Wednesday, November 25, 2026

Monthly Archives: November 2016

ਪੰਜ ਰਾਜਾਂ ਦੇ ਅੱਠ ਸ਼ਹਿਰ ਤੇ ਚੰਡੀਗੜ੍ਹ ਜਨ ਆਵਾਜਾਈ ਸੰਬੰਧੀ ਬੇਹਤਰੀਨ ਸ਼ਹਿਰ ਕਰਾਰ

ਨਵੀਂ ਦਿੱਲੀ, 11 ਨਵੰਬਰ (ਪ.ਪ)- ਸ਼ਹਿਰੀ ਵਿਕਾਸ ਮੰਤਰਾਲੇ ਨੇ ਪੰਜ ਰਾਜਾਂ ਦੇ ਅੱਠ ਸ਼ਹਿਰਾਂ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ ਨੂੰ ਜਨ ਆਵਾਜਾਈ ਅਤੇ ਗੈਰ ਨਾਨ-ਮੋਟਰਾਈਜਡ ਆਵਾਜਾਈ ਅਤੇ ਸੜਕ ਸੁਰੱਖਿਆ ਦੇ ਸੰਬੰਧ ਵਿੱਚ ‘ਵਧੀਆ’ ਅਤੇ ਪ੍ਰਸ਼ੰਸਨੀਯ ਸ਼ਹਿਰਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਸ ਵਿੱਚ ਗੁਜਰਾਤ ਦੇ ਸੂਰਤ, ਗਾਂਧੀਨਗਰ ਅਤੇ ਰਾਜਕੋਟ, ਮੱਧਪ੍ਰਦੇਸ਼ ਦੇ ਇੰਦੌਰ ਅਤੇ ਜਬਲਪੁਰ, ਕਰਨਾਟਕ ਦਾ ਧਾਰਵਾੜ, ਹਰਿਆਣਾ ਦਾ ਕਰਨਾਲ …

Read More »

ਭਾਰਤ ਟੀ.ਬੀ ਬਿਮਾਰੀ ਨੂੰ ਖ਼ਤਮ ਕਰਨ ਲਈ ਖੋਜ ਕੰਮ ਵਿੱਚ ਮੋਹਰੀ

ਨਵੀਂ ਦਿੱਲੀ, 11 ਨਵੰਬਰ (ਪ.ਪ)- ਟੀਬੀ ਭਾਰਤ ਦੀ ਇੱਕ ਗੰਭੀਰ ਸਿਹਤ ਸਮੱਸਿਆ ਹੈ।ਇਸ ਬਿਮਾਰੀ ਨਾਲ ਹਰੇਕ ਤਿੰਨ ਮਿੰਟ ਵਿੱਚ ਦੋ ਭਾਰਤੀ ਅਤੇ ਰੋਜ਼ਾਨਾ ਇੱਕ ਹਜ਼ਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਵਿਸ਼ਵ ਵਿੱਚ ਭਾਰਤ ਵਿੱਚ ਟੀਬੀ ਦਾ ਬੋਝ ਸਭ ਤੋਂ ਵੱਧ ਹੈ। ਵਿਸ਼ਵ ਸੇਹਤ ਸੰਗਠਨ ਵੱਲੋਂ ਅਕਤੂਬਰ 2016 ਵਿੱਚ ਜਾਰੀ ਵਿਸ਼ਵ ਟੀਬੀ ਰਿਪੋਰਟ ਵਿੱਚ ਟੀਵੀ ਬਿਮਾਰੀਆਂ ਦੀਆਂ ਘਟਨਾਵਾਂ ਦਾ ਅੰਦਾਜ਼ਾ ਲਗਾਇਆ …

Read More »

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦੇ ਜਲ ਪੱਧਰ ਵਿੱਚ 2 ਫ਼ੀਸਦ ਦੀ ਕਮੀ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ)- 10 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੇ 91 ਮੁਖ ਜਲ ਭੰਡਾਰਾਂ  ਵਿੱਚ 110.097 ਬੀ.ਸੀ.ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ।ਇਹ ਇਨ੍ਹਾਂ ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 70 ਫ਼ੀਸਦ ਹੈ।ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 129 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 98 …

Read More »

ਮਹਿਤਾ ਚੌਕ ਦੇ ਬੈਂਕਾਂ ਮੂਹਰੇ ਨੋਟ ਬਦਲਾਉਣ ਵਾਲਿਆਂ ਦੀਆਂ ਭਾਰੀ ਭੀੜਾਂ

ਚੌਕ ਮਹਿਤਾ, 11 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੇਸ਼ਕ ਕੇਂਦਰ ਸਰਕਾਰ ਨੇ ਅਰਥ-ਸ਼ਾਸ਼ਤਰੀਆਂ ਵਲੋਂ ਦਿਤੀਆਂ ਸਲਾਹਾਂ ਤੇ ਅਮਲ ਕਰਦਿਆਂ ਕਾਲੇ ਧਨ ਤੇ ਕੰਟਰੋਲ ਕਰਨ ਲਈ ਪੰਜ ਸੌ ਅਤੇ ਇਕ ਹਜ਼ਾਰ ਰੁਪਏ ਦੇ ਨੋਟਾਂ ਤੇ ਪਾਬੰਦੀ ਲਗਾ ਦਿਤੀ ਹੈ ਪਰ ਸਰਕਾਰੀ ਗਿਣਤੀਆਂ-ਮਿਣਤੀਆਂ ਵਿੱਚ ਰਹਿ ਗਈਆਂ ਕਈ ਕਮੀਆਂ ਕਰਕੇ ਲਗਦਾ ਹੈ ਕਿ ਆਮ ਲੋਕਾਂ ਦੀ ਜ਼ਿੰਦਗੀ ਜਿਵੇਂ ਬੁਰੀ ਤਰਾਂ੍ਹ ਕਿਸੇ ਆਫਤ ਵਿੱਚ ਫੱਸ …

Read More »

ਸੰਤਾਂ ਮਹਾਂਪੁਰਸ਼ਾਂ ਨੇ ਅਨਮੋਲ ਸਿੱਖ ਸੈਂਟਰ ਦਾ ਕੀਤਾ ਉਦਘਾਟਨ

ਚੌਂਕ ਮਹਿਤਾ, 11 ਨਵੰਬਰ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਵਿਖੇ ਘੁਮਾਣ ਰੋਡ ‘ਤੇ ਸਥਿਤ ਅਨਮੋਲ ਸਿੱਖ ਸੈਂਟਰ ਦਾ ਉਦਘਾਟਨ ਕਰਨ ਲਈ ਇਲਾਕੇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪ੍ਰਦਾ ਹਰਖੋਵਾਲ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਸਮੇ ਸ਼੍ਰੀ …

Read More »

ਗੁ: ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੱਜ ਕਰਨਗੇ ਰਵਾਨਾ

ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ)- ਸਿੱਖ ਕੌਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਜਥਾ 12 ਨਵੰਬਰ ਨੂੰ ਦਫ਼ਤਰ ਸ਼ੋ੍ਰਮਣੀ ਕਮੇਟੀ ਤੋਂ ਜਥੇ ਦੇ ਪਾਰਟੀ ਲੀਡਰ ਸ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼ੋ੍ਰਮਣੀ ਕਮੇਟੀ ਤੇ ਡਿਪਟੀ ਪਾਰਟੀ ਲੀਡਰ ਸ. ਸਰਵਣ ਸਿੰਘ ਕਪੂਰਥਲਾ ਦੀ ਅਗਵਾਈ ਵਿੱਚ ਜਾਵੇਗਾ।ਪ੍ਰੋ. …

Read More »

ਸ਼ੋ੍ਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ – ਬੇਦੀ

ਅੰਮ੍ਰਿਤਸਰ, 11 ਨਵਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 12 ਨਵੰਬਰ ਨੂੰ ਦੁਪਹਿਰ 12 ਵਜੇ ਇਕੱਤਰਤਾ ਘਰ, ਪ੍ਰਬੰਧਕੀ ਬਲਾਕ ਸ੍ਰੀ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 14 ਨਵੰਬਰ ਨੂੰ – ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਅੱਜ

ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ)- ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਨਵੰਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ …

Read More »

ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਪ੍ਰੋਗਰਾਮ ਕਰਵਾਇਆ

ਮਲੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਅਤੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼੍ਰੀ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਕਕਰਵਾਈ ਗਈ।ਵਿਦਿਆਰਥੀਆਂ ਨੇ ਵੱਖ-2 ਸਬ ਥੀਮ ਤਹਿਤ ਆਪਣੀ ਰਿਸਰਚ ਅਤੇ ਸਰਵੇਖਣ …

Read More »

ਕੈਪਟਨ ਦੇ ਅਸਤੀਫ਼ੇ ਨਾਲ ਨਹੀਂ ਧੁਪਣਾ ਕਾਂਗਰਸ ‘ਤੇ ਲੱਗਾ ਕਲੰਕ – ਮਜੀਠੀਆ

ਕੱਥੂਨੰਗਲ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਨਾਲ ਹੋਏ ਇਸ ਵਿਤਕਰੇ ਲਈ ਜ਼ਿੰਮੇਵਾਰ ਹੈ ਇਸ ਲਈ ਉਹ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਥਾਂ ਕਾਂਗਰਸ …

Read More »