Saturday, June 29, 2024

ਪ੍ਰੋ. ਨਵਦੀਪ ਸਿੰਘ ਤੁੰਗ ਨੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਅਹੁੱਦਾ ਸੰਭਾਲਿਆ

PPN0104201611ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਨਵਦੀਪ ਸਿੰਘ ਤੁੰਗ ਨੇ ਅੱਜ ਇਥੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਅਲੂਮਨੀ, ਪ੍ਰੋ. ਸੁਬੋਧ ਕੁਮਾਰ, ਨਿਰਦੇਸ਼ਕ ਖੋਜ, ਪ੍ਰੋ. ਟੀ.ਐਸ. ਬੇਨੀਪਾਲ, ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇ ਡਾਇਰੈਕਟਰ, ਪ੍ਰੋ. ਏ.ਐਸ. ਸਿੱਧੂ, ਪ੍ਰੋ. ਏ.ਜੇ.ਐਸ. ਭੰਵਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।  ਲ਼ਗਪਗ ਤੀਹ ਸਾਲ ਅਧਿਆਪਨ ਦਾ ਤਜ਼ਰਬਾ ਰਖਦੇ ਪ੍ਰੋ. ਤੁੰਗ ਨੇ 1985 ਵਿਚ ਯੂਨੀਵਰਸਿਟੀ ਜਾਇਨ ਕੀਤੀ ਅਤੇ 1998 ‘ਚ ਪ੍ਰੋਫੈਸਰ ਬਣੇ। ਇਸ ਸਮੇਂ ਦੌਰਾਨ ਉਹ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਡੀਨ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਰਹੇ। ਉਹ ਵੱਖ-ਵੱਖ ਰਾਸ਼ਟਰੀ ਅਕਾਦਮੀਆਂ ਤੋਂ ਇਲਾਵਾ ਯੂ.ਜੀ.ਸੀ. ਆਈ.ਸੀ.ਐਸ.ਐਸ.ਆਰ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਐਡਵਾਈਜ਼ਰੀ ਬੋਰਡ ਦੇ ਮੈਂਬਰ ਵੀ ਰਹੇ। ਉਨ੍ਹਾਂ ਨੇ ਖੋਜ ਵਿਧੀ ਵਿਚ ਵਿਸ਼ੇਸ਼ਤਾ ਹਾਸਲ ਕੀਤੀ ਅਤੇ ਮਨੋਵਿਗਿਆਨ ਵਿਚ ਬਹੁਤ ਸਾਰੇ ਪੀ.ਐਚ.ਡੀ., ਐਮ.ਫਿਲ. ਅਤੇ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਨੂੰ ਗਾਈਡ ਕੀਤਾ। ਉਨ੍ਹਾਂ ਵੱਲੋਂ ਹੁਣ ਤਕ 60 ਤੋਂ ਵੱਧ ਖੋਜ ਪਰਚੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਪੱਤ੍ਰਿਕਾਵਾਂ ਵਿਚ ਪ੍ਰਕਾਸ਼ਤ ਹੋ ਚੁੱਕੇ ਹਨ।
ਇਸੇ ਤਰ੍ਹਾਂ ਅੱਜ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਡੀਨ, ਵਿਦਿਆਰਥੀ ਭਲਾਈ; ਪ੍ਰੋ. ਜਗਰੂਪ ਸਿੰਘ ਨੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਪ੍ਰੋ. ਏ.ਐਸ. ਸਿੱਧੂ ਨੇ ਡਾਇਰੈਕਟਰ, ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਅਤੇ ਡਾ. ਅਵਿਨਾਸ਼ ਕੌਰ ਨਾਗਪਾਲ ਨੇ ਡਾਇਰੈਕਟਰ ਕੈਪੇਸਿਟੀ ਐਨਹਾਂਸਮੈਨਟ ਪ੍ਰੋਗਰਾਮ ਵਜੋਂ ਆਪਣਾ ਅਹੁਦਾ ਸੰਭਾਲਿਆ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply