Wednesday, November 25, 2026

Daily Archives: November 12, 2016

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 13 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਆਮ ਆਦਮੀ ਪਾਰਟੀ ਵਲੋਂ 18 ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ- ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਨੂੰ ਡੇਰਾਬੱਸੀ ਤੋਂ ਦਿੱਤੀ ਟਿਕਟ। ▶ ਖੇਮਕਰਨ ਦੇ ਸਰਹੱਦੀ ਖੇਤਰ ਅਮਰਕੋਟ ਵਿਖੇ ਸੀ.ਆਈ.ਏ ਨਾਲ ਸਾਂਝੇ …

Read More »

 ਛੋਟੇ ਨੋਟਾਂ ਦੀ ਘਾਟ- ਕਾਰਣ ਨਹੀਂ ਚੱਲ ਰਹੇ 2000 ਦੇ ਨਵੇਂ ਨੋਟ, ਲੋਕ ਪ੍ਰੇਸ਼ਾਨ

500 ਤੇ 1000 ਦੇ ਕਰੰਸੀ ਨੋਟ ਬੰਦ ਹੋਣ ਨਾਲ ਕਾਰੋਬਾਰ ਪ੍ਰਭਾਵਿਤ ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਅੱਜ ਦੂਜੇ ਦਿਨ ਵੀ ਪੁਰਾਣੇ ਨੋਟ ਬਦਲ ਕੇ ਨਵੇਂ ਨੋਟ ਲੈਣ ਵਾਲੇ ਲੋਕਾਂ ਦੀਆ ਬੈਂਕਾਂ ਅਤੇ ਏ.ਟੀ.ਐਮ ਮਸ਼ੀਨਾਂ ਦੇ ਕੈਬਿਨਾਂ ਦੇ ਅੰਦਰ ਭੀੜਾਂ ਤੇ ਬਾਹਰ ਲੰਮੀਆਂ ਲਾਈਨਾਂ ਦੇਰ ਸ਼ਾਮ ਤੱਕ ਲੱਗੀਆਂ ਰਹੀਆਂ, ਜਿੰਨਾਂ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਗਾਰਡਾਂ ਨੂੰ ਕਾਫੀ ਜੱਦੋਜਹਿਦ ਕਰਨੀ …

Read More »

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ …

Read More »

 ਕੋਈ ਵੀ ਮੁਲਾਜ਼ਮ ਗੋਡੇ ਜਾਂ ਪੈਰੀਂ ਹੱਥ ਨਾ ਲਾਵੇ, ਸਗੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਵੇ – ਪ੍ਰੋ: ਬਡੂੰਗਰ

ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਪ੍ਰੋ: ਬਡੂੰਗਰ ਨੇ ਸਾਰੇ ਸਮੂਹ ਸਟਾਫ ਨੂੰ ਗੁਰੂ-ਘਰ ਦੀ ਸੇਵਾ ਬਿਹਤਰ ਢੰਗ ਤੇ ਸ਼ਰਧਾ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਅਕਾਲ ਪੁਰਖ …

Read More »

ਵਾਤਾਵਰਣ ਦੀ ਸ਼ੁਧਤਾ ਲਈ ਬਗੈਰ ਪਰਾਲੀ ਸਾੜੇ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਹੋਵੇ

ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਕਣਕ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਬਿਜਾਈ ਲਈ ਵਰਤਿਆ ਜਾਣ ਵਾਲ ਬੀਜ ਸਿਫਾਰਸ਼ਸ਼ੁਦਾ ਕਿਸਮ ਦਾ ਨਰੋਆ ਅਤੇ ਬਿਮਾਰੀ ਰਹਿਤ ਹੋਵੇ। ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਹਾੜੀ ਮੁਹਿੰਮ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਲਗਾਏ ਸਰਕਲ ਭੋਆ ਦੇ ਪਿੰਡ ਸੁਲਤਾਨਪੁਰਾ ਵਿੱਚ ਹੈਪੀਸੀਡਰ ਰਾਹੀਂ ਕਣਕ ਦੀ ਬਿਜਾਈ ਦੇ ਲਗਾਏ ਗਏ …

Read More »

ਲੜਕੇ ਅਤੇ ਲੜਕਿਆਂ ਦੇ ਵਰਗ-14 ਤੇ ਵਰਗ-17 ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ

ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀ ਖੇਡਾਂ ਅਤੇ ਯੁਵਕ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਖੇਲੋ ਇੰਡੀਆ-ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸ਼ਨ ਦੋਰਾਨ ਲੜਕੇ ਅਤੇ ਲੜਕਿਆਂ ਦੇ ਵਰਗ-14 ਅਤੇ ਵਰਗ-17 ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੋਰਾਨ ਤੈਰਾਕੀ, ਬਾਕਸਿੰਗ, ਕਬੱਡੀ, ਕੁਸ਼ਤੀ, ਵਾਲੀਬਾਲ, ਹਾਕੀ ਅਤੇ ਬੈਡਮਿੰਟਨ ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਐਸ.ਡੀ …

Read More »

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਜਲੰਧਰ, ਪੰਜਾਬ ਵਿਚ ਸ਼ੁਰੂ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐਮ.ਯੂ.ਵਾਈ) ਦੀ ਜਲੰਧਰ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ (ਸੁਤੰਤਰ ਚਾਰਜ) ਮਾਨਯੋਗ ਸ੍ਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਸ਼ਖਸੀਅਤਾਂ ਦੀ ਸਟੇਜ਼ ਤੇ ਮੌਜੂਦਗੀ ਵਿਚ 11 ਨਵੰਬਰ, …

Read More »

ਪੰਜ ਰਾਜਾਂ ਦੇ ਅੱਠ ਸ਼ਹਿਰ ਤੇ ਚੰਡੀਗੜ੍ਹ ਜਨ ਆਵਾਜਾਈ ਸੰਬੰਧੀ ਬੇਹਤਰੀਨ ਸ਼ਹਿਰ ਕਰਾਰ

ਨਵੀਂ ਦਿੱਲੀ, 11 ਨਵੰਬਰ (ਪ.ਪ)- ਸ਼ਹਿਰੀ ਵਿਕਾਸ ਮੰਤਰਾਲੇ ਨੇ ਪੰਜ ਰਾਜਾਂ ਦੇ ਅੱਠ ਸ਼ਹਿਰਾਂ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ ਨੂੰ ਜਨ ਆਵਾਜਾਈ ਅਤੇ ਗੈਰ ਨਾਨ-ਮੋਟਰਾਈਜਡ ਆਵਾਜਾਈ ਅਤੇ ਸੜਕ ਸੁਰੱਖਿਆ ਦੇ ਸੰਬੰਧ ਵਿੱਚ ‘ਵਧੀਆ’ ਅਤੇ ਪ੍ਰਸ਼ੰਸਨੀਯ ਸ਼ਹਿਰਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਸ ਵਿੱਚ ਗੁਜਰਾਤ ਦੇ ਸੂਰਤ, ਗਾਂਧੀਨਗਰ ਅਤੇ ਰਾਜਕੋਟ, ਮੱਧਪ੍ਰਦੇਸ਼ ਦੇ ਇੰਦੌਰ ਅਤੇ ਜਬਲਪੁਰ, ਕਰਨਾਟਕ ਦਾ ਧਾਰਵਾੜ, ਹਰਿਆਣਾ ਦਾ ਕਰਨਾਲ …

Read More »

ਭਾਰਤ ਟੀ.ਬੀ ਬਿਮਾਰੀ ਨੂੰ ਖ਼ਤਮ ਕਰਨ ਲਈ ਖੋਜ ਕੰਮ ਵਿੱਚ ਮੋਹਰੀ

ਨਵੀਂ ਦਿੱਲੀ, 11 ਨਵੰਬਰ (ਪ.ਪ)- ਟੀਬੀ ਭਾਰਤ ਦੀ ਇੱਕ ਗੰਭੀਰ ਸਿਹਤ ਸਮੱਸਿਆ ਹੈ।ਇਸ ਬਿਮਾਰੀ ਨਾਲ ਹਰੇਕ ਤਿੰਨ ਮਿੰਟ ਵਿੱਚ ਦੋ ਭਾਰਤੀ ਅਤੇ ਰੋਜ਼ਾਨਾ ਇੱਕ ਹਜ਼ਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਵਿਸ਼ਵ ਵਿੱਚ ਭਾਰਤ ਵਿੱਚ ਟੀਬੀ ਦਾ ਬੋਝ ਸਭ ਤੋਂ ਵੱਧ ਹੈ। ਵਿਸ਼ਵ ਸੇਹਤ ਸੰਗਠਨ ਵੱਲੋਂ ਅਕਤੂਬਰ 2016 ਵਿੱਚ ਜਾਰੀ ਵਿਸ਼ਵ ਟੀਬੀ ਰਿਪੋਰਟ ਵਿੱਚ ਟੀਵੀ ਬਿਮਾਰੀਆਂ ਦੀਆਂ ਘਟਨਾਵਾਂ ਦਾ ਅੰਦਾਜ਼ਾ ਲਗਾਇਆ …

Read More »

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦੇ ਜਲ ਪੱਧਰ ਵਿੱਚ 2 ਫ਼ੀਸਦ ਦੀ ਕਮੀ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ)- 10 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੇ 91 ਮੁਖ ਜਲ ਭੰਡਾਰਾਂ  ਵਿੱਚ 110.097 ਬੀ.ਸੀ.ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ।ਇਹ ਇਨ੍ਹਾਂ ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 70 ਫ਼ੀਸਦ ਹੈ।ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 129 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 98 …

Read More »