਰਸਿੱਕਾ ਪੰਜਾਬ ਅੰਦਰ ਸਰਕਾਰੀ ਰਾਸ਼ਨ ਡੀਪੂ ਹੋਲਡਰ ਜਿੰਨ੍ਹਾਂ ਦੀ ਗਿਣਤੀ ਲੱਗਭਗ 26,000 ਤੋਂ ਉਪਰ ਹੈ, ਉਸ ਸਮੇਂ ਮਾਯੂਸੀ ਵਿੱਚ ਪੈ ਗਏ, ਕਿਉਂਕਿ ਪਹਿਲਾਂ ਵੀ ਡੀਪੂ ਮਾਲਕਾਂ ਨੂੰ ਨਾ ਕੋਈ ਭੱਤਾ ਅਤੇ ਕੋਈ ਕਮਿਸ਼ਨ ਨਹੀਂ ਸੀ ਮਿਲਦੀ, ਕਿਉਂਕਿ 6 ਮਹੀਨੇ ਦੀ ਵੰਡ ਹੋਣ ਕਰਕੇ ਸਾਰਾ ਕੰਮ ਇੰਸਪੈਕਟਰ ਮਨਮਰਜੀ ਨਾਲ …
Read More »ਬੁਟਾਰੀ ਰੇਲਵੇ ਸਟੇਸ਼ਨ `ਤੇ ਗੱਡੀਆਂ ਖੜੀਆਂ ਕੀਤੀਆਂ ਜਾਣ ਧੂਲਕਾ
ਖਿਲਚੀਆਂ, 19 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਇਲਾਕੇ ਦੇ ਮੋਤਹਬਾਰ ਸਰਪੰਚਾਂ-ਪੰਚਾਂ ਦੀ ਵਿਸ਼ੇਸ਼ ਮੀਟਿੰਗ ਡਾ. ਤਰਸੇਮ ਸਿੰਘ ਧੂਲਕਾ ਦੇ ਗ੍ਰਹਿ ਵਿਖੇ ਸਰਕਲ ਪ੍ਰਧਾਨ ਨਿਰਮਲ ਸਿੰਘ (ਬਿੱਲੂ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਦੇਪੁਰ, ਬਾਣੀਆਂ, ਧੂਲਕਾ, ਸੰਗਤਪੁਰਾ, ਸਰਜਾ ਬੇਰੀਆ ਵਾਲਾਂ, ਝਾੜੂ ਨੰਗਲ, ਸੁਧਾਰ, ਕਾਲੇਕੇ, ਰੁਮਾਣਾਚੱਕ, ਜਸਪਾਲ ਸਿੰਘਪੁਰ, ਡੇਹਰੀਵਾਲ, ਜੋਧਾਨਗਰੀ, ਜੱਬੋਵਾਲ, ਸੈਦਪੁਰ ਆਦਿ ਪਿੰਡਾਂ ਦੇ ਸਰਪੰਚ-ਪੰਚ ਮੋਹਤਬਰ ਸੱਜਣਾਂ ਨੇ ਸ਼ਿਰਕਤ ਕੀਤੀ। …
Read More »ਪੰਜਗਰਾਈਆਂ ਵਿਖੇ ਨਸ਼ਿਆਂ ਵਿਰੁੱਧ 86ਵਾਂ ਜਾਗਰੂਕਤਾ ਸੈਮੀਨਾਰ ਲਗਾਇਆ
ਸੰਦੌੜ, 19 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਪੰਜਗਰਾਈਆਂ ਤੇ ਮੁਢਲਾ ਸਿਹਤ ਕੇਂਦਰ ਦੇ ਸਹਿਯੋਗ ਨਾਲ ਪੀ.ਐਚ.ਸੀ ਪੰਜਗਰਾਈਆਂ ਵਿਖੇ 86ਵਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਡਾ. ਏ.ਐਸ.ਮਾਨ ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਨੇ ਕਿਹਾ ਪੰਜਾਬ ਵਿੱਚ ਵੀ ਆਉਣ …
Read More »ਵਿਦੇਸ਼ਾਂ ਵਿਚ ਗੁਰਮਤਿ ਪ੍ਰਚਾਰ ਉਪਰੰਤ ਵਤਨ ਪਰਤੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ
ਸੰਦੌੜ, 19 ਫਰਵਰੀ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਵਾਲੇ ਸਮੂਹ ਜਥੇ ਸਮੇਤ ਯੂ.ਕੇ (ਇੰਗਲੈਂਡ) ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਨ ਉਪਰੰਤ ਵਿਦੇਸ਼ਾਂ ਵਿਚ ਰਹਿੰਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਸਿੱਖੀ ਅਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਜਿਊਣ ਲਈ ਪ੍ਰੇਰਿਤ ਕਰ ਕੇ …
Read More »ਜਨਮ ਦਿਨ ਮੁਬਾਰਕ – ਦਿਲਪ੍ਰੀਤ ਕੌਰ
ਦਿਲਪ੍ਰੀਤ ਕੌਰ ਦੇ ਪਿਤਾ ਰਛਪਾਲ ਸਿੰਘ ਅਤੇ ਮਾਤਾ ਕਿਰਨਜੀਤ ਕੌਰ ਨੂੰ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »ਭਾਰਤ ਵਿਕਾਸ ਪ੍ਰੀਸ਼ਦ ਨੇੇ ਅਹੁੱਦੇਦਾਰਾਂ ਦੀ ਨਵੀ ਚੋਣ ਕੀਤੀ
ਧੂਰੀ, 19 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬਰਾਂਚ ਧੁਰੀ ਦੀ ਸਥਾਨਕ ਰੈਸਟੋਰੇਂਟ ਵਿਖੇ ਜਰਨਲ ਬਾਡੀ ਦੀ ਮੀਟਿੰਗ ਦੌਰਾਨ 2 ਸਾਲਾਂ ਲਈ ਅਹੁੱਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਜੀਤ ਗੋਗੀਆ ਜਰਨਲ ਸਕੱਤਰ ਜਿਲਾ ਸੰਗਰੂਰ ਭਾਰਤ ਵਿਕਾਸ ਪ੍ਰੀਸ਼ਦ ਬਤੋਰ ਅਵਜਰਵਰ ਸਟੇਟ ਵਜੋਂ ਹਾਜਰ ਜਦਕਿ ਅਮਰਜੀਤ ਕੁਮਾਰ ਪ੍ਰਧਾਨ ਜਿਲਾ ਸੰਗਰੂਰ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।ਮੀਟਿੰਗ ਵਿੱਚ …
Read More »
Punjab Post Daily Online Newspaper & Print Media