Wednesday, November 25, 2026

ਪੰਜਾਬੀ

ਰਾਜ ਪੱਧਰੀ ਕਲਾ ਉਤਸਵ 2015 ‘ਚ ਮਾਲ ਰੋਡ ਸਕੂਲ ਦੀ ਗਿੱਧਾ ਟੀਮ ਦੂਜੇ ਸਥਾਨ ‘ਤੇ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ ਵਲੋਂ ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਰਾਜ ਪੱਧਰੀ ਕਲਾ ਉਤਸਵ 2015 ਕਰਵਾਇਆ ਗਿਆ। ਇਸ ਰਾਜ ਪੱਧਰੀ ਨਾਚ ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੇਤੂ ਰਹੀਆਂ ਅੱਠ ਗਿੱਧਾ ਟੀਮਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ …

Read More »

ਪਿੰਡ ਨਾਰਲਾ ਦੇ ਸਰਪੰਚ ਨੂੰ ਕਰਾਰਾ ਝਟਕਾ- 6 ਪੰਚਾਇਤ ਮੈਬਰਾਂ ਨੇ ਵਾਪਿਸ ਲਈ ਹਮਾਇਤ

ਖਾਲੜਾ, 30 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਹਲਕਾ ਖੇਮਕਰਨ ਦੇ ਅਧੀਨ ਆਉਦੇ ਪਿੰਡ ਨਾਰਲਾ ਦੇ ਸਰਪੰਚ ਨੂੰ ਉਸ ਵਕਤ ਕਰਾਰਾ ਝਟਕਾ ਲੱਗਾ ਜਦੋ ਪਿੰਡ ਦੇ 6 ਪੰਚਾਇਤ ਮੈਬਰਾਂ ਅੰਗਰੇਜ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਸਤਿਨਾਮ ਸਿੰਘ, ਸਬੀਰ ਕੌਰ, ਕੁਲਬੀਰ ਕੌਰ ਵੱਲੋ ਪਿੰਡ ਦੇ ਨਾ ਹੋਏ ਵਿਕਾਸ ਅਤੇ ਨਿਕਾਸ ਤੋ ਦੁਖੀ ਹੋ ਕੇ ਸਰਪੰਚ ਤੋ ਹਮਾਇਤ ਵਾਪਿਸ ਲੈ ਲਈ ਕਿਉਂਕਿ ਪਿੰਡ …

Read More »

ਅਨਿਲ ਜੋਸ਼ੀ ਨੇ ਆਕਾਸ਼ ਐਵਨਿਊ ਵਿਖੇ ਗੁਰਮਤਿ ਸਮਾਗਮ ‘ਚ ਹਾਜਰੀ ਭਰੀ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਗੁਰੁਦਆਰਾ ਦੱਸਵੀਂ ਪਾਤਸ਼ਾਹੀ ਆਕਾਸ਼ ਐਵਨਿਊ ਵਿਖੇ ਆਯੋਜਿਤ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਕੀਰਤਨ ਸਰਵਨ ਕੀਤਾ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਜੋਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਹਾ …

Read More »

ਯੂਨੀਕ ਪਬਲਿਕ ਸਕੂਲ ‘ਚ ਇਨਾਮ ਵੰਗ ਸਮਾਗਮ ਸੰਪੰਨ

ਰਈਆ, 30 ਨਵੰਬਰ (ਬਲਵਿੰਦਰ ਸਿੰਘ ਸੰਧੂ) – ਯੂਨੀਕ ਪਬਲਿਕ ਸਕੂਲ ਪਿੰਡ ਚੀਮਾ ਬਾਠ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਮਨਜੀਤ ਕੌਰ ਗਿੱਲ (ਪ੍ਰਿੰਸੀਪਲ ਸ.ਸ.ਸ.ਸ.) ਲੜਕੇ ਰਈਆ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ ਸੇਖੋਂ ਅਤੇ ਸਰਪ੍ਰਸਤ ਸ਼੍ਰੀ ਜਸਵੰਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਮਨਜੀਤ ਕੌਰ ਗਿੱਲ ਅਥੇ ਮਹਿਮਾਨ ਮਾਸਟਰ ਜਸਬੀਰ …

Read More »

ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਵਿਦਿਆਰਥੀਆਂ ਦੀ ਮੰਗ ਵਧੀ 10 ਹੋਰ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 30 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਏਅਰਟੈੱਲ ਕੰਪਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ 8 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ 3.80 ਲੱਖ ਰੁਪਏ ਪ੍ਰਤੀ ਸਾਲਾਨਾ ਤਨਖਾਹ ‘ਤੇ ਨੌਕਰੀਆਂ ਲਈ ਚੁਣਿਆ ਹੈ। ਕੰਪਨੀ ਨੇ ਉਨ੍ਹਾਂ ਦੀ ਬਤੌਰ ਸਟੋਰ ਮੈਨੇਜਰ ਦੇ ਅਹੁਦੇ ‘ਤੇ ਚੋਣ ਕੀਤੀ ਹੈ।ਇਸ ਤੋਂ ਇਲਾਵਾ ਜਾਰੋ ਐਜੂਕੇਸ਼ਨ ਵੱਲੋਂ ਸਕੂਲ ਦੇ ਦੋ ਹੋਰ ਵਿਦਿਆਰਥੀਆਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੁੱਝ ਪ੍ਰੀਖਿਆਵਾਂ ਦੀਆਂ ਮਿਤੀਆਂ ਤਬਦੀਲ

ਅੰਮ੍ਰਿਤਸਰ, 30 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਕਾਮ (ਪ੍ਰੋਫੈਸ਼ਨਲ) ਸਮੈਸਟਰ ਪੰਜਵਾਂ (ਬੀ.ਸੀ.ਪੀ.-522: ਐਡਵਰਟਾਈਜ਼ਿੰਗ ਐਂਡ ਸੇਲਜ਼ ਮੈਨੇਜਮੈਂਟ (428)) ਦੀ ਥਿਊਰੀ ਪ੍ਰੀਖਿਆ ਜੋ ਕਿ 11-12-2015 ਨੂੰ ਹੋਣੀ ਸੀ ਉਹ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ 09-12-2015 (ਬੁੱਧਵਾਰ) ਨੂੰ ਕਰਵਾਈ ਜਾਵੇਗੀ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਣੂ ਭਾਰਦਵਾਜ ਨੇ ਦੱਸਿਆ ਕਿ ਐਮ.ਏ. ਸਮੈਸਟਰ ਪਹਿਲਾ (ਪੋਲੀਟੀਕਲ ਸਾਇੰਸ-ਚੌਥਾ (4021) ਪਬਲਿਕ ਐਡਮਨਿਸਟ੍ਰੇਸ਼ਨ-ਚੌਥਾ(4123) ਸੰਸਕ੍ਰਿਤ-ਚੌਥਾ …

Read More »

ਵਿਦਿਆਰਥੀਆਂ ਵਿੱਚ ਵਿਗਿਆਨ ਦਾ ਚਾਨਣ ਫੈਲਾਏਗੀ ਮੋਬਾਈਲ ਬੱਸ ਵਿਗਿਆਨ ਪ੍ਰਦਰਸ਼ਨੀ

ਅੰਮ੍ਰਿਤਸਰ, 30 ਨਵੰਬਰ (ਗੁਰਚਰਨ ਸਿੰਘ)- ਵਿਦਿਆਰਥੀਆਂ ਵਿਚ ਵਿਗਿਆਨ ਸੋਚ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜਨ ਦੇ ਆਸ਼ੇ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੋਬਾਈਲ ਬੱਸ ਵਿਗਿਆਨ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸੇ ਲੜੀ ਵਿਚ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜੋ ਕਿ 2 ਦਸੰਬਰ …

Read More »

ਅਧਿਕਾਰੀ ਸਿੰਥੈਟਿਕ ਡੋਰ ‘ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕਰਨ – ਡੀ. ਸੀ

ਅੰਮ੍ਰਿਤਸਰ, 30 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹੇ ਵਿਚ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ‘ਤੇ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜਕਲ੍ਹ ਪਤੰਗ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ …

Read More »

ਦਿਹਾਤੀ ਟੂਰਿਜ਼ਮ ਵਰਕਸ਼ਾਪ ਅੱਜ, ਠੰਡਲ ਕਰਨਗੇ ਉਦਘਾਟਨ

ਅੰਮ੍ਰਿਤਸਰ, 30 ਨਵੰਬਰ (ਗੁਰਚਰਨ ਸਿੰਘ) – ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ. ਐਨ. ਡਬਲਿਊ. ਟੀ. ਓ) ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ 1 ਦਸੰਬਰ 2015 ਨੂੰ ਦਿਹਾਤੀ ਟੂਰਿਜ਼ਮ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰਾਜੈਕਟ ਨਾਲ ਸਬੰਧਤ ਇਕ ਬੁਲਾਰੇ ਨੇ ਦੱਸਿਆ ਕਿ ਏਸ਼ਿਆਈ ਵਿਕਾਸ ਬੈਂਕ …

Read More »

ਡੀ.ਏ.ਵੀ ਪਬਲਿਕ ਸਕੂਲ ਜ਼ਿਲ੍ਹਾ ਪੱਧਰੀ ਜੂਡੋ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ਤੇ ਰਿਹਾ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੀ ਜੂਡੋ ਟੀਮ ਨੇ ਜ਼ਿਲ੍ਹਾ ਪੱਧਰ ਤੇ ਹੋਏ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਇਹ ਚੈਂਪੀਅਨਸ਼ਿਪ ਅੰਮ੍ਰਿਤਸਰ ਸਕੂਲਜ਼ ਗੇਮਜ਼ ਐਸੋਸੀਏਸ਼ਨ ਵੱਲੋਂ ਅਯੋਜਿਤ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਦੀਆਂ 15 ਟੀਮਾਂ ਨੇ ਭਾਗ ਲਿਆ। ਕਬੀਰ ਸ਼ਰਮਾ ਜਮਾਤ ਦੱਸਵੀਂ ਨੇ ਸੋਨੇ ਦਾ ਤਮਗਾ, ਸ਼ਰੇਆ ਸਾਲਵਾਨ ਜਮਾਤ ਅੱਠਵੀਂ ਨੇ ਚਾਂਦੀ ਦਾ ਤਮਗਾ, ਅਭਿਸ਼ੇਕ …

Read More »