Tuesday, November 24, 2026

Monthly Archives: June 2018

ਰਵਾਇਤੀ ਕੋਰਸਾਂ ਦੇ ਬਜਾਏ ਨੌਕਰੀ ਅਧਾਰਿਤ ਕੋਰਸਾਂ ਨੂੰ ਪਾਠਕ੍ਰਮ `ਚ ਕੀਤਾ ਜਾਵੇ ਸ਼ਾਮਲ- ਪ੍ਰੋ. ਕਮਲਜੀਤ ਸਿੰਘ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਵਿਖੇ ਨਵੀ ਭਰਤੀ ਹੋਈ ਫੈਕਲਟੀ ਲਈ ਇੱਕ ਮਹੀਨੇ ਦਾ ਸਿਖਲਾਈ ਪ੍ਰੋਗਰਾਮ 13 ਜੂਨ 2018 ਨੂੰ ਸੰਪਨ ਹੋ ਗਿਆ।ਇਹ ਪ੍ਰੋਗਰਾਮ ਸਭ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਸਥਾਪਿਤ ਫੈਕਲਟੀ ਡਿਵੈਲਪਮੈਂਟ ਸੈਂਟਰ ਪੰਡਿਤ ਮਦਨ ਮੋਹਨ ਮਾਲਵਿਆ ਨੈਸ਼ਨਲ ਮਿਸ਼ਨ ਆੱਨ ਟੀਚਰ ਟ੍ਰੇਨਿੰਗ (ਪੀ.ਐਮ.ਐਮ.ਐਮ.ਐਨ.ਐਮ.ਟੀ.ਟੀ) ਦੇ ਤਹਿਤ ਕੀਤਾ …

Read More »

ਕੇਂਦਰੀ ਕਪੜਾ ਮੰਤਰੀ ਸਮਰਿਤੀ ਇਰਾਣੀ ਹੋਈ ਗੁ. ਰਕਾਬਗੰਜ ਸਾਹਿਬ ਹੋਈ ਨਤਮਸਤਕ

ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਚਰਨਾ ’ਚ ਆਪਣਾ ਅਕੀਦਾ ਭੇਟ ਕੀਤਾ।ਮੋਦੀ ਸਰਕਾਰ ਨੇ 4 ਸਾਲ ਪੂਰਾ ਹੋਣ ’ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਪੁੱਜੀ ਇਰਾਨੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਇਰਾਨੀ ਨੇ ਹੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਹਿੰਦੇ ਦਿੱਲੀ ਦੇ ਚਾਰ …

Read More »

ਕੈਲਸ਼ੀਅਮ ਕਾਰਬਾਈਟ ਨਾਲ ਫਲ ਪਕਾਉਣ ਵਾਲਿਆਂ ਨੁੂੰ ਬਖਸ਼ਿਆ ਨਹੀਂ ਜਾਵੇਗਾ- ਡੀ.ਸੀ

ਸਰਕਾਰ ਅੰਮ੍ਰਿਤਸਰ ਵਿਖੇ ਲਗਾਏਗੀ ਰਾਇਪਨਿੰਗ ਚੈਂਬਰ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਡਾਇਰੈਕਟਰ ਪੋਸਟ ਹਾਰਵੈਸਟ ਮੈਨੇਜਮੈਂਟ ਸੈਂਟਰ ਪੀ.ਏ.ਯੂ ਲੁਧਿਆਣਾ ਦੇ ਮਾਹਿਰ ਡਾਕਟਰ ਬੀ.ਐਮ ਮਹਾਜਨ ਵੱਲੋਂ ਫਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਕਾਉਣ ਲਈ ਫਲ ਵਿਕਰੇਤਾਵਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ।      ਇਸ ਸੈਮੀਨਾਰ ਵਿਚ ਡਾ: ਮਹਾਜਨ ਵੱਲੋਂ ਕੇਲਾ, ਅੰਬ …

Read More »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਲਾਸਟਿਕ ਦੇ ਲਿਫਾਫੇ ਬਣਾਉਣ ਤੇ ਵੇਚਣ ਵਾਲਿਆਂ `ਤੇ ਪੈਣਗੇ ਛਾਪੇ-ਐਸ.ਡੀ.ਐਮ

ਕਿਹਾ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੀਆਂ ਹਨ ਸਰਕਾਰੀ ਯੋਜਨਾਵਾਂ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਧਾਰਨ ਤੇ ਵਾਤਾਵਰਣ ਦੀ ਸਾਂਭ ਸੰਭਾਲ, ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੰਮ ਕੀਤੇ ਜਾ ਰਹੇ ਹਨ।ਇਨ੍ਹਾਂ ਕੰਮਾਂ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਹੈ।ਇਸ ਦੇ ਤਹਿਤ ਅੱਜ ਨਿਤਿਸ਼ ਸਿੰਗਲਾ ਐਸ.ਡੀ.ਐਮ ਅੰਮ੍ਰਿਤਸਰ-1 …

Read More »

ਦੋ ਹਫਤੇ ਦੀ ਡੇਅਰੀ ਸਿਖਲਾਈ ਲਈ ਕੌਂਸਲਿੰਗ 18 ਜੂਨ ਨੂੰ – ਜੋਗਿੰਦਰ ਸਿੰਘ

ਨਬਾਰਡ ਵਲੋਂ ਜਨਰਲ ਕੈਟਾਗਰੀ ਨੂੰ 25% ਅਤੇ ਐਸ.ਸੀ ਨੂੰ 33.33% ਸਬਸਿਡੀ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਅਤੇ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੌ ਹਫਤਿਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ 18 ਜੂਨ ਤੋਂ 29 …

Read More »

ਸਿਖਿਆ ਮੰਤਰੀ ਸੋਨੀ ਨੇ ਜਾਮਾ ਮਸਜਦ `ਚ ਮਨਾਇਆ ਈਦ ਉਲ ਫਿਤਰ ਦਾ ਤਿਉਹਾਰ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਹਾਲ ਬਾਜ਼ਾਰ ਸਥਿਤ ਜਾਮਾ ਮਸਜਦ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਵਿੱਚ ਮਨਾਇਆ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ `ਚ ਮੁਸਲਮਾਨ ਭਾਈਚਾਰੇ ਨੇ ਨਮਾਜ ਅਦਾ ਕਰਕੇ ਖੁਸ਼ੀ ਮਨਾਈ।ਸਮਾਰੋਹ ਦੀ ਪ੍ਰਧਾਨਗੀ ਮੌਲਾਨਾ ਹਾਮਿਦ ਹਸਨ ਕਾਸਮੀ ਨੇ ਕੀਤੀ, ਜਦਕਿ ਸਿੱਖਿਆ ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ …

Read More »

ਈਦ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ- ਮਸਜਿਦਾਂ `ਚ ਲਾਏ ਬੂਟੇ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਦੀ ਸੁੰਨੀ ਜਾਮਾ ਮਸਜਿਦ, ਮਦੀਨਾ ਮਸਜਿਦ ਅਤੇ ਨੇੜਲੇ ਪਿੰਡ ਸਮਾਓ, ਖੀਵਾ ਕਲਾਂ, ਹੀਰੋ ਕਲਾਂ, ਹਮੀਰਗੜ ਢੈਪਈ, ਮੋਹਰ ਸਿੰਘ ਵਾਲਾ ਦੀ ਮੁਹੰਮਦੀ ਮਸਜਿਦ ਵਿੱਚ ਈਦ ਦਾ ਪਵਿੱਤਰ ਦਿਹਾੜਾ ਧੁਮ-ਧਾਮ ਨਾਲ ਮਨਾਇਆ ਗਿਆ।ਸਮਾਜ ਦੇ ਸਾਰੇ ਵਰਗਾ ਨੇ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ।ਮੋਲਾਨਾ ਸਫੀਕ ਅਹਿਮਦ ਬੁਖਾਰੀ ਨੇ ਕਿਹਾ …

Read More »

ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿੱਚ ਅੱਜ ਬਾਬਾ ਜੋਗੀਪੀਰ ਕਮੇਟੀ ਵੱਲੋਂ ਵੱਧ ਰਹੀ ਗਰਮੀ ਤੋਂ ਰਾਹਤ ਲਈ ਬਰਨਾਲਾ ਰੋਡ ਵਿਖੇ ਅੱਜ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।ਸੇਵਾਦਾਰਾਂ ਨੇ ਸਾਰਾ ਦਿਨ ਰਾਹਗੀਰਾਂ ਤੇ ਹੋਰ ਲੋਕਾਂ ਨੂੰ ਠੰਡਾ ਮਿੱਠਾ ਪਾਣੀ ਪਿਆਉਣ ਦੀ ਸੇਵਾ ਕੀਤੀ।ਇਸ ਮੋਕੇ ਨੌਜਵਾਨ ਕਲੱਬ ਦੇ ਸਾਰੇ ਮੈਂਬਰ ਵੀ ਮੌਜੂਦ ਰਹੇ।  

Read More »

ਮੁਸਲਿਮ ਭਾਈਚਾਰੇ ਨੇ ਪੋਦੇ ਲਾ ਕੇ ਮਨਾਇਆ ਈਦ ਦਾ ਤਿਉਹਾਰ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਮੁਸਲਿਮ ਭਾਈਚਾਰੇ ਵੱਲੋ ਸਾਰੇ ਦੇਸ਼ ਵਿੱਚ ਅੱਜ ਈਦ ਦਾ ਤਿਉਹਾਰ ਬੜੇ ਉਤਸ਼ਾਹ ਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਮੁਸਲਿਮ ਭਾਈਚਾਰੇ ਵੱਲੋ ਨਮਾਜ਼ ਅਦਾ ਕਰਨ ਤੋ ਬਾਅਦ ਮਸਜ਼ਿਦ ਵਿੱਚ ਪੋਦੇ ਲਗਾਏ ਅਤੇ ਇਹਨਾਂ ਪੌਦਿਆਂ ਦੀ ਸੰਭਾਲ ਕਰਨ ਦਾ ਅਹਿਦ ਲਿਆ।ਮੁਸਲਿਮ ਭਾਈਚਾਰੇ ਦੇ ਮਰਦਾਂ ਤੋ ਇਲਵਾ ਅੋਰਤਾਂ ਨੇ ਵੀ ਪੋਦੇ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪੰਦਰਾਂ ਰੋਜਾ ਸਮਰ ਕੈਪ ਸੰਪਨ

ਬਟਾਲਾ, 16 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੀਆਂ ਹਦਾਇਤਾਂ `ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਦੀ ਅਗਵਾਂਈ ਵਿਚ ਲੱਗਾ ਪੰਦਰਾ ਰੋਜਾ ਸਮਰ ਕੈਂਪ ਅੱਜ ਸੰਪਨ ਹੋ ਗਿਆ।ਸਕੂਲ ਅਧਿਆਪਕਾਂ ਦੇ ਆਪਸੀ ਸਹਿਯੋਗ ਨਾਲ ਇਸ ਕੈਪ ਵਿਚ ਫੁੱਟਬਾਲ ਦੀ ਤਿਆਰੀ, ਆਰਟ ਕਰਾਫਟ, ਵਾਧੂ ਪਏ ਸਮਾਨ ਦੀ ਸਹੀ ਵਰਤੋ, ਸਮਾਜਿਕ ਬੋਲਚਾਲ, ਤੇ ਭੰਗੜਾ ਨਾਚ ਦੀ …

Read More »