ਹਜ਼ੂਰ ਸਾਹਿਬ (ਨੰਦੇੜ), 20 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤਸਿੰਘ ਦੇ ਚੋਲਾ ਛੱਡ ਜਾਣ ਸਬੰਧੀ ਪੰਜਾਬ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਮੁੰਬਈ, ਹੈਦਰਾਬਾਦ ਆਦਿ ਥਾਵਾਂ ‘ਤੇ ਝੂਠੀਆਂ ਅਫਵਾਹ ਫੈਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਜਦਕਿ ਬਾਬਾ ਕੁਲਵੰਤ ਸਿੰਘ ਤਿਆਰ ਪਰ ਤਿਆਰ ਹਨ ਅਤੇ ਆਪਣੀ ਸੇਵਾ ਨਿਭਾਅ ਰਹੇ ਹਨ।ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਸ਼ੁਕਰਵਾਰ 20 ਮਾਰਚ ਨੂੰ ਜਾਰੀ ਬਿਆਨ ਵਿੱਚ ਵਟਸਐਪ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਲਿਪਾਂ ਨੂੰ ਖਾਰਿਜ਼ ਕੀਤਾ ਹੈ।ਉਨਾਂ ਨੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਬਾਬਾ ਜੀ ਨੂੰ ਚੜਦੀ ਕਲਾ ‘ਚ ਰੱਖਣ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …