Wednesday, November 25, 2026

Daily Archives: June 23, 2016

ਸਰਹੱਦੀ ਸਾਦਕੀ ਚੌਂਕੀ ‘ਤੇ ਬੀ.ਐਸ.ਐਫ ਅਧਿਕਾਰੀਆਂ ਤੇ ਸ਼ਹਿਰੀਆਂ ਮਨਾਇਆ ਯੋਗ ਦਿਵਸ

ਫ਼ਾਜ਼ਿਲਕਾ, 21 ਜੂਨ (ਵਨੀਤ ਅਰੋੜਾ)- ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਅਤੇ ਸ਼੍ਰੀ ਲਛੱਮਣ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਅਤੇ ਬੀ.ਐਸ.ਐਫ ਵੱਲੋਂ ਸੀਮਾ ਚੌਕੀ ਸਾਦਕੀ ਬਾਰਡਰ ਉਤੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਬੀ.ਐਸ.ਐਫ ਦੇ ਕਮਾਂਡਰ, ਸ਼੍ਰੀ ਲੀਲਾਧਰ …

Read More »

ਪ੍ਰਧਾਨ ਮੰਤਰੀ ਦੀ ਪ੍ਰੇਰਨਾ ਸਦਕਾ ਸਮੁੱਚੇ ਵਿਸ਼ਵ ਨੇ ਜਾਣਿਆ ਯੋਗ ਦਾ ਮਹੱਤਵ – ਅਨਿਲ ਜੋਸ਼ੀ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ) – ਤਨ ਤੇ ਮਨ ਨੂੰ ਸਾਫ਼ ਤੇ ਨਿਰੋਗ ਰੱਖਣ ਲਈ ਸਾਰਿਆਂ ਨੂੰ ਯੋਗ ਅਪਣਾਉਣ ਦੀ ਲੋੜ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਦੂਜੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਸਥਾਨਕ ਕੰਪਨੀ ਬਾਗ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਵਿਸ਼ਾਲ ਸਮਾਗਮ ਦੌਰਾਨ ਸ੍ਰੀ ਜੋਸ਼ੀ ਨੇ ਵਿਦਿਆਰਥੀਆਂ, ਖਿਡਾਰੀਆਂ, …

Read More »

ਬੰਦਾ ਸਿੰਘ ਬਹਾਦਰ ਦੇ ਰਾਜ ਦੇ ਨਾਨਕਸ਼ਾਹੀ ਸਿੱਕੇ ਦਾ ਪ੍ਰਤੀਰੂਪੀ ਸਿੱਕਾ ਜੇਟਲੀ ਨੇ ਕੀਤਾ ਜਾਰੀ

ਨਵੀਂ ਦਿੱਲੀ, 21 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਨੇ ਅੱਜ ਮਹਾਨ ਸਿੱਖ ਜਰਨੈਲ ਅਤੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਚਲਦੇ ਨਾਨਕਸ਼ਾਹੀ ਸਿੱਕੇ ਦਾ ਪ੍ਰਤੀਰੂਪੀ ਸਿੱਕਾ ਨੈਸ਼ਨਲ ਮੀਡੀਆ ਸੈਂਟਰ ਵਿਖੇ ਜਾਰੀ ਕੀਤਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਲੋਕਸਭਾ …

Read More »

ਭਾਰਤ ਨਗਰ ਵਿਖੇ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ 23 ਨੂੰ

ਨਵੀਂ ਦਿੱਲੀ, 21 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਉਲੀਕੀ ਗਈ ਹੋਈ ਲੜੀ ਅਧੀਨ, ਵੀਰਵਾਰ, 23, ਜੂਨ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਰਤ ਨਗਰ, ਅਸ਼ੋਕ ਵਿਹਾਰ ਵਿਖੇ ਵਿਸ਼ੇਸ਼ ਗੁਰਮਤਿ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ)-ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਸਮਾਰੋਹ ਦਾ ਸ਼ੁੱਭਸ਼ਆਰੰਭ ਕੀਤਾ।ਸਕੂਲ ਦੇ ਲੱਗਭੱਗ 200 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ 2 ਪੰਜਾਬ ਏਅਰ ਸਕੈਅਡਸ਼ ਐਨ.ਸੀ.ਸੀ ਦੇ 50 ਕੈਡਿਟਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਵਿਦਿਆਰਥੀਆਂ ਨੇ ਯੋਗ ਕਰਨ ਦੀ ਸਹੁੰ ਚੁੱਕੀ ਕਿਉਂਕਿ …

Read More »

BBK DAV College for Women celebrates International Yoga Day

Amritsar, June 21 (Punjab Post Bureau) –  NSS Unit & Sports Wing of BBK DAV College for Women celebrated International Yoga Day on 21st June 2016 by organizing Yoga Practice Session as per Common Yoga Protocol issued by Ministry of AYUSH.  The programme began with DAV Gaan, Ved Mantras and lighting of the lamp. Renowned Yoga Practitioner and Trainer Shri …

Read More »

ਕਿਸਾਨ ਮੋਰਚੇ ਦੌਰਾਨ ਮਰੇ ਖੇਤ ਮਜ਼ਦੂਰ ਰੱਲਾ ਸਿੰਘ ਦੇ ਪਰਿਵਾਰ ਨੂੰ 10 ਲੱਖ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ

ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਮਈ ਮਹੀਨੇ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਚੱਲ ਰਹੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚੇ ਦੌਰਾਨ ਖੇਤ ਮਜ਼ਦੂਰ ਰੱਲਾ ਸਿੰਘ ਵਾਸੀ ਪਿੰਡ ਦੋਦੜਾ ਦੀ 16 ਜੂਨ ਨੂੰ ਮੌਤ ਹੋ ਗਈ ਸੀ, ਜਿਸ ਪਿਛੋ ਮੋਰਚਾ ਲਗਾਈ ਬੈਠੇ ਕਿਸਾਨ ਮਜ਼ਦੂਰਾਂ ਦਾ ਗੁੱਸਾ ਹੋਰ ਭੜਕ ਗਿਆ ਸੀ।ਪ੍ਰਦਰਸ਼ਨਕਾਰੀ …

Read More »

ਵਿੱਤ ਮੰਤਰੀ ਵਲੋਂ ਕਿਸਾਨਾਂ ਦੇ ਕਰਜ਼ਾ ਮੁਕਤੀ ਸਬੰਧੀ ਧਾਰੀ ਚੁੱਪੀ ਨੇ ਸਭ ਨੂੰ ਕੀਤਾ ਮਾਯੂਸ -ਬਾਂਸਲ

ਬਠਿੰਡਾ, 21ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵਰਾਜ  ਪਾਰਟੀ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ ਬਾਂਸਲ ਨੇ ਅੱਜ ਇਥੇ ਬਿਆਨ  ਜਾਰੀ ਕਰਦਿਆਂ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਵੱਲੋਂ ਆਪਣੇ ਬਠਿੰਡਾ ਦੌਰੇ ਦੌਰਾਨ ਕਰਜ਼ਾ ਮੁਕਤੀ ਲਈ ਬੀਤੇ 26 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਕਿਸਾਨਾਂ  ਮਜ਼ਦੂਰਾਂ  ਦੀਆਂ  ਕਰਜ਼ਾ ਮੁਕਤੀ ਮੰਗਾਂ ਨੂੰ ਅਣਗੋਲ੍ਹਿਆ ਕਰਕੇ ਸਭ ਨੂੰ ਮਾਯੂਸ ਕੀਤਾ ਹੈ।ਉਨ੍ਹਾਂ ਕਿਹਾ …

Read More »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਸਰਕਾਰ ਖਿਲਾਫ਼ ਸੂਬਾ ਪੱਧਰੀ ਪੋਲ ਖੋਲ ਰੈਲੀ – ਰੋਸ ਮਾਰਚ ਕੱਢਿਆ

ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਦੀ ਅਨਾਜ ਮੰਡੀ ਵਿਚ ਸੂਬਾ ਭਰ ਤੋਂ  ਵੱਡੀ ਗਿਣਤੀ ਵਿਚ ਪੁੱਜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸਰਕਾਰ ਦੀ ਪੋਲ ਖੋਲ ਸੁਬਾਈ ਰੈਲੀ ਕੀਤੀ।ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਦਿਆਂ ਜਥੇਬੰਦਕ ਆਗੂਆਂ ਨੇ ਰੋਸ ਮਾਰਚ ਕੱਢ ਕੇ ਸਰਕਾਰ ਖਿਲਾਫ਼ ਜੰਮ ਕੇ …

Read More »

ਬਿਨ੍ਹਾਂ ਆਪਰੇਸ਼ਨ ਕੀਤੇ ਆਰਥਰਾਇਟਿਸ ਤੇ ‘ਗੋਡਿਆਂ ਦੇ ਦਰਦ ਦਾ ਅਚੂਕ ਇਲਾਜ’

ਬਠਿੰਡਾ, 21ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਮੈਡੀਲਾਈਫ ਅਯੁਰਵੈਦ ਦੇ ਐੇਮ ਡੀ ਡਾ. ਅਰਜੁਨ ਸ਼ਾਰਦਾ  ਕਹਿੰਦੇ ਹਨ ਕਿ ਅਰਥਰਾਇਟਿਸ ਜਾਨੀ ਗੋਡਿਆਂ ‘ਚ ਦਰਦ ਦੀ ਸਮੱਸਿਆ ਨੂੰ ਬੁਜੁੱਰਗਾਂ ਦੀ ਸਮੱਸਿਆ ਮੰਨਿਆ ਜਾਂਦਾ ਸੀ, ਪਰ ਪਿਛਲੇ ਕੁੱਝ ਸਾਲਾਂ ਵਿੱਚ ਜਵਾਨ ਅਤੇ ਬੱਚਿਆਂ ਤੱਕ ਇਸ ਰੋਗ  ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਖਾਸਕਰ ਤਮਾਮ ਸ਼ਹਿਰਾਂ ਵਿੱਚ ਤੇਜ ਰਫਤਾਰ ਜਿੰਦਗੀ ਦੇ …

Read More »