Tuesday, November 24, 2026

Monthly Archives: October 2018

ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵੱਲੋਂ ਸੰਗਤਾਂ ਦਾ ਬਰਗਾੜੀ ਜਾਣ `ਤੇ ਧੰਨਵਾਦ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਮਾਨਸਾ ਤੇ  ਸੰਗਰੂਰ ਜਿਲੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 7 ਅਕਤੂਬਰ ਦਾ ਦਿਨ ਗੁਰੂ ਸਾਹਿਬ ਵਲੋਂ ਪਰਖ ਦਾ ਦਿਨ ਸੀ ਅਤੇ ਮਾਨਸਾ ਜਿਲੇ ਦੀਆਂ ਸੰਗਤਾਂ ਪਰਖ਼ ਵਿੱਚ ਪਾਸ ਹੋਈਆਂ ਹਨ। ਜਿਨ੍ਹਾਂ ਨੇ ਕਾਂਗਰਸ ਅਤੇ ਬਾਦਲ ਦੀਆਂ ਰੈਲੀਆਂ ਵਿੱਚ ਜਾਣ ਦੀ …

Read More »

ਭੀਖੀ ਮੰਡੀ ਵਿੱਚ ਸੈਂਕੜੇ ਕਿਸਾਨਾਂ ਨੇ ਲਗਾਇਆ ਧਰਨਾ

ਭੀਖੀ, 9 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – 200ਦੇ ਕਰੀਬ ਕਿਸਾਨ ਜਥੇਬੰਦੀਆਂ `ਤੇ ਅਧਾਰਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ `ਤੇ ਭੀਖੀ ਮੰਡੀ ਵਿੱਚ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ।ਸਾਥੀ ਭੋਲਾ ਸਿੰਘ ਸਮਾਉਂ, ਸੁਖਦੇਵ ਸਿੰਘ ਅਤਲਾ ਕਲਾਂ, ਭੁਪਿੰਦਰ ਸਿੰਘ ਬੱਪੀਆਣਾ ਅਤੇ ਰਾਜ ਸਿੰਘ ਅਕਲੀਆਂ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ …

Read More »

ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਚੱਲ ਰਹੀ ਸਵੱਛਤਾ ਮੁਹਿੰਮ ਨੂੰ ਭਰਵਾ ਹੁੰਗਾਰਾ- ਸੰਦੀਪ ਘੰਡ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨਾਂ ਵਲੋਂ ਪਿੰਡ ਦੇ ਨੌਜਵਾਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਗਰੇਟ ਥਿੰਕਰ ਗਰੁੱਪ ਦੀ ਸਥਾਪਨਾ ਕਰਕੇ ਪਿੰਡ ਨੂੰ ਸਾਫ ਸੁਥਰਾ ਰੱਖਣ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਹਿੱਤ ਵਿਸੇਸ਼ ਮੁਹਿੰਮ ਵਿਢੀ ਗਈ ਹੈ, ਜਿਸ ਵਿੱਚ ਪਿੰਡ ਦੀ ਸਾਰੀ ਹੀ ਫਿਰਨੀ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਦੇ ਨਾਲ ਨਾਲ …

Read More »

ਜਿਲਾ ਮਾਨਸਾ ਤੋਂ ਬਰਗਾੜੀ ਪੁੱਜਾ ਵੱਡਾ ਜਥਾ

ਭੀਖੀ, 9 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ)  – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਰਜਿੰਦਰ  ਸਿੰਘ ਜਵਾਹਰਕੇ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਮਾਨਸਾ ਜਿਲੇ ਦੇ ਗੁਰਦੁਆਰਾ ਸਾਹਿਬ ਮਾਨਸਾ ਕੈਂਚੀਆਂ ਤੋਂ ਬਰਗਾੜੀ ਲਈ ਰਵਾਨਾ ਹੋਇਆ 30 ਬੱਸਾਂ ਅਤੇ 45 ਕਾਰਾਂ ਸਮੇਤ 22ਵਾਂ ਜਥਾ ਇਨਸਾਫ ਮੋਰਚੇ ਵਿਚ …

Read More »

`ਸੁਖਬੀਰ ਬਚਾਉ` ਰੈਲੀਆਂ ਉਸ ਦੀ ਪ੍ਰਧਾਨਗੀ ਨਹੀ ਬਚਾਅ ਸਕਦੀਆਂ – ਸਰਨਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕੱਲ੍ਹ ਹੋਈਆਂ ਤਿੰਨ ਰੈਲੀਆਂ `ਤੇ ਟਿੱਪਣੀ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਅਕਾਲੀ ਰੈਲੀ ਨਹੀ ਸਗੋ ‘‘ਸੁਖਬੀਰ ਸਿੰੰਘ ਬਾਦਲ ਬਚਾਉ ਰੈਲੀ’’ ਹੋਈ ਜਦ ਕਿ ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਰੈਲੀ ਵੀ ਕਾਮਯਾਬ ਰਹੀ, ਪਰ ਬਰਗਾੜੀ ਇਕੱਠ ਨੇ ਸਾਬਤ ਕਰ ਦਿੱਤਾ ਕਿ …

Read More »

ਇਨਸਾਫ ਮਾਰਚ ਦੌਰਾਨ ਪੰਜਾਬੀਆਂ ਨੇ ਮਜ਼ਬੂਤ ਕੀਤੀ ਆਪਸੀ ਭਾਈਚਾਰੇ, ਅਨੁਸ਼ਾਸਨ ਤੇ ਅਮਨ ਦੀ ਸਾਂਝ -ਭੋਮਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾਂ ਅਤੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਕੋਟਕਪੁਰੇ ਤੋਂ ਬਰਗਾੜੀ ਇਨਸਾਫ ਮਾਰਚ ਦੀ ਵੱਡੀ ਕਾਮਯਾਬੀ ਲਈ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਸਾਫ ਮਾਰਚ ਦੌਰਾਨ ਆਪਸੀ ਭਾਈਚਾਰੇ, ਅਨੁਸ਼ਾਸਨ ਅਤੇ ਅਮਨ ਦੀ ਸਾਂਝ ਅਤੇ ਏਕਤਾ ਪੰਜਾਬ ਦੇ ਲੋਕਾਂ ਨੇ ਕੀਤੀ ਹੈ, ਉਸ …

Read More »

ਲਾਈਟਾਂ ਨਾਲ ਰੁਸ਼ਨਾਇਆ ਭੀਖੀ `ਚੋਂ ਲੰਘਦਾ ਰਾਜ ਮਾਰਗ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰ ਬਦਲਣ ਤੋਂ ਬਾਅਦ ਲੱਗੀਆਂ ਸਟਰੀਟ ਲਾਈਟਾਂ ਨਾਲ ਭੀਖੀ `ਚੋਂ ਲੰਘਦਾ ਰਾਜ ਮਾਰਗ ਮੁੜ ਜਗਮਗਾਉਣ ਲੱਗ ਪਿਆ ਹੈ।20 ਲੱਖ ਰੁਪਏ ਦੀ ਲਾਗਤ ਨਾਲ 53 ਖੰਬਿਆਂ ਤੇ ਲੱਗੀਆਂ ਲਾਈਟਾਂ ਨੇ ਜਿਥੇ ਇਸ ਰਾਜ ਮਾਰਗ ਦੀ ਸੜਕ ਨੂੰ ਰੁਸ਼ਨਾਇਆ ਹੈ, ਉਥੇ ਹੀ ਰਾਹਗੀਰਾਂ ਨੂੰ ਵੀ ਸਮੱਸਿਆਵਾਂ ਤੋਂ ਨਿਜਾਤ ਦਿਵਾਏਗਾ।

Read More »

ਪੈਨਸ਼ਨਰਾਂ ਨੂੰ 10 ਅਕਤੂਬਰ ਦੇ ਧਰਨੇ `ਚ ਪਹੁੰਚਣ ਦੀ ਅਪੀਲ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਮੰਡਲ ਮਾਨਸਾ ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਕਾਰ ਦੇ ਮੁਲਾਜਮਾਂ ਵਿਰੋਧੀ ਫੈਸਲੇ ਦੀ ਨਿਖੇਧੀ ਕੀਤੀ ਗਈ।ਜਥੇਬੰਦੀ ਵਲੋਂ  ਪੰਜਾਬ ਸਰਕਾਰ ਵਲੋਂ ਤਨਖਾਹਾਂ ਘਟਾ ਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਅਮਰਜੀਤ ਸਿੰਘ ਸਿੱਧੂ ਨੇ …

Read More »

ਜਨਮ ਦਿਨ ਮੁਬਾਰਕ – ਜਸਕੀਰਤ ਕੌਰ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਅਮਨ) – ਅੰਮ੍ਰਿਤਸਰ ਵਾਸੀ ਪਿਤਾ ਗੁਰਪ੍ਰੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੀ ਜਸਕੀਰਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਜੀਓ ਸਿੰਘ ਗਰੇਵਾਲ

ਸਮਰਾਲਾ, 9 ਅਕਤੂਬਰ (ਪੰਜਾਬ ਪੋਸਟ- ਕੰਗ) – ਪਿੰਡ ਢਿਲਵਾਂ ਵਾਸੀ ਪਿਤਾ ਪਰਮਵੀਰ ਸਿੰਘ ਗਰੇਵਾਲ, ਮਾਤਾ ਮਨਦੀਪ ਕੌਰ ਤੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਹੋਣਹਾਰ ਬੇਟੇ ਹਰਜੀਓ ਸਿੰਘ ਗਰੇਵਾਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »