ਚੰਡੀਗੜ੍ਹ, 28 ਮਾਰਚ (ਪੰਜਾਬ ਪੋਸਟ ਬਿਊਰੋ) – ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਟੈਸਟ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ।ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਦਿੱਤੀ। …
Read More »Monthly Archives: March 2020
ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ
ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਕੀਤੀ ਜਾ ਰਹੀ ਹੈ ਮੁਫ਼ਤ ਸਪਲਾਈ ਚੰਡੀਗੜ੍ਹ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਸੈਨੇਟਾਈਜ਼ਰ ਤਿਆਰ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਐਨ.ਵੀ ਡਿਸਟਿਲਰੀ ਪਟਿਆਲਾ, ਚੰਡੀਗੜ੍ਹ ਡਿਸਟਿਲਰੀਜ਼ …
Read More »ਦੁਨੀਆਂ
ਦੁਨੀਆਂ ਲੱਗੇ ਖ਼ਾਰ ਜਿਹੀ ਦੋ ਧਾਰੀ ਤਲਵਾਰ ਜਿਹੀ। ਕਈ ਦਰਦ ਵੰਡਾ ਰਹੇ ਕਿਤੇ ਮੱਚੀ ਹਾਹਾਕਾਰ ਜਿਹੀ। ਆਪੋ-ਆਪਣੀ ਚਿੰਤਾ ਛੱਡ ਕੇ, ਸਭ ਲਈ ਬਣੀਏ ਢਾਲ ਜਿਹੀ। ‘ਕੋਰੋਨਾ’ ਮੌਤ ਫਿਰੇ ਮੰਡਰਾਉਂਦੀ, ਲੁੱਟ ਮਚਾਈ ਸ਼ਰਮਸਾਰ ਜਿਹੀ। ਨੇਕੀ ਦੇ ਕੰਮ ਕਰ ਜਾ ਬੰਦਿਆ, ਨਹੀਂ ਤੇ ਹੋ ਜਾਊ ਹਾਰ ਜਿਹੀ। ਮਦਦ ਕਰਦਿਆਂ ਮਿਲਣ ਅਸੀਸਾਂ, `ਸੁਖ` ਜ਼ਿੰਦਗੀ ਦਿਨ ਚਾਰ ਜਿਹੀ। ਸੁਖਬੀਰ ਸਿੰਘ ਖੁਰਮਣੀਆਂ …
Read More »ਕੁਦਰਤੀ ਕਲੋਜ਼ਿੰਗ – ਕੋਰੋਨਾ (ਵਿਅੰਗ)
“ਓ ਬਾਂਦਰਾ, ਟਪੂਸੀਆਂ ਮਾਰੀ ਜਾਨੈ ਸੁੰਨੀਆਂ ਸੜਕਾਂ ‘ਚ! ਕੋਈ ਸਬਕ ਤੂੰ ਵੀ ਸਿੱਖ ਲੈ!” ਚੀਂ-ਚੀਂ ਕਰਦੀ ਚਿੜੀ ਨੇ ਸੁੰਨੀ ਪਈ ਸ਼ਹਿਰ ਦੀ ਗਲੀ ‘ਚ ਟਹਿਲਦੇ ਬਾਂਦਰ ਨੂੰ ਟਕੋਰ ਲਾਈ। “ਤੈਨੂੰ ਬੜੀਆਂ ਗੱਲਾਂ ਆਉਂਦੀਆਂ ਅੱਜ! ਪਹਿਲਾਂ ਤਾਂ ਕਦੀ ਨਜ਼ਰ ਨਈਂ ਆਈ ਸੀ ਤੂੰ! ਹੁਣ ਮੈਨੂੰ ਟਿੱਚਰਾਂ ਕਰਦੀਆਂ ਪਈਆਂ ਜੇ!”- ਅੱਗੋਂ ਬਾਂਦਰ ਨੇ …
Read More »ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨ ਗੈਰਹਾਜ਼ਰ ਕਰਮਚਾਰੀ ਕੀਤੇ ਮੁਅੱਤਲ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਰਕਾਰੀ ਸੇਵਾ ਵਿੱਚ ਢਿੱਲ-ਮੱਠ ਵਰਤਣ ਅਤੇ ਲੋੜ ਵੇਲੇ ਡਿਊਟੀ ‘ਤੇ ਹਾਜ਼ਰ ਨਾ ਹੋਣ ਦੇ ਦੋਸ਼ ਹੇਠ ਆਪਣੇ ਦਫਤਰ ਦੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਉਨਾਂ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਕਿ ਸਰਕਾਰੀ ਨੌਕਰੀ ਲੋਕ ਸੇਵਾ ਹੈ ਅਤੇ ਇਸ ਸੇਵਾ ਵਿੱਚ ਲੋੜ ਵੇਲੇ ਕੁਤਾਹੀ ਜਾਂ …
Read More »ਮੈਡੀਕਲ ਕਾਲਜ ਅੰਮ੍ਰਿਤਸਰ ਨੇ ਇਟਲੀ ਤੋਂ ਆਇਆ ਕੋਰੋਨਾ ਦਾ ਮਰੀਜ਼ ਕੀਤਾ ਠੀਕ
ਮੰਤਰੀ ਸੋਨੀ ਨੇ ਇਲਾਜ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਵਧਾਈ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਕੋਵਿਡ-19 ਅਧੀਨ ਪੰਜਾਬ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਦਾ ਸਫਲਤਾ ਪੂਰਵਕ ਇਲਾਜ ਕਰਕੇ ਉਸ ਨੂੰ ਠੀਕ ਕੀਤਾ ਹੈ।ਹਸਪਤਾਲ ਵਲੋਂ ਦਿੱਤੀਆਂ ਜਾ …
Read More »ਕਰਫਿਊ ਦੌਰਾਨ ਗਰਭਵਤੀ ਔਰਤਾਂ ਨੂੰ ਘਰ-ਘਰ ਜਾ ਕੇ ਦਿੱਤੀਆਂ ਮੁਫ਼ਤ ਦਵਾਈਆਂ
ਲੌਂਗੋਵਾਲ, 27 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਗਤ ਮਾਤਾ ਧਰਮ ਕੌਰ ਹਸਪਤਾਲ ਸੀ.ਐਚ.ਸੀ, ਸੈਂਟਰ ‘ਚ ਕੰਮ ਕਰ ਰਹੀ ਉਮੰਗ ਕਾਊਂਸਲਰ ਕਲੀਨਿਕ ਮੈਡਮ ਨਵਦੀਪ ਕੌਰ ਕਰਫਿਊ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੀ ਹੈ।ਕਰਫਿਊ ਦੌਰਾਨ ਉਹ ਹਾਈ ਰਿਸਕ ਅਧੀਨ ਗਰਭਵਤੀ ਜੋ ਔਰਤਾਂ ਹਸਪਤਾਲ ਜਾ ਕੇ ਆਪਣਾ ਚੈਕਅਪ ਕਰਵਉਂਦੀਆ ਸਨ।ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਉਹ ਘਰਾਂ ਤੋਂ …
Read More »ਵਿਰਸਾ ਸੰਭਾਲ ਸੇਵਾ ਸੋਸਾਇਟੀ ਕਰਫਿਊ ਦੌਰਾਨ ਲੋਕਾਂ ਨੂੰ ਪਹੁੰਚਾ ਰਹੀ ਹੈ ਰਾਹਤ ਸਮੱਗਰੀ
ਭੀਖੀ, 27 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ ਰਜਿ: ਭਾਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਨ ਅਤੇ ਹੋਰ ਲੋੜੀਦੀਆਂ ਵਸਤਾਂ ਤੋਂ ਬੇਹੱਦ ਤੰਗ ਝੁੱਗੀ-ਝੌਪੜੀਆਂ ਵਾਲੇ ਤੇ ਆਮ ਗਰੀਬ ਪਰਿਵਾਰਾਂ ਨੂੰ ਰਾਸ਼ਨ, ਮਾਸਕ, ਸੈਨੇਟਾਇਜਰ ਆਦਿ ਵਸਤਾਂ ਪਹੁੰਚਾ ਰਹੀ ਹੈ। ਸੰਸਥਾ ਦੀ ਟੀਮ ਨੇ ਅੱਜ 300 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।ਸੰਸਥਾ ਨੇ ਆਪਣੇ ਸੰਪਰਕ ਨੰਬਰ ਜਾਰੀ …
Read More »ਭਵਾਨੀਗੜ ਇਲਾਕੇ ਦੀਆਂ ਬਸਤੀਆਂ ’ਚ ਕੈਬਨਿਟ ਮੰਤਰੀ ਸਿੰਗਲਾ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਲੌਂਗੋਵਾਲ, 27 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਫਿਊ ਦੌਰਾਨ ਜ਼ਰੂਰਤ ਦਾ ਸਾਮਾਨ ਪੁੱਜਦਾ ਕਰਨ ਲਈ ਲਗਾਤਾਰ ਦੂਸਰੇ ਦਿਨ ਆਪਣੀ ਕਵਾਇਦ ਨੂੰ ਜਾਰੀ ਰੱਖਿਆ।ਸਿੰਗਲਾ ਵੱਲੋਂ ਭਵਾਨੀਗੜ ਇਲਾਕੇ ਦੀਆਂ ਝੁੱਗੀਆਂ-ਬਸਤੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਆਪਣੇ ਹੱਥੀਂ ਰਾਸ਼ਨ ਦਾ ਸਾਮਾਨ ਵੰਡਣ ਤੋਂ …
Read More »ਸਲੱਮ ਏਰੀਏ ਦੇ 2000 ਲੋੜਵੰਦ ਲੋਕਾਂ ਨੂੰ ਵੰਡਿਆ ਤਿਆਰ ਭੋਜਨ
ਸੁਲਤਾਨਪੁਰ ਲੋਧੀ/ਕਪੂਰਥਲਾ, 27 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲੋਂ ਤਿਆਰ ਕੀਤੀ ਗਿਆ ਭੋਜਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸੁਲਤਾਨਪੁਰ ਲੋਧੀ ਅਤੇ ਆਰ.ਸੀ.ਐਫ ਦੇ ਬਾਹਰ ਝੁੱਗੀ-ਝੌਂਪੜੀਆਂ ਵਿਚ ਰਹਿੰਦੇ 2000 ਦੇ ਕਰੀਬ ਲੋੜਵੰਦ ਲੋਕਾਂ ਨੂੰ ਵੰਡਿਆ ਗਿਆ।ਗੁਰਦੁਆਰਾ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਸਾਂਝੇ …
Read More »
Punjab Post Daily Online Newspaper & Print Media