Wednesday, November 25, 2026

ਪੰਜਾਬੀ

ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਆਤਮਾ ਤਹਿਤ ਪ੍ਰਦਰਸ਼ਨੀਆਂ 5 ਅਪ੍ਰੈਲ ਨੂੰ

ਪਠਾਨਕੋਟ, 1 ਅਪ੍ਰੈਲ (ਪ.ਪ)- ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਆਤਮਾ ਤਹਿਤ ਪ੍ਰਦਰਸ਼ਨੀਆਂ ਮਿਤੀ 5 ਅਪ੍ਰੈਲ 2016 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਭੋਆ ਵਿੱਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈਆਂ ਜਾ ਰਹੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਬਖਸ਼ੀਸ਼ ਸਿੰਘ ਚਾਹਲ, …

Read More »

ਚੰਨਣਕੇ ਵਿਖੇ ਰਾਮਦਾਸ ਭਲਾਈ ਸੋਸਾਇਟੀ ਵੱਲੋ ਸਕੂਲ ਨੂੰ ਆਰ.ਓ ਸਿਸਟਮ ਭੇਂਟ

ਚੌਂਕ ਮਹਿਤਾ, 1 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਸ਼੍ਰੀ ਗੁਰੂ ਰਾਮਦਾਸ ਭਲਾਈ ਸੁਸਾਇਟੀ ਚੰਨਣਕੇ ਵੱਲੋ ਸਕੂਲੀ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸੁੱਧਤਾ ਨੂੰ ਧਿਆਨ ‘ਚ ਰੱਖਦਿਆਂ ਸਕੂਲ ਵਿਚ ਪਾਣੀ ਨੂੰ ਪੀਣਯੋਗ ਬਣਾਉਣ ਲਈ ਆਰਓ ਸਿਸਟਮ ਭੇਂਟ ਕੀਤਾ ਗਿਆ, ਬੀਤੇ ਸਮੇ ਤੋ ਲੋਕ ਸੇਵਾ ਦਾ ਉਪਰਾਲਾ ਕਰਦੀ ਆ ਰਹੀ ਸ਼੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ ਚੰਨਣਕੇ ਦੇ ਪ੍ਰਧਾਨ ਬਾਬਾ ਸੁਖਵੰਤ ਸਿੰਘ ਚੰਨਣਕੇ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਧਿਆਪਨ ਵਿਸ਼ੇ ‘ਤੇ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਧਿਆਪਨ ਅਤੇ ਚੁਣੋਤੀਆਂ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਦੌਰਾਨ ਉਚੇਚੇ ਤੌਰ ‘ਤੇ ਸ੍ਰੀਮਤੀ ਨੀਤੂ ਦੂਆ ਨੇ ਆਪਣੇ ਸੰਬੋਧਨ ਰਾਹੀਂ ਵਿਸ਼ੇ ‘ਤੇ ਗੱਲਬਾਤ ਕਰਦਿਆਂ ਵਿਦਿਆਰਥੀ ਦਾ ਵਿੱਦਿਅਕ ਪ੍ਰਤੀ ਤਾਲਮੇਲ ਅਤੇ ਅਧਿਆਪਨ ਸਬੰਧੀ ਨਵੀਆਂ ਤਕਨੀਕਾਂ …

Read More »

ਮਲਹੋਤਰਾ ਪਰਿਵਾਰ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਜੰਡਿਆਲਾ ਗੁਰੂ, 1 ਅਪ੍ਰੈਲ (ਹਰਿੰਦਰ ਪਾਲ ਸਿੰਘ)- ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੁ ਵਲੋਂ ਸਰਬੱਤ ਦੇ ਭਲੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਅਤੇ ਕਾਰੋਬਾਰ ਦੇ ਨਵੇ ਸਾਲ ਦੇ ਆਰੰਭ ਸਬੰਧੀ ਸਾਲਾਨਾ ਸ਼੍ਰੀ ਅਖੰਡ ਪਾਠ ਦੇ ਭੋਗ ਅੱਜ ਅਪਨੇ ਗ੍ਰਹਿ ਵਿਖੇ ਪਵਾਏ ਗਏ।ਉਪਰੰਤ ਫੈਕਟਰੀ ਦੀ ਗਰਾਊਂਡ ਵਿੱਚ ਭਾਈ ਹਰੀ ਸਿੰਘ ਸ਼ਿਮਲਾ ਵਾਲਿਆਂ ਵਲੋਂ ਸ਼ਬਦ ਕੀਰਤਨ ਨਾਲ ਸਮਾਗਮ ਦੀ …

Read More »

ਹੋਟਲ ਐਚ. ਕੇ ਕਲਾਰਕਸ ਇਨ ਵਿਖੇ 10 ਦਿਨਾਂ ਮੁਗਲਈ ਫੂਡ ਫੈਸਟੀਵਲ ਸ਼ੁਰੂ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਸ਼ਹਿਰ ਆਪਣੇ ਨਵਾਬੀ ਤੌਰ ਤਰਿਿਕਆਂ ਅਤੇ ਸੁਆਦ ਕਰਕੇ ਦੁਨਿਆ ਭਰ ਵਿਚ ਜਾਣਿਆ ਜਾਂਦਾ ਹੈ। ਹੋਟਲ ਐਚ ਕੇ ਕਲਾਰਕਸ ਇਨ ਵਲੋਂ ਮਹਿਮਾਨਾਂ ਦੇ ਸ਼ਾਹੀ ਅੰਦਾਜ਼ ਨੂੰ ਵੇਖਦੇ ਹੋਏ 10 ਦਿਨਾਂ ਮੁਗਲਈ ਫੂਡ ਫੈਸਟੀਵਲ (ਬਿਰਯਾਨੀ ਅਤੇ ਕਬਾਬ) ਦਾ ਆਯੋਜਨ ਕੀਤਾ ਗਿਆ ਹੈ, ਜੋ 1 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਚਲੇਗਾ। ਹੋਟਲ ਐਚ ਕੇ ਕਲਾਰਕਸ …

Read More »

1 ਅਪ੍ਰੈਲ ਤੋਂ ਪਲਾਸਟਿਕ ‘ਤੇ ਰੋਕ ਦੇ ਆਦੇਸ਼ ਦਾ ਈਕੋ ਅੰਮ੍ਰਿਤਸਰ ਨੇ ਕੀਤਾ ਸਵਾਗਤ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪਲਾਸਟਿਕ ‘ਤੇ 1 ਅਪ੍ਰੈਲ 2016 ਤੋਂ ਰੋਕ ਦੇ ਆਦੇਸ਼ ਦਾ ਈਕੋ ਅੰਮ੍ਰਿਤਸਰ ਨੇ ਭਰਵਾਂ ਸਵਾਗਤ ਕੀਤਾ ਹੈ। ਪਲਾਸਟਿਕ ਵਾਤਾਵਰਨ ਦੇ ਦੂਸ਼ਿਤ ਹੋਣ ਦਾ ਇਕ ਪ੍ਰਮੁੱਖ ਕਾਰਣ ਹੈ। ਪਲਾਸਟਿਕ ਦੇ ਥੈਲੇ ਅਤੇ ਥਰਮੋਕੋਲ ਦੇ ਬਰਤਨ ਜਿੱਥੇ ਕਿ ਸੀਵਰ, ਨਾਲੇ ਅਤੇ ਛੱਪੜਾਂ ਨੂੰ ਜਾਮ ਕਰ ਦਿੰਦਾ ਹੈ। ਉੱਥੇ ਇਹ ਚੀਜਾਂ ਗੰਦਗੀ ਦੇ ਢੇਰਾਂ …

Read More »

ਪ੍ਰੋ. ਨਵਦੀਪ ਸਿੰਘ ਤੁੰਗ ਨੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਨਵਦੀਪ ਸਿੰਘ ਤੁੰਗ ਨੇ ਅੱਜ ਇਥੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਅਲੂਮਨੀ, ਪ੍ਰੋ. ਸੁਬੋਧ ਕੁਮਾਰ, ਨਿਰਦੇਸ਼ਕ ਖੋਜ, …

Read More »

ਗਲੋਬਲ ਇੰਸਟੀਚਿਊਟ ਨੇ ਫਜ਼ੂਲ ਚੀਜਾਂ ਨਾਲ ਤਿਆਰ ਕੀਤੀ ‘ਸੰਯੁਕਤ ਸਮੱਗਰੀ’

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਿੱਖਿਆ ਬਾਰੇ ਫਿਲਮ ‘3 ਈਡੀਅਟਸ’ ਵਿਚ ਇਕ ਵੱਡਾ ਸੁਨੇਹਾ ਸੀ। ਉਸ ਵਿਚ ਇਸ ਗੱਲ ਤੇ ਰੋਸ਼ਨੀ ਪਾਈ ਗਈ ਕਿ ਸਿੱਖਿਆ ਦਾ ਅਸਲ ਮਤਲਬ ਸਿਖਣ ਵਿਚ ਹੈ, ਗਿਆਨ ਅਤੇ ਸਿੱਖ ਹਾਸਲ ਕਰਨਾ ਨਾ ਕਿ ਸਰਟੀਫਿਕੇਟ ਅਤੇ ਬਿਨਾ ਮਤਲਬ ਸਮਝੇ ਰੱਟਾ ਲਾਉਣਾ ਹੈ। ਇਸ ਮੰਤਰ ਨੂੰ ਲੈ ਕੇ ਗਲੋਬਲ ਇੰਸਟੀਚਿਊਟ ਆਫ ਮੈਨੇਜਮੈਟ ਐਂਡ ਇਮਰਜਿੰਗ ਟੈਕਨਾਲੋਜੀ (ਜੀ.ਆਈ.ਐਮ.ਈ.ਟੀ.) …

Read More »

ਵਿਦਿਆਰਥੀਆਂ ਅਤੇ ਕਿਸਾਨਾਂ ਲਈ ਵਿਆਜ ਮੁਕਤ ਕਰਜ਼ਾ ਸਕੀਮ ਛੇਤੀ – ਮਜੀਠੀਆ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦੇ ਦੱਸਿਆ ਕਿ ਉਚੇਰੀ ਪੜਾਈ ਲਈ ਵਿਦਿਆਰਥੀਆਂ ਨੂੰ 5 ਲੱਖ ਤੱਕ ਅਤੇ ਕਿਸਾਨਾਂ ਲਈ ਹਰ ਛਿਮਾਹੀ 50 ਹਜ਼ਾਰ ਰੁਪਏ ਤੱਕ ਦਾ ਫਸਲੀ ਕਰਜ਼ਾ ਵਿਆਜ਼ ਮੁਕਤ ਦੇਣ ਦੀ ਸਕੀਮ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਆਪਣੇ ਹਲਕੇ ਦੇ …

Read More »

ਬੇਢੰਗੇ ਬਣੇ ਸੜਕ ਦੇ ਮੋੜ ਨੇ ਫਿਰ ਲਈ ਇੱਕ ਜਾਨ ਤੇ ਕੀਤਾ ਇੱਕ ਜਖਮੀ

ਸੰਦੌੜ, 1 ਅ੍ਰਪੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਹੁਸੈਨਪੁਰਾ ਧਨੋਂ ਲਿੰਕ ਰੋਡ ਤੇ ਬਣੇ ਬੇਢੰਗੇ ਮੋੜ ‘ਤੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਕੱਲ੍ਹ ਸ਼ਾਮੀਂ ਸਾਢ ਮਾਲੇਰਕੋਟਲਾ ਮਾਨਾਂ ਫਾਟਕਾਂ ਦੇ ਵਾਸੀ ਯੂਨਸ ਤੇ ਯਾਕੂਬ ਸਕੂਟਰ ਨੰਬਰ ਪੀ.ਬੀ.28 ਬੀ 1220 ਤੇ ਸਵਾਰ ਉਗਰਾਹੀ ਕਰਕੇ ਜਾ ਰਹੇ ਸੀ ਅਚਾਨਕ ਬੇਢੰਗੇ ਮੋੜ੍ਹ ‘ਤੇ ਸਕੂਟਰ ਬੇਕਾਬੂ ਹੋ ਗਿਆ।ਜਿਸ ਵਿੱਚ ਮੁਹੰਮਦ …

Read More »