Friday, September 11, 2026

ਪੰਜਾਬੀ

ਕਿਰਨ ਬੇਦੀ ਹੋਵੇਗੀ ਦਿਲੀ ਤੋਂ ਭਾਜਪਾ ਮੁੱਖ ਮੰਤਰੀ ਉਮੀਦਵਾਰ

ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ) -ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਭਾਜਪਾ ਨੇ ਕਿਰਨ ਬੇਦੀ ਨੂੰ ਮੈਦਾਨ ਵਿੱਚ ਉਤਾਰਿਆ ਹੈ।ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਅੰਮ੍ਰਿਤਸਰ ਦੀ ਜੰਮ-ਪਲ ਤੇ ਭਾਰਤ ਦੀ ਪਹਿਲੀ ਮਹਿਲਾ ਆਈ ਪੀ.ਐਸ ਅਫਸਰ ਸ੍ਰੀ ਮਤੀ ਕਿਰਨ ਬੇਦੀ ਨੂੰ ਭਾਜਪਾ ਵਲੋਂ ਮੁੱਖ ਮੰਤਰੀ ਉਮੀਦਵਾਰ ਬਨਾਉਣ ਦਾ ਐਲਾਨ ਅੱਜ ਦਿੱਲੀ ਵਿੱਚ …

Read More »

ਉਪਕਾਰ ਸੰਧੂ ਵਲੋ ਜਿਲ੍ਹਾ ਅਕਾਲੀ ਜਥੇ ਦੀ ਸੂਚੀ ਵਿੱਚ ਕੀਤਾ ਵਾਧੇ ਦਾ ਐਲਾਨ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਜਿਲਾ ਅਕਾਲੀ ਜਥਾ ਅਮਿ੍ਰੰਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੁੂ ਨੇ ਅਜ ਜਥੇ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਜਥੇ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਵਾਧਾ ਕਰਦਿਆ ਕੁਝ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ।ਜਿਸ ਵਿੱਚ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਮੂਧਲ, ਜੰਗੀ ਲਾਲ ਖਹਿਰਾ, ਰਣਜੀਤ ਸਿੰਘ ਬੋਪਾਰਾਏ (ਸਾਰੇ ਸੀਨੀਅਰ ਮੀਤ ਪ੍ਰਧਾਨ), …

Read More »

ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦਾਂ ਨੂੰ ਕੰਬਲ ਵੰਡੇ

ਨਾਨਕਪੁਰਾ ਚ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਖੋਲਿਆ ਜਾਵੇਗਾ – ਹੇਰ,ਸੰਧੂ ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ ਸੱਗੂ) – ਉੱਘੇ ਸਮਾਜ ਸੇਵਕ ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਇਸਲਾਮਾਬਾਦ ਦੇ ਨਾਨਕਪੁਰਾ ਏਰੀਏ ਦੇ ਸਰਕਾਰੀ ਮਿਡਲ ਸਕੂਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਸਬੰਧ ਚ …

Read More »

ਸੀ.ਪੀ.ਆਈ (ਐਮ.ਐਫ) ਲਿਬਰੇਸ਼ਨ ਵੱਲੋਂ ਕੇਂਦਰ ਦੀ ਭਾਜਪਾ ਮੋਦੀ ਸਰਕਾਰ

ਬਠਿੰਡਾ, 18 ਜਨਵਰੀ (ਸੰਜੀਵ ਕੁਮਾਰ) – ਸੀ.ਪੀ.ਆਈ (ਐਮ.ਐਫ) ਲਿਬਰੇਸ਼ਨ ਵੱਲੋਂ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਜ਼ਦੂਰ ਵਿਰੋਧੀ ਨਵੇਂ ਭੂਮੀ ਗ੍ਰਹਿਣ ਕਾਨੂੰਨ ਖਿਲਾਫ ਅਤੇ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਸਮੇਤ ਤਮਾਮ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਪੰਜਾਬ ਅੰਦਰ ਨਸ਼ਿਆਂ ਦੇ ਕਾਲੇ ਧੰਦੇ ਵਿੱਚ ਸ਼ਾਮਿਲ ਸਿਆਸੀ ਲੀਡਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੇ ਮੁੱਦਿਆਂ …

Read More »

’ਆਪ’ ਨੇ ਕਾਲੇ ਕਾਨੂੰਨ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਰਈਆ, 18 ਜਨਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਰਜੀਤ ਸਿੰਘ ਕੰਗ, ਸੁਖਦੇਵ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਟੌਂਗ, ਦਰਸ਼ਨ ਸਿੰਘ ਝਾੜੂ ਨੰਗਲ ਅਤੇ ਅਰਜਨ ਸਿੰਘ ਵਡਾਲਾ ਦੀ ਅਗਵਾਈ ਹੇਠ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਪੁਤਲਾ ਫੂਕਿਆ ਗਿਆ।ਇਸ ਮੌਕੇ ਸਰਬਦੀਪ ਸਿੰਘ ਘੁੱਕਰ, ਬੀਬੀ ਹੰਸ ਕੌਰ ਉੱਘੀ ਸਮਾਜ ਸੇਵਕਾ ਅਤੇ ਬਲਜੀਤ ਸਿੰਘ ਸ਼ਾਨ ਨੇ …

Read More »

ਪੰਜਾਬ ਵਿੱਚ 2700 ਭੱਠਾ ਮਾਲਿਕ ਭੱਠਾ ਮਜਦੂਰਾਂ ਨੂੰ ਰੇਟ ਦੇਣ ਵਿਚ ਕਰ ਰਹੇ ਖੱਜਲ ਖੁਆਰ- ਬਾਵਾ ਕੁਲਵੰਤ

ਰਈਆ, 18 ਜਨਵਰੀ (ਬਲਵਿੰਦਰ ਸੰਧੂ) ਸਬ-ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਵਡਾਲਾ ਖਰਦ ਵਿੱਚ ਭੱਠਾ ਮਜਦੂਰ ਸਭਾ ਵਲੋਂ ਮੀਟਿੰਗ ਕਰਵਾਈ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਬਾਵਾ ਕੁਲਵੰਤ ਸਿੰਘ ਮੁੱਖ ਸਕੱਤਰ ਹਿੰਦ ਮਜਦੂਰ ਸਭਾ ਨੇ ਕੀਤੀ ਅਤੇ ਇਸ ਮੌਕੇ ਤੇ ਸਾਡੇ ਪਤੱਰਕਾਰਾਂ ਨਾਲ ਗਲਬਾਤ ਕਰਦੇ ਬਾਵਾ ਕੁਲਵੰਤ ਸਿੰਘ ਨੇ ਆਪਣੇ ਬਿਆਨ ਰਾਹੀ ਦੱਸਿਆ ਕਿ ਭੱਠਾ ਮਾਲਿਕਾਂ ਵਲੋਂ ਮਜਦੂਰਾਂ ਨੂੰ ਖਜਲ ਖੁਆਰ ਕਿਤਾ ਜਾ …

Read More »

ਸਵ: ਜਸਪਾਲ ਭੱਟੀ ਦੀ ਯਾਦ ‘ਚ ‘ਧਮਾਲਾ ਪੈਣਗੀਆਂ’ ਪ੍ਰੋਗਰਾਮ ਅਯੋਜਿਤ

ਗਾਇਕ ਮਨਪ੍ਰੀਤ ਸੰਧੂ, ਪ੍ਰਭ ਗਿੱਲ, ਹਾਸਰਸ ਕਲਾਕਾਰ ਦੀਦਾਰ ਗਿੱਲ, ਮੁਕੇਸ਼ ਵੋਹਰਾ ਬੰਨਿਆ ਰੰਗ ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਵਿਸ਼ਵ ਪ੍ਰਸਿੱਧ ਕਾਮੇਡੀ ਕਲਾਕਾਰ ਸਵ: ਜਸਪਾਲ ਸਿੰਘ ਭੱਟੀ ਦੀ ਯਾਦ ਵਿਚ ਇਵੈਂਟ ਆਰਗਾਨਾਈਜਰ ਵਿਕਾਸ ਛੋਟੂ ਦੀ ਅਗਵਾਈ ਹੇਂਠ ਏ.ਪੀ ਫਾਈਨੈਂਸਰਜ਼ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ‘ਧਮਾਲਾ ਪੈਣਗੀਆਂ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਏਡੀਸੀਪੀ-2 ਕੇਤਨ ਪਾਟਿਲ ਨੇ …

Read More »

 ਕੈਪਟਨ ਦੀ ਅੰਮ੍ਰਿਤਸਰ ਵਿੱਚ ਲਲਕਾਰ ਰੈਲੀ ਫਲੋਪ ਸਾਬਤ ਹੋਵੇਗੀ- ਐਸ.ਪੀ ਕੇਵਲ ਕੁਮਾਰ

ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਕੈਪਟਨ ਅਮਰਿੰਦਰ ਸਿੰਘ ਵਲੋਂ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੱਖੀ ਲਲਕਾਰ ਰੈਲੀ ਫਲੋਪ ਹੋ ਕੇ ਕੈਪਟਨ ਦਾ ਹਰ ਭਰਮ ਦੂਰ ਕਰ ਦੇਵੇਗੀ।ਭਾਜਪਾ ਉੱਪ ਪ੍ਰਧਾਨ ਪੰਜਾਬ ਤੇ ਰਿਟਾਇਰਡ ਐਸ.ਪੀ ਕੇਵਲ ਕੁਮਾਰ ਨੇ ਇੰਨਾਂ ਗੱਲਾਂ ਦਾ ਪ੍ਰਗਟਾਵਾ ਛੇਹਰਟਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਭਾਜਪਾ ਨੂੰ ਚਾਰੇ ਪਾਸੇ ਮਿਲ ਰਹੀ …

Read More »

ਚਾਈਨਾ ਡੌਰ ਨੂੰ ਨਕੇਲ ਪਾਉਣ ਲਈ ਪੁਲਸ ਪ੍ਰਸ਼ਾਸਨ ਸਖਤੀ ਕਰੇ ਬੇਦੀ

ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਚਾਈਨਾ ਡੌਰ ਖਿਲਾਫ ਪੰਜਾਬ ਪੁਲਸ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਸੈਮੀਨਾਰਾਂ ਤੇ ਸਕੂਲਾਂ ਵਲੋਂ ਕੱਢੀਆਂ ਗਈਆਂ ਰੈਲੀਆਂ ਦਾ ਲੋਕਾਂ ਤੇ ਕੋਈ ਅਸਰ ਨਹੀ ਪਿਆ, ਕਿਉਂਕਿ ਚਾਈਨਾ ਡੋਰ ਦਾ ਬੇਖੌਫ ਹੋ ਕੇ ਇਸਤੇਮਾਲ ਕੀਤਾ ਗਿਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਬੇਦੀ ਨੇ ਕੀਤਾ। ਉਨਾਂ ਕਿਹਾ ਕਿ …

Read More »

ਮਿਡ-ਡੇ-ਮੀਲ ਵਰਕਰਾਂ ਨੇ ਗਹਿਰੀ ਵਿਖੇ ਮੋਦੀ ਦਾ ਪੁਤਲਾ ਸਾੜਿਆ

ਗਹਿਰੀ ਮੰਡੀ, 18 ਜਨਵਰੀ (ਡਾ. ਨਰਿੰਦਰ ਸਿੰਘ) – ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਅੱਜ ਹਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਗਹਿਰੀ ਮੰਡੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੈਲੀ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਮੰਚ ਪੰਜਾਬ ਦੇ ਪ੍ਰਧਾਨ ਜਰਮਨਜੀਤ ਸਿੰਘ ਅਤੇ ਯੂਨੀਅਨ ਦੀ ਸੂਬਾਈ ਆਗੂ ਮਮਤਾ ਸ਼ਰਮਾਂ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ …

Read More »