Wednesday, November 25, 2026

ਪੰਜਾਬੀ

ਬਲਜੀਤ ਕੌਰ ਭਾਟੀਆ ਗੁਰਦੁਆਰਾ ਭੱਠ ਸਾਹਿਬ ਵਿਖੇ ਨਤਮਸਕ ਹੋਏ

ਪੱਟੀ, 23 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਹਲਾ)- ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੌਰ ਭਾਟੀਆ ਬਿਨਾਂ ਮੁਕਾਬਲਾ ਜੇਤੂ ਰਹੇ।ਐਸ,ਡੀ.ਐਮ ਦਫਤਰ ਪੱਟੀ ਤੋਂ ਜਿੱਤ ਦਾ ਸਰਟੀਫਿਕੇਟ ਲੈਣ ਉਪਰੰਤ ਬੀਬੀ ਭਾਟੀਆ ਆਪਣੇ ਹਮਾਇਤੀਆਂ ਸਮੇਤ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਭੱਠ ਸਾਹਿਬ ਵਿਖੇ ਨਾਮਸਤਕ ਹੋਏ।ਉਹਨਾਂ ਨੇ ਪ੍ਰਮਾਤਮਾ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਵਾਈ।ਗੁਰਦੁਆਰਾ ਭੱਠ ਸਾਹਿਬ ਵੱਲੋਂ ਬੀਬੀ ਬਲਜੀਤ …

Read More »

ਭੈਣ ਵਿਮਲਾ ਡਾਂਗ ਦਾ ਜਨਮ ਦਿਨ ਬੱਚਿਆਂ ਨੂੰ ਤੋਹਫੇ ਵੰਡ ਕੇ ਮਨਾਇਆ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਨੀਆ)- ਗਰੀਬਾਂ, ਮਜਲੂਮਾਂ, ਲੋੜਵੰਦਾਂ ਤੇ ਕੂੜੇ ਤਂੋ ਕਾਗਜ ਚੁੱਕਣ, ਫੈਕਟਰੀਆਂ ਵਿੱਚ ਨਿਗੂਣੀ ਤਨਖਾਹ ‘ਤੇ ਕੰਮ ਕਰਨ ਵਾਲੇ ਬੱਚਿਆਂ ਨੂੰ ਪੜਾਈ ਵੀ ਜਰੂਰੀ ਦਾਤ ਦੇਣ ਦਾ ਉਪਰਾਲਾ ਕਰਨ ਵਾਲੇ ਸਾਬਕਾ ਵਿਧਾਇਕ ਮਰਹੂਮ ਭੈਣ ਵਿਮਲਾ ਡਾਂਗ ਵੱਲੋ 1997 ਵਿੱਚ ਸ਼ੁਰੂ ਕੀਤੇ ਪੰਜਾਬ ਇਸਤਰੀ ਸਭਾ ਰਲੀਫ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਬਾਲ ਮਜਦੂਰ ਸਿੱਖਿਆ ਕੋਰਸ ਦੇ ਅੱਜ …

Read More »

ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੱਟੀ ਹਲਕੇ ‘ਚ ਮੀਟਿੰਗਾਂ ਸ਼ੁਰੂ

ਪੱਟੀ, 24 ਦਸੰਬਰ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਮਾਝਾ ਖੇਤਰ ਸਭ ਤੋਂ ਜਿਆਦਾ ਨਸ਼ਿਆਂ ਵਿੱਚ ਡੁੱਬਿਆ ਪਿਆ ਹੈ, ਜਿਸ ਦਾ ਕਾਰਣ ਸਰਕਾਰ ਵਲੋਂ ਮਾਝੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੋਲਾ ਸਿੰਘ ਸ਼ੱਕਰੀ ਚੇਅਰਮੈਨ ਕਾਂਗਰਸ ਟਰਾਂਸਪੋਰਟ ਸੈਲ ਪੰਜਾਬ ਨੇ ਪੱਟੀ ਹਲਕੇ ਦੇ ਪਿੰਡ ਬਰਵਾਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਭੋਲਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ …

Read More »

ਗੁਰੂ ਨਾਨਕ ਸਕੂਲ ਨਾਥ ਦੀ ਖੂੁਹੀ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਚੌਂਕ ਮਹਿਤਾ, 24 ਦਸੰਬਰ (ਜੋਗਿੰਦਰ ਸਿੰਘ ਮਾਣਾ)- ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੁੂਹੀ (ਚੰਨਣਕੇ) ਵਿਖੇ ਵੱਡੇ ਸ਼ਾਹਿਬਜਾਦਿਆਂ ਦੀ ਪਵਿੱਤਰ ਯਾਦ ਵਿਚ ਸ਼ਹੀਦੀ ਦਿਹਾੜ੍ਹਾ ਮਨਾਇਆ ਗਿਆ।ਇਸ ਸਮੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ।ਜਿਸ ਵਿਚ 40 ਬੱਚਿਆਂ ਨੇ ਭਾਗ ਲਿਆ ਅਤੇ 10 ਬੱਚਿਆਂ ਦੀ ਸੋਹਣੀ ਦਸਤਾਰ ਸਜਾਉਣ ‘ਚ …

Read More »

ਮਨਰੇਗਾ ਸਕੀਮ ਤਹਿਤ ਚੰਨਣਕੇ ਦੀ ਸੜਕ ਦੇ ਬਰਮ੍ਹਾ ‘ਤੇ ਪਾਈ ਮਿੱਟੀ

ਚੌਂਕ ਮਹਿਤਾ, 24 ਦਸੰਬਰ (ਜੋਗਿੰਦਰ ਸਿੰਘ ਮਾਣਾ)- ਮਨਰੇਗਾ ਸਕੀਮ ਤਹਿਤ ਸਰਪੰਚ ਮੇਜਰ ਸਿੰਘ ਸਹੋਤਾ ਅਤੇ ਬਾਬਾ ਸੁਖਵੰਤ ਸਿੰਘ ਦੀ ਅਗਵਾਈ ਵਿਚ ਪਿੰਡ ਚੰਨਣਕੇ ਦੁਆਲੇ ਘੁੰਮਦੀ ਸ਼ੜਕ ਦੇ ਬਰਮ੍ਹਾ ਨੂੰ ਮਿੱਟੀ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ।ਇਸ ਮੌਕੇ-ਸਰਪੰਚ ਮੇਜਰ ਸਿੰਘ ਸਹੋਤਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਦਿਆਲ ਸਿੰਘ, ਸਰਵਣ ਸਿੰਘ, ਮੰਗਲ ਸਿੰਘ, ਬੀਬੀ ਬਲਜੀਤ ਕੌਰ, ਕਸ਼ਮੀਰ ਸਿੰਘ (ਸਾਰੇ ਪੰਚ) …

Read More »

ਖ਼ਾਲਸਾ ਕਾਲਜ ਵਿਖੇ ‘ਪਰਸਨੈਲਿਟੀ ਡਿਵੈੱਲਪਮੈਂਟ ਅਤੇ ਇੰਟਰਵਿਊ ਸਕਿਲਜ਼’ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ‘ਪਰਸਨੈਲਿਟੀ ਡਿਵੈੱਲਪਮੈਂਟ ਅਤੇ ਇੰਟਰਵਿਊ ਸਕਿਲਜ਼’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਵਿੱਚ ਲੈਕਸਿਕਨ ਮਾਇਲ, ਪੂਨੇ ਤੋਂ ਪ੍ਰੋ: ਐਜਿਲਿਨਾ ਸੋਨੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਤਿਆਰ ਕਰਨਾ …

Read More »

11.50 ਲੱਖ ਡਾਕ ਘਰਾਂ ਨਾਲ ਭਾਰਤੀ ਡਾਕ ਵਿਭਾਗ ਸਭ ਤੋਂ ਵੱਡਾ ਅਦਾਰਾ- ਚੀਫ ਪੋਸਟ ਮਾਸਟਰ ਜਨਰਲ

ਅੰਮ੍ਰਿਤਸਰ, 24 ਦਸੰਬਰ (ਗੁਰਚਰਨ ਸਿੰਘ)- ਅੱਜ ਦੇ ਦੌਰ ਵਿਚ ਡਾਕਘਰਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ ਅਤੇ 11.50 ਲੱਖ ਡਾਕ ਘਰਾਂ ਨਾਲ ਭਾਰਤੀ ਡਾਕ ਵਿਭਾਗ ਸਭ ਤੋਂ ਵੱਧ ਪਹੁੰਚ ਵਾਲਾ ਅਦਾਰਾ ਹੈ ਅਤੇ ਅਨੇਕਾਂ ਹੀ ਨਿੱਜੀ ਅਦਾਰੇ ਡਾਕ ਵਿਭਾਗ ਨਾਲ ਸਮਝੌਤੇ ਕਰਨ ਲਈ ਕਤਾਰ ਵਿਚ ਹਨ। ਇਹ ਪ੍ਰਗਟਾਵਾ ਮੁੱਖ ਡਾਕਘਰ ਅੰਮ੍ਰਿਤਸਰ ਵਿਖੇ ਚੀਫ ਪੋਸਟ ਮਾਸਟਰ ਜਨਰਲ, ਪੰਜਾਬ ਸਰਕਲ ਸ੍ਰੀਮਤੀ …

Read More »

1 ਜਨਵਰੀ ਨੂੰ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ ਪਲੇਠੀ ਰੇਲ ਗੱਡੀ-ਡੀ.ਸੀ ਵਲੋਂ ਰੇਲਵੇ ਸਟੇਸ਼ਨ ਦਾ ਦੌਰਾ

ਅੰਮ੍ਰਿਤਸਰ, 24 ਦਸੰੰਬਰ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ 1 ਜਨਵਰੀ 2016 ਨੂੰ ਸ਼ੁਰੂ ਹੋਣ ਜਾ ਰਹੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਰਾਹੀਂ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਭੇਜੀ ਜਾ ਰਹੀ ਅਟਾਰੀ ਹਲਕੇ ਦੀ ਸੰਗਤ ਦੀ ਸਹੂਲਤ ਲਈ ਅੱਜ ਰੇਲਵੇ ਅਤੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ …

Read More »

ਸਵੈ-ਰੁਜ਼ਗਾਰ ਸਕੀਮ ਅਧੀਨ ਪੰਦਰਾਂ ਦਿਨਾ ਸਿਖਲਾਈ ਕੋਰਸ ਕਰਵਾਏਗਾ ਡੇਅਰੀ ਵਿਭਾਗ

ਅੰਮ੍ਰਿਤਸਰ, 24 ਦਸੰਬਰ (ਗੁਰਚਰਨ ਸਿੰਘ)- ਡੇਅਰੀ ਵਿਭਾਗ ਪੰਜਾਬ ਵੱਲੋਂ ਪੜ੍ਹੇ-ਲਿਖੇ ਬੇਰੁਜ਼ਗਾਰ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਸਕੀਮ ਅਧੀਨ ਇਕ ਪੰਦਰਾਂ ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ ਅਤੇ ਕੋਈ ਵੀ ਵਿਅਕਤੀ, ਜਿਸ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋ ਵੱਧ 50 ਸਾਲ ਹੋਵੇ, ਇਹ ਕੋਰਸ ਕਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਡਾ. ਜੋਗਿੰਦਰ ਸਿੰਘ ਢਿੱਲੋਂ ਨੇ …

Read More »

ਡੀ. ਏ. ਵੀ ਸਕੂਲ ਦੇ ਵਿਦਿਆਰਥੀਆਂ ਵਲੋਂ ਮਦਨ ਮੋਹਨ ਮਾਲਵੀਆ ਨੂੰ ਆਪਣੇ ਬੈਂਡ ‘ਅਨਆਫੀਸ਼ਲ’ ਨਾਲ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਮਹਾਨ ਸਖਸ਼ੀਅਤ ਮਦਨ ਮੋਹਨ ਮਾਲਵੀਆ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਰਾਸ਼ਟਰੀਅਤਾ ਅਤੇ ਦੇਸ਼-ਭਗਤੀ ਦੀ ਭਾਵਨਾ ਨੂੰ ਆਪਣੇ ਬੈਂਡ ‘ਅਨ ਆਫੀਸ਼ਲ’ ਦੀ ਪਹਿਲੀ ਪੇਸ਼ਕਾਰੀ ਰਾਹੀ ਸ਼ਰਧਾਂਜਲੀ ਭੇਂਟ ਕੀਤੀ …

Read More »