Tuesday, November 24, 2026

Daily Archives: March 23, 2020

ਸੰਭਵ ਹੋਇਆ ਤਾਂ ਸ਼੍ਰੋਮਣੀ ਕਮੇਟੀ ਬਜਟ ਇਜਲਾਸ ਕਰੇਗੀ ਮੁਲਤਵੀ- ਲੌਂਗੋਵਾਲ

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਗ੍ਰੰਥੀ ਵੱਲੋਂ ਦਸਤਾਨੇ ਪਾ ਕੇ ਪ੍ਰਕਾਸ਼ ਕਰਨ ਦੀ ਕੀਤੀ ਨਖੇਧੀ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਗਟਾਵਾ ਕੀਤਾ ਹੈ ਕਿ ਵਿਸ਼ਵ ਪੱਧਰੀ ਮਹਾਮਾਰੀ ਐਲਾਨੇ ਜਾ ਚੁੱਕੇੇ ਕੋਰੋਨਾਵਾਇਰਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦਾ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਵੀ ਮੁਲਤਵੀ ਕੀਤਾ ਜਾ ਸਕਦਾ …

Read More »

ਸਵੈ ਜ਼ਾਬਤਾ ਲਗਾ ਕੇ ਹੀ ਕੋਰੋਨਾ ਮਹਾਮਾਰੀ ’ਤੇ ਕਾਬੂ ਪਾ ਸਕਦੇ ਹਾਂ – ਡਾ. ਰੂਪ ਸਿੰਘ

ਜਨਤਾ ਕਰਫਿਊ ਦੌਰਾਨ ਜਨ-ਸੇਵਕਾਂ ਲਈ ਕੀਤੀ ਅਰਦਾਸ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਘਰ ਵਿਚ ਰਹਿ ਕੇ ਜਨਤਾ ਕਰਫਿਊ ਦਾ ਸਮਰਥਨ ਕੀਤਾ ਅਤੇ ਉਥੇ ਹੀ ਸ਼ਾਮ ਦੇ ਪੰਜ ਵਜੇ ਮਨੁੱਖੀ ਸਲਾਮਤੀ ਲਈ ਸੇਵਾਵਾਂ ਨਿਭਾਅ ਰਹੇ ਸਿਹਤ ਸਟਾਫ, ਪੁਲਿਸ ਪ੍ਰਸ਼ਾਸਨ, ਮੀਡੀਆ ਕਰਮੀਆਂ ਅਤੇ ਸਫਾਈ ਸੇਵਕਾਂ ਆਦਿ ਲਈ ਗੁਰੂ ਸਾਹਿਬ …

Read More »

ਐਸ.ਐਚ.ਓ ਗੁਰਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਕੀਤਾ ਪ੍ਰੇਰਿਤ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਐਲਾਨੇ ਗਏ ਜਨਤਾ ਕਰਫਿਊ ਦੋਰਾਨ ਥਾਣਾ ਬੀ ਡਵੀਜ਼ਨ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਨੇ ਲੋਕਾਂ ਨੂੰ ਬਾਹਰ ਬਜ਼ਾਰਾਂ ਤੇ ਸੜਕਾਂ ‘ਤੇ ਨਿਕਲੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਇਸ …

Read More »

ਹਸਪਤਾਲ, ਦਵਾਈ, ਕਰਿਆਨਾ, ਬੈਂਕ, ਏ.ਟੀ.ਐਮ, ਪੈਟਰੋਲ ਪੰਪ ਅਤੇ ਈ-ਕਾਮਰਸ ਨੂੰ ਛੋਟ

ਇੰਟਰਨੈਟ, ਟੈਲੀਕਾਮ, ਕੋਰੀਅਰ ਸੇਵਾਵਾਂ, ਭੋਜਨ ਪੈਕ ਕਰਾਉਣ ਵਾਲੇ ਰੈਸਟੋਰੈਂਟ ਵੀ ਰਹਿਣਗੇ ਖੁੱਲੇ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਰੋਕਣ ਲਈ ਹੰਗਾਮੀ ਕਦਮ ਦੇ ਤੌਰ ‘ਤੇ ਭਲਕੇ ਸਵੇਰ ਤੋਂ 31 ਮਾਰਚ, 2020 ਤੱਕ ਸੂਬਾ ਪੱਧਰੀ ਬੰਦ ਦੇ ਹੁਕਮ ਦਿੱਤੇ ਹਨ।ਇਹ ਬੰਦ ਸੋਮਵਾਰ ਨੂੰ ਸਵੇਰੇ 6 ਵਜੇ ਤੋਂ …

Read More »

ਜ਼ਰੂਰੀ ਵਸਤਾਂ ਦੇ ਸਟਾਕ ਅਤੇ ਰੇਟ ਲਿਖਣ ਵਿਕਰੇਤਾ- ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ

ਇਨਾਂ ਵਸਤਾਂ ਦੀ ਵਿਕਰੀ ਅਤੇ ਸਪਲਾਈ ‘ਤੇ ਨਹੀਂ ਹੋਵੇਗੀ ਰੋਕ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਨੂੰ ਲੈ ਕੇ ਲੋਕਾਂ ਲਈਆਂ ਜ਼ਰੂਰੀ ਵਸਤਾਂ ਅਨਾਜ, ਸਬਜੀਆਂ, ਪਾਣੀ, ਖਾਣ ਵਾਲੇ ਤੇਲ, ਦਵਾਈਆਂ, ਡੀਜ਼ਲ, ਐਲ.ਪੀ.ਜੀ, ਸੀ.ਐਨ.ਜੀ, ਮਾਸਕ, ਸੈਨੇਟਾਈਜ਼ਰ, ਪਸ਼ੂਆਂ ਲਈ ਚਾਰਾ ਆਦਿ ਸ਼ਾਮਿਲ ਹਨ, ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨਾਂ ਦੀ ਸਪਲਾਈ ਅਤੇ ਵਿਕਰੀ ਕਿਸੇ …

Read More »

ਕੈਬਨਿਟ ਮੰਤਰੀ ਸੋਨੀ ਨੇ ਪਰਿਵਾਰ ਸਮੇਤ ਘਰ ਦੀ ਛੱਤ ‘ਤੇ ਵਜਾਈਆਂ ਤਾਲੀਆਂ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਕਰੋਨਾ ਵਾਇਰਸ ਦੇ ਬਚਾਅ ਲਈ ਲੱਗੀਆਂ ਮੈਡੀਕਲ ਟੀਮਾਂ, ਪੁਲਿਸ ਕਰਮਚਾਰੀ ਅਤੇ ਹੋਰ ਕਰਮਚਾਰੀਆਂ ਦੀ ਹੋਂਸਲਾ ਅਫਜ਼ਾਈ ਲਈ ਆਪਣੇ ਪਰਿਵਾਰ ਸਮੇਤ ਆਪਣੇ ਘਰ ਦੀ ਛੱਤ ‘ਤੇ ਤਾਲੀਆਂ ਵਜਾਈਆਂ।ਸੋਨੀ ਨੇ ਕਿਹਾ ਕਿ ਡਾਕਟਰਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ …

Read More »

ਅੰਮ੍ਰਿਤਸਰ ਜਿਲ੍ਹੇ ਵਿੱਚ ਹੀ 1625 ਤੋਂ ਵੱਧ ਵਿਅਕਤੀ ਨੂੰ ਕੀਤਾ ਇਕਾਂਤਵਾਸ

ਇਕਾਂਤਵਾਸ ਦੀ ਪਾਬੰਦੀ ਤੋੜਦੇ ਦੋ ਵਿਅਕਤੀ ਕੀਤੇ ਗ੍ਰਿਫਤਾਰ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਜਿੱਥੇ ਦੂਹਰੀ ਸਕਰੀਨਿੰਗ ਕੀਤੀ ਜਾ ਰਹੀ ਹੈ, ਉਥੇ ਹਰ ਵਿਅਕਤੀ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ।ਪਾਬੰਦੀਆਂ ਤੋੜ ਰਹੇ ਦੋ ਮਰੀਜ਼ਾਂ ਨੂੰ ਜਬਰੀ ਚੁੱਕੇ …

Read More »

ਸ਼ਤਾਬਦੀ ‘ਚ ਆਏ ਵਿਅਕਤੀ ਨੂੰ ਸਿੱਧੇ ਹਸਪਤਾਲ ਪਹੁੰਚਾ ਕੇ ਸਿਵਲ ਸਰਜਨ ਨੇ ਸ਼ਹਿਰ ਵਾਸੀਆਂ ਦਾ ਕੀਤਾ ਵੱਡਾ ਬਚਾਅ

ਸਹਿ ਯਾਤਰੀਆਂ ਤੇ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੇ ਘਰਾਂ ‘ਤੇ ਏਕਾਂਤਵਾਸ ਦੇ ਨੋਟਿਸ ਚਪਕਾਏ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – 19 ਮਾਰਚ ਨੂੰ ਬਰਤਾਨੀਆ ਤੋਂ ਆਇਆ ਵਿਅਕਤੀ ਜੋ ਕਿ ਦਿੱਲੀ ਤੋਂ ਸ਼ਤਾਬਦੀ ਗੱਡੀ ਰਾਹੀਂ ਅੰਮ੍ਰਿਤਸਰ ਆਇਆ ਸੀ, ਉਸ ਨੂੰ ਘਰ ਦੀ ਥਾਂ ਸਿੱਧਾ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾ ਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਨਾ …

Read More »

ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 31 ਮਾਰਚ ਤੱਕ ਜਾਰੀ ਰਹੇਗਾ ਜਨਤਾ ਕਰਫਿਊ -ਡੀ.ਸੀ

ਕਰਿਆਨਾ, ਦਵਾਈਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਖੋਲਣ ਦੀ ਕੀਤੀ ਜਾਵੇਗੀ ਵਿਵਸਥਾ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਅਤੇ ਅੱਜ ਪ੍ਰਧਾਨ ਮੰਤਰੀ ਵੱਲੋਂ ਅੇਲਾਨੇ ਜਨਤਾ ਕਰਫਿੳੂ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ …

Read More »

ਡਿਪਟੀ ਕਮਿਸ਼ਨਰ ਵਲੋਂ ਲੋੜਵੰਦਾਂ ਨੂੰ ਰਾਸ਼ਨ ਘਰ-ਘਰ ਜਾ ਕੇ ਵੰਡਣ ਦੀ ਹਦਾਇਤ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਾਰੇ ਰਾਸ਼ਨ ਡਿਪੂ ਧਾਰਕਾਂ ਨੂੰ ਦਿੱਤੇ ਗਏ ਨਿਰਦੇਸ਼ ਕਿ ਉਹ ਨੋਵੇਲ ਕੋਰੋਨਾਈਵਾਇਰਸ (ਕੋਵਿਡ -19) ਦੇ ਫੈਲਣ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸਾਵਧਾਨੀਆਂ ਵਜੋਂ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਕਰਨ ਸਮੇਂ ਈ.ਪੀ.ਓ.ਐਸ ਮਸ਼ੀਨ ਦੀ ਵਰਤੋਂ ਨਾ ਕਰਨ ਨੂੰ ਯਕੀਨੀ ਬਨਾਉਣ ਦੇ ਨਿਰਦੇਸ਼ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ …

Read More »