Wednesday, November 25, 2026

ਪੰਜਾਬੀ

ਪ੍ਰੋ. ਬਡੂੰਗਰ ਨੇ ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਦੇ ਅਕਾਲ ਚਲਾਣੇ ‘ਤੇ ਅਫ਼ਸੋਸ ਪ੍ਰਗਟਾਇਆ

ਅੰਮ੍ਰਿਤਸਰ, 13 ਦਸੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਾਬਾ ਮੱਖਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਅਤੇ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਨੌਧ ਸਿੰਘ ਜੀ ਸ਼ਹੀਦ, ਤਰਨ-ਤਾਰਨ ਰੋਡ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਬਾਬਾ ਮੱਖਣ ਸਿੰਘ ਗੁਰੂ ਘਰ ਦੇ ਅਨਿਨ ਸੇਵਕ ਸਨ ਤੇ ਉਨ੍ਹਾਂ ਗੁਰੂ ਨਾਲ ਲਾਈ …

Read More »

ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ `ਤੇ- ਸੀ.ਪੀ.ਐਫ ਯੂਨੀਅਨ ਦਾ ਪੱਕਾ ਮੋਰਚਾ ਰਹੇਗਾ ਜਾਰੀ

ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜਲਾਲਾਬਾਦ (ਪੱ) ਦੇ ਐਸਡੀਐਮ ਦਫਤਰ ’ਚ ਲਗਾਇਆ ਪੱਕਾ ਮੋਰਚਾ ਅੱਜ ਲਗਾਤਾਰ 13ਵੇਂ ਦਿਨ ਵੀ ਜ਼ਾਰੀ ਰਿਹਾ। ਯੂਨੀਅਨ ਦੀ ਮੰਦਭਾਗੀ ਕਿਸਮਤ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਕਰਮਚਾਰੀ ਕੜਕਵੀ ਠੰਡ ਵਿਚ ਖੁਲ੍ਹੇ ਆਸਮਾਨ ਹੇਠਾਂ ਬੈਠਣ ਨੂੰ …

Read More »

ਵਿਦਿਆਰਥੀਆਂ ਵਿਚ ਇੰਟਰ ਹਾਊਸ ਬੈਡਮਿੰਟਨ ਦੇ ਮੈਚ ਕਰਵਾਏ

ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ) – ਗਲੋਰੀਅਸ ਪਬਲਿਕ ਸਕੂਲ ਫਾਜਿਲਕਾ ਦੇ ਵਿਦਿਆਰਥੀਆਂ ਵਿਚ ਅੱਜ ਇੰਟਰ ਹਾਊਸ ਬੈਡਮਿੰਟਨ ਦੇ ਸਿੰਗਲ ਅਤੇ ਡਬਲਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਚਾਰਾਂ ਹਾਊਸਾਂ ਦੇ ਬੱਚਿਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਸਿੰਗਲ ਮੁਕਾਬਲਿਆਂ ਵਿਚ 8ਵੀਂ ਜਮਾਤ ਦੇ ਵਿਦਿਆਰਥੀਆਂ ਹੁਸਨਦੀਪਾ, ਵਿਕ੍ਰਮਜੀਤ, ਪ੍ਰਿੰਸ, ਜਸ਼ਨਪਾਲ, ਪੰਜਵੀਂ ਜਮਾਤ ਦੇ ਅਨਮੋਲ, ਅਨੀਕੇਤ, ਰਾਜਬੀਰ, ਜਤਿਨ ਨੇ ਹਿੱਸਾ ਲਿਆ। ਡੱਬਲ …

Read More »

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤੀ ਹੜ੍ਹਤਾਲ

ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ) – ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਸ਼ੁਰੂ ਕੀਤੀ ਗਈ ਹੜ੍ਹਤਾਲ ਅੱਜ ਚੋਥੇ ਦਿਨ ਵਿਚ ਦਾਖ਼ਲ ਹੋ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਬ ਡਿੱਪੂ ਫਾਜ਼ਿਲਕਾ ਦੇ ਚੇਅਰਮੈਨ ਓਂਕਾਰ ਸਿੰਘ, ਪ੍ਰਧਾਨ ਪ੍ਰਿਤਪਾਲ ਸਿੰਘ ਗਿਲ, ਮੀਤ ਪ੍ਰਧਾਨ ਰਮੇਸ਼ ਕੁਮਾਰ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਖਜ਼ਾਨਚੀ ਗੁੁਰਬਖਸ਼ ਲਾਲ, ਸਹਾਇਕ ਖਜ਼ਾਨਚੀ ਅਨਿਲ ਕੁਮਾਰ, …

Read More »

ਭਾਜਪਾ ਮਹਿਲਾ ਮੋਰਚਾ ਵੱਲੋਂ 3 ਵਾਰਡਾਂ ਵਿਚ ਪ੍ਰਧਾਨ ਨਿਯੁੱਕਤ

ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਨੂੰ ਹੋਰ ਵੱਧ ਮਜ਼ਬੂਤ ਕਰਨ ਅਤੇ ਭਾਜਪਾ ਦੀਆਂ ਔਰਤਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਧਰਮਪਤਨੀ ਨਿਰਮਲਾ ਜਿਆਣੀ ਅਤੇ ਜ਼ਿਲ੍ਹਾ ਪ੍ਰਧਾਨ ਮੋਨਾ ਕਟਾਰੀਆ ਦੀ ਪ੍ਰਧਾਨਗੀ ਵਿਚ ਇੱਕ ਮੀਟਿੰਗ ਕੀਤੀ ਗਈ।ਜਿਸ ਵਿਚ ਭਾਜਪਾ …

Read More »

ਠੰਢ ਅਤੇ ਸੰਘਣੀ ਧੁੰਦ ਕਾਰਨ ਜ਼ਿਲ੍ਹੇ ਦੇ ਸਕੂਲਾਂ ਦਾ ਸਮਾਂ ਤਬਦੀਲ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਬਸੰਤ ਗਰਗ ਨੇ ਬੇਹੱਦ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਸਰਕਾਰੀ/ਗੈਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਹੁਣ ਜ਼ਿਲ੍ਹੇ ਦੇ ਸਾਰੇ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ …

Read More »

ਸੜਕ ਹਾਦਸ਼ੇ `ਚ ਦੋ ਵਿਅਕਤੀਆਂ ਦੀ ਮੌਤ, ਇੱਕ ਜਖਮੀ

ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)- ਪਿੰਡ ਸੁਰਸਿੰਘ ਨੇੜੇ ਸੜਕ ਹਾਦਸ਼ੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਅਤੇ ਇੱਕ ਔਰਤ ਦੇ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਹਾਦਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਰਾਜਬੀਰ ਸਿੰਘ ਨੇ ਆਖਿਆ ਕਿ ਪਿੰਡ ਵਲਟੋਹਾ ਦੇ ਵਾਸੀ ਮੁੱਖਾ ਸਿੰਘ ਪੁੱਤਰ ਇਕਬਾਲ ਸਿੰਘ, ਬਿੱਲਾ ਪੁੱਤਰ ਅਨੈਤ ਸਿੰਘ, …

Read More »

ਸੰਘਣੀ ਧੁੰਦ ਜਨਜੀਵਨ ਅਸਥ-ਵਿਅਸਥ, ਸਕੂਲ ਵਿਦਿਆਰਥੀ ਪ੍ਰੇਸ਼ਾਨ

ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)-  ਬੇਸ਼ੱਕ ਇਸ ਠੰਡ ਦੇ ਮੌਸਮ `ਚ ਅਜੇ ਤੱਕ ਨਾ ਤਾਂ ਬਰਸਾਤ ਹੋਈ ਅਤੇ ਨਾ ਹੀ ਮਾਹਰਾਂ ਅਨੁਸਾਰ ਅਗਲੇ ਮਹੀਨੇ ਤੱਕ ਬਰਸਾਤ ਹੋਣ ਦੀ ਸੰਭਾਵਨਾ ਹੈ।ਬੀਤੇਂ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਵੀ ਠੰਡਾ ਨਾਲ ਕੰਬਣੀ …

Read More »

ਭਿੱਖੀਵਿੰਡ ਪਹੁੰਚਿਆ ਤੇਂਦੂਆ, ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ

ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)- ਕੁੱਝ ਦਿਨ ਪਹਿਲਾਂ ਪਿੰਡ ਮਾੜੀਗੋੜ ਸਿੰਘ ਨੇੜੇ ਤਿੰਨ ਵਿਅਕਤੀਆਂ ਉਪਰ ਹਮਲਾ ਕਰਕੇ ਜਖਮੀ ਕਰਨ ਵਾਲਾ ਤੇਂਦੂਆ, ਜੋ ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਹਥਿਆਰਬੰਦ ਲੋਕਾਂ ਨੂੰ ਚਕਮਾ ਦੇ ਭੱਜ ਗਿਆ ਸੀ ਅਤੇ ਕਈ ਦਿਨ ਲਾਪਤਾ ਰਹਿਣ ਤੋਂ ਬਾਅਦ ਇਹ ਤੇਂਦੂਆ ਕਸਬਾ ਭਿੱਖੀਵਿੰਡ ਤੇ ਪਿੰਡ ਪਹੂਵਿੰਡ ਦੇ ਵਿਚਕਾਰ ਬਣੀ ਬਾਬਾ ਦੀਪ ਸਿੰਘ ਕਾਲੋਨੀ ਵਿਚ …

Read More »

ਹਰਸਿਮਰਤ ਬਾਦਲ ਨੇ 45 ਕਰੋੜ ਦੀ ਲਾਗਤ ਵਾਲੇ ਏ.ਸੀ ਬੱਸ ਸਟੈਂਡ ਦਾ ਰੱਖਿਆ ਨੀਂਹ ਪੱਥਰ

ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ 45 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਬੀਬੀ ਵਾਲਾ ਚੌਕ ਨਜ਼ਦੀਕ ਬਣਨ ਵਾਲੇ ਏ.ਸੀ. ਬੱਸ ਸਟੈਂਡ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਬੱਸ ਸਟੈਂਡ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ।ਬਰਨਾਲਾ ਬਾਈਪਾਸ ਨੇੜੇ ਬਣਨ ਵਾਲੇ ਵਿਸ਼ਵ ਪਧਰੀ ਬੱਸ …

Read More »