Tuesday, November 24, 2026

Daily Archives: March 21, 2020

ਮੁੱਖ ਮੰਤਰੀ ਵਲੋਂ ਡਿਪਟੀ ਕਮਿਸ਼ਨਰਾਂ ਤੇ ਜਿਲਾ ਪੁਲੀਸ ਮੁਖੀਆਂ ਨਾਲ ਕੋਵਿਡ-19 ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ

ਲੋਕਾਂ ਨੂੰ ਆਂਢ-ਗੁਆਂਢ ’ਚ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਚੰਡੀਗੜ, 20 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਕ ਵਿਆਪਕ ਰਣਨੀਤੀ ਤਿਆਰ ਕਰਨ ਲਈ ਕਿਹਾ।             ਵੀਡੀਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ …

Read More »

ਟਰਾਂਸਪੋਰਟ ਵਿਭਾਗ ਨੇ ਜਨਤਾ ਦੀ ਸਹੁਲਤ ਲਈ ਸਖਤ ਸ਼ਰਤਾਂ ਹੇਠ ਬੱਸਾਂ ਚਲਾਉਣ ਦੀ ਇਜ਼ਾਜਤ ਦਿੱਤੀ – ਰਜ਼ੀਆ ਸੁਲਤਾਨਾ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੰਤਰੀ ਸਮੂਹ ਨੇ ਆਪਣੀ ਮੀਟਿੰਗ ਵਿੱਚ 19.03.2020 ਨੂੰ ਪੰਜਾਬ ਵਿਚ ਕੋਵਿਡ -19 ਦੇ ਫੈਲਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ।ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ `ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।ਜਿਸ ਵਿਚ ਸਾਰੇ ਸਟੇਜ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸਾ ਅਤੇ ਈ-ਰਿਕਸਾ ਸ਼ਾਮਲ ਹਨ।ਟਰਾਂਸਪੋਰਟ ਵਿਭਾਗ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਫਾਰਮ ਭਰਨ ਦੇ ਸ਼ਡਿਊਲ ਵਿਚ ਤਬਦੀਲੀ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2020 ਵਿਚ ਹੋਣ ਵਾਲੀਆਂ ਅੰਡਰ ਗ੍ਰੈਜੂਏਟ ਦੂਜਾ, ਚੌਥਾ, ਛੇਵਾਂ, ਅਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਦੀਆਂ ਸਾਰੀਆਂ ਰੈਗੂਲਰ/ਪ੍ਰਾਇਵੇਟ ਪ੍ਰੀਖਿਆਵਾਂ ਸੰਭਾਵਿਤ ਮਿਤੀ 02-05-2020 ਨੂੰ ਆਰੰਭ ਹੋ ਰਹੀਆਂ ਹਨ, ਜਿਨ੍ਹਾਂ ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀ ਭਰੇ ਜਾਣੇ ਸ਼ੁਰੂ ਕੀਤੇ ਗਏ ਸਨ।ਪ੍ਰੰਤੂ ਉਚ …

Read More »

ਸੰਤ ਬਾਬਾ ਕੁਲਵੰਤ ਸਿੰਘ ਤੰਦਰੁਸਤ- ਗਲਤ ਅਫਵਾਹਾਂ ‘ਤੇ ਧਿਆਨ ਨਾ ਦੇਵੇ ਸੰਗਤ – ਭੁਪਿੰਦਰ ਸਿੰਘ ਮਿਨਹਾਸ

ਹਜ਼ੂਰ ਸਾਹਿਬ (ਨੰਦੇੜ), 20 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤਸਿੰਘ ਦੇ ਚੋਲਾ ਛੱਡ ਜਾਣ ਸਬੰਧੀ ਪੰਜਾਬ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਮੁੰਬਈ, ਹੈਦਰਾਬਾਦ ਆਦਿ ਥਾਵਾਂ ‘ਤੇ ਝੂਠੀਆਂ ਅਫਵਾਹ ਫੈਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਜਦਕਿ ਬਾਬਾ ਕੁਲਵੰਤ ਸਿੰਘ ਤਿਆਰ ਪਰ ਤਿਆਰ ਹਨ ਅਤੇ ਆਪਣੀ ਸੇਵਾ ਨਿਭਾਅ ਰਹੇ ਹਨ।ਤਖ਼ਤ ਸਚਖੰਡ ਸ੍ਰੀ …

Read More »

ਮਸਕਟ ‘ਚ ਫਸੀਆਂ 104 ਲੜਕੀਆਂ ਨੂੰ ਦੇਸ਼ ਲ਼ਿਆਉਣ ਲਈ ਵਿਦੇਸ਼ ਮੰਤਰਾਲਾ ਸਹਿਯੋਗ ਕਰੇ – ਔਜਲਾ

ਵਿਦੇਸ਼ ਮੰਤਰੀ ਕੋਲ ਵਿਦੇਸ਼ ਫਸੀਆਂ ਲੜਕੀਆਂ ਦਾ ਮੁੱਦਾ ਚੁੱਕਿਆ ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਲੋਕ ਸਭਾ ਵਿੱਚ ਅੰਮਿ੍ਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਕੇ ਖਾੜੀ ਦੇਸ਼ ਮਸਕਟ ਵਿਖੇ ਫਸੀਆਂ 104 ਭਾਰਤੀ ਲੜਕੀਆਂ ਨੂੰ ਦੇਸ਼ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।         …

Read More »

ਪਿੰਡ ਖੱਟਰਾਂ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 45 ਯੂਨਿਟ ਖੂਨ ਹੋਇਆ ਇੱਕਤਰ

ਸਮਰਾਲਾ, 20 ਮਾਰਚ (ਪੰਜਾਬ ਪੋਸਟ ਬਿਊਰੋ) – ਇੱਥੋਂ ਨਜਦੀਕੀ ਪਿੰਡ ਖੱਟਰਾਂ ਵਿਖੇ ਜੋਗਿੰਦਰ ਸਿੰਘ ਅਤੇ ਮਾਤਾ ਜਸਵੰਤ ਕੌਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਇਕਬਾਲ ਸਿੰਘ ਭੰਗੂ ਕੈਨੇਡਾ, ਲਖਵੀਰ ਸਿੰਘ ਭੰਗੂ ਕੈਨੇਡਾ, ਪਰਮਿੰਦਰ ਸਿੰਘ ਮਾਂਗਟ ਕੈਨੇਡਾ ਵਲੋਂ ਗੁਰਦੁਆਰਾ ਸਿੰਘ ਸਭਾ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ, ਗਰਾਮ ਪੰਚਾਇਤ ਖੱਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ।         …

Read More »

ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਡਾਇਲਸਿਸ ਯੂਨਿਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਚਾਟੀਵਿੰਡ ਗੇਟ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਡਾਇਲਸਿਸ ਯੂਨਿਟ ਸਥਾਪਤ ਕੀਤਾ ਗਿਆ ਹੈ।ਇਸ ਯੂਨਿਟ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਕੀਤਾ ਗਿਆ।ਸ੍ਰੀ ਗੁਰੂ ਰਾਮਦਾਸ ਚੈਰੀਟੇਬਲ …

Read More »

ਕੋਰੋਨਾਵਾਇਰਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ `ਚ ਸੰਗਤ ਲਈ ਸਾਵਧਾਨੀ ਜ਼ਰੂਰੀ – ਲੌਂਗੋਵਾਲ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਬੇਸ਼ੱਕ ਵਿਸ਼ਵ ਭਰ ਵਿਚ ਫੈਲੀ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਮਨੁੱਖੀ ਜੀਵਨ ਇਕ ਤਰ੍ਹਾਂ ਨਾਲ ਰੋਕ ਕੇ ਰੱਖ ਦਿੱਤਾ ਹੈ, ਪਰੰਤੂ ਵਿਸ਼ਵ ਮਾਨਵ ਦੀ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹਰੇਕ ਗੁਰੂ ਘਰ ਅੰਦਰ ਸੰਗਤ ਲਈ ਰੋਕ ਨਹੀਂ ਲਗਾਈ ਜਾ …

Read More »

ਕੋਰੋਨਾ ਵਾਇਰਸ – ਸ਼੍ਰੋਮਣੀ ਕਮੇਟੀ ਨੇ ਮੈਨੇਜਰਾਂ ਨੂੰ ਦਿੱਤੇ ਪ੍ਰਬੰਧਕੀ ਨਿਰਦੇਸ਼

ਗੁਰਦੁਆਰਿਆਂ ਦਾ ਲੋੜੀਂਦਾ ਸਟਾਫ਼ ਰਹੇਗਾ ਹਰ ਸਮੇਂ ਹਾਜ਼ਰ ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾਵਾਇਰਸ ਨੂੰ ਲੈ ਕੇ ਬਣੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਪ੍ਰਬੰਧਕੀ ਨਿਰਦੇਸ਼ ਜਾਰੀ ਕਰਦਿਆਂ ਰੋਜ਼ਾਨਾ ਦੀ ਮਰਯਾਦਾ ਨਿਭਾਉਣ ਲਈ ਲੋੜੀਂਦਾ ਪਰ ਘੱਟ ਤੋਂ ਘੱਟ ਸਟਾਫ਼ ਗੁਰਦੁਆਰਾ ਸਾਹਿਬਾਨ ਅੰਦਰ ਹਾਜ਼ਰ ਰੱਖਣ ਲਈ ਕਿਹਾ ਹੈ।ਇਸ ਸਬੰਧ ਵਿਚ ਸ਼੍ਰੋਮਣੀ …

Read More »