ਏ ਕੈਸੀ ਰੁੱਤ ਆਈ ਨੀ ਮਾਂ, ਲੜਦੇ ਭਾਈ-ਭਾਈ ਨੀ ਮਾਂ। ਖੂਨ-ਖਰਾਬਾ ਇਉਂ ਨੇ ਕਰਦੇ, ਜਿਉਂੁ ਹੋਵਣ ਇਹ ਕਸਾਈ ਨੀ ਮਾਂ। ਇਤਬਾਰ ਤੇ ਪਿਆਰ ਰਿਹਾ ਨਾਂ ਅਜਕਲ੍, ਹੁੰਦੀ ਜਾਂਦੀ ਤਬਾਹੀ ਨੀ ਮਾਂ। ਜ਼ਮੀਨ-ਜਾਇਦਾਦ ਵੰਡ ਕੇ ਮੁੰਡੇ, ਧੀ ਨੂੰ ਕਹਿਣ ਪਰਾਈ ਨੀ ਮਾਂ। ਕਰਕੇ ਜ਼ੁਲਮ ਨਾਂ ਪਛਤਾਵਾ ਕਰਦੇ, ਐਸੀ ਸ਼ਰਮ ਲਾਹੀ ਨੀ ਮਾਂ। ‘ਰੀਤ’ ਰੱਬ ਰਾਖਾ ਸਾਰਿਆਂ ਦਾ ਇੱਥੇ, ਤੇ ਜੀਵੇ ਸਿਰ …
Read More »Monthly Archives: July 2020
ਅਖੌਤੀ ਸਾਧ
ਇੱਕ ਅਖੌਤੀ ਸਾਧ ਹੈ ਬਣਿਆ, ਧੂਣੀ ਵਾਸ਼ਨਾ ਦੀ ਧੁਖਾਈ ਮਨ ਅੰਦਰ। ਬਾਹਰੋਂ ਧੂਣੀ ਦਾ ਢੋਗ ਰਚਿਆ ਕਰਮਾਂ ਦੀ ਖੇਡ ਹੈ ਰਚਾਈ ਜੱਗ ਅੰਦਰ। ਸਬਰ ਦਾ ਬੰਨ ਹੈ ਲੋਕਾਂ ਲਈ ਬੰਨਿਆ ਹਰ ਲਾਲਸਾ ਜਗਾਈ ਹੈ ਆਪਣੇ ਮਨ ਅੰਦਰ। ਕੂੜਾ ਲੋਕਾਂ ਦੇ ਮਨ ਦਾ ਸਾਫ਼ ਕਰਨਾ ਕੂੜ੍ਹੇ ਦੀ ਪਰਤ ਹੈ ਜਮਾਈ ਆਪਣੇ ਮਨ ਅੰਦਰ। ਸ਼ਾਂਤੀ ਦਾ ਪ੍ਰਤੀਕ ਹੈ ਬਣਦਾ ਸਭ ਲਈ ਅਸ਼ਾਂਤੀ …
Read More »ਵੱਡਿਆਂ ਦਾ ਸਤਿਕਾਰ
ਨਾ ਕਰ ਬੰਦਿਆ ਮਾੜਾ ਕੰਮ, ਵੱਡਿਆਂ ਦੇ ਨਾਲ ਕਰ ਪਿਆਰ ਉਨ੍ਹਾਂ ਨੇ ਹੀ ਤੈਨੂੰ ਜੀਵਨ ਦਿੱਤਾ ਕਰ ਉਨ੍ਹਾਂ ਦਾ ਸਤਿਕਾਰ। ਛੱਡ ਕੇ ਬਿਰਧ ਆਸ਼ਰਮ ਉਨ੍ਹਾਂ ਨੂੰ ਕੱਲ੍ਹ ਨੂੰ ਬਹੁਤ ਪਛਤਾਵੇਂਗਾ ਫਿਰ ਮਾਰੇਂਗਾ ਦੀਵਾਰਾਂ `ਚ ਟੱਕਰਾਂ ਤੇਰੇ ਪੱਲੇ ਕੱਖ ਨਾ ਰਹਿ ਆਵੇਗਾ। ਸੇਵਾ ਕਰ ਉਨ੍ਹਾਂ ਦੀ ਜ਼ਿੰਦਗੀ ਤੇਰੀ ਸੰਵਰ ਜਾਵੇਗੀ ਗਲਤੀ ਕੋਈ ਜੇ ਕਰ ਬੈਠਾ ਤਾਂ ਵੇਲਾ ਹੱਥ ਨਾ ਆਵੇਗਾ। ਆਪਣੇ …
Read More »ਦੁੱਖ਼ਾਂ ਭਰੀ ਨਾ ਮੁੱਕੇ ਰਾਤ
ਅੱਖੀਆਂ ਵਿੱਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ। ਹਿਜ਼ਰ ਦੀ ਬੇੜੀ, ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ। ਮੋਤੀ ਬਣ-ਬਣ ਡਿੱਗਦੇ ਹੰਝੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ ਜਦ ਵੀ ਮਿਲ ਜਾਂਦੇ ਪੁੱਛਣ ਨਾ ਉਹ ਕਿਸੇ ਦੀ ਜਾਤ। ਟੁੱਟਣ ਜਾਤ-ਪਾਤ ਦੇ ਬੰਧਨ ਇਸ਼ਕ ਹੈ ਰੱਬ ਦੀ ਦਿੱਤੀ ਦਾਤ। ਦੋ …
Read More »ਮਾਂ ਮਾਰ ਗੇੜਾ
ਚੂਰ ਹੋਏ ਕੱਚ ਵਾਂਗ , ਅਸੀਂ ਤੇਰੇ ਤੋਂ ਬਗੈਰ, ਤੇਰੇ ਬਗੈਰ ਹੋਰ ਸਾਡੀ, ਕੌਣ ਮੰਗਦਾ ਏ ਖੈਰ, ਖੈਰ ਕੌਣ ਮੰਗਦਾ ਹੁਣ, ਪਾਏ ਸਭ ਨੇ ਹੀ ਵੈਰ, ਵੈਰ ਪਾਏ ਸਭ ਨੇ, ਸਾਡੇ ਨਾਲ ਪੈਰ ਪੈਰ, ਪੈਰ ਹੁਣ ਪੁੱਟੇ ਜਾਂਦੇ ਨਾ, ਰਿਹਾ ਹੰਝੂਆਂ ਚ ਤੈਰ, ਤੈਰਦਾ ਹਾਂ ਹੰਝੂਆਂ ਚ, ਸਿਖਰ ਦੁਪਹਿਰ ਸ਼ਾਮ ਸਵੇਰ, ਸ਼ਾਮ ਸਵੇਰ ਨੀ ਮਾਏ ਮੇਰੀ, ਦੱਸਾਂ ਤੈਨੂੰ ਦੋ ਪਲ …
Read More »ਸ਼ਰਧਾਂਜਲੀ
ਨਿੱਕੀ ਉਮਰੇ, ਕੁਰਬਾਨੀ ਵੱਡੀ ਪਾ ਗਿਆ। ਇਤਿਹਾਸ ਦੇ ਸੁਨਹਿਰੀ ਅੱਖਰਾਂ ‘ਚ, ਨਾਂ ਸ਼ਹੀਦ ਗੁਰਬਿੰਦਰ ਸਿੰਘ ਤੂੰ ਲਿਖਾ ਗਿਆ। ਜਾਨ ਸੀ ਬਹੁਤ ਕੀਮਤੀ, ਛੋਟੇ ਵੀਰ ਤੇਰੀ, ਜਿਹੜੀ ਲੇਖੇ ਦੇਸ਼ ਦੇ ਤੂੰ ਲਾ ਗਿਆ। ਫਖਰ ਹੈ ਪਰਿਵਾਰ ਤੇਰੇ ਨੂੰ ਤੇਰੀ ਸ਼ਹੀਦੀ ‘ਤੇ , ਉਂਝ ਦੁੱਖ ਝੋਲੀ ਮਾਂ ਪਿਓ ਭੈਣ ਭਰਾਵਾਂ ਦੇ ਤੁੰ ਪਾ ਗਿਆ। ਜਿਹੜੇ ਤਿਰੰਗੇ ਨੂੰ ਮਾਰਦਾ ਸੀ ਸਲੂਟ ਤੂੰ ਰੋਜ਼, …
Read More »ਇਨਸਾਨ
ਅੱਜ ਦਾ ਇਨਸਾਨ ਬਾਹਰੋਂ ਲੁੱਟਿਆ ਹੋਇਆ ਲੱਗਦਾ ਏ ਅੰਦਰੋਂ ਟੁੱਟਿਆ ਹੋਇਆ ਲੱਗਦਾ ਏ ਨਾਤਾ ਕੋਈ ਟੁੱਟਿਆ ਹੋਇਆ ਲੱਗਦਾ ਏ ਮੈਨੂੰ ਇਹ ਵਕਤ ਦਾ ਕੁੱਟਿਆ ਹੋਇਆ ਲੱਗਦਾ ਏ ਚਾੜ੍ਹ ਅਸਮਾਨੀ ਪਤੰਗ ਵਾਂਗਰਾਂ ਕੱਟਿਆ ਹੋਇਆ ਲੱਗਦਾ ਏ ਮੈਨੂੰ ਮੁਸਾਫਿਰ ਕਾਫਲੇ ਨਾਲੋਂ ਛੁੱਟਿਆ ਹੋਇਆ ਲੱਗਦਾ ਏ ਉਮਰਾਂ ਦੀ ਥਕਾਨ ਦਾ ਥੱਕਿਆ ਹੋਇਆ ਲੱਗਦਾ ਏ ਭਟਕਣਾਂ ਦੀ ਭਟਕਣਾਂ ਦਾ ਭਟਕਿਆ ਹੋਇਆ ਲੱਗਦਾ ਏ ਜਿਵੇਂ …
Read More »ਖ਼ਬਰ ਅਖ਼ਬਾਰ ਦੀ …..
ਪੜ੍ਹੀਦਾ ਚਾਅ ਨਾਲ ਅਖ਼ਬਾਰ ਸਵੇਰੇ ਸਵੇਰੇ ਕੀ ਵਾਪਰਿਆ ਦੁਨੀਆਂ ਵਿੱਚ ਚਾਰ-ਚੁਫੇਰੇ ਕਈ ਵਾਰ ਖ਼ਬਰ ਵੀ ਹੈ ਡੰਗ ਜਿਹਾ ਮਾਰਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …… ਪੈਸੇ ਖ਼ਾਤਰ ਪੜ੍ਹਦੇ ਹੈ ਪੁੱਤ ਪਿਓ ਨੂੰ ਕੁੱਟਦਾ ਰੋਕਦੀ ਜੇ ਮਾਂ ਵਾਲ ਉਸ ਦੇ ਵੀ ਪੁੱਟਦਾ ਰਹੀ ਨਾ ਗੱਲ ਹੁਣ ਕੋਈ ਸਤਿਕਾਰ ਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …….. …
Read More »‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਰਾਸ਼ਟਰੀ ਵੈਬੀਨਾਰ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਹਿਲਾ ਵਿਕਾਸ ਸੈਲ ਵਲੋਂ ‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਵੈਬੀਨਾਰ ਵਿੱਚ ਉਤਰ ਪ੍ਰਦੇਸ਼ ਦੇ ਬੇਸਿਕ ਸਿੱਖਿਆ ਵਿਭਾਗ ਤੋਂ ਸਲਾਹਕਾਰ, ਪ੍ਰੇਰਨਾਦਾਇਕ ਸਪੀਕਰ ਅਤੇ ਇੰਗਲਿਸ਼ ਟਰੇਨਰ …
Read More »ਕੋਵਿਡ-19 ਦੀਆਂ ਹਦਾਇਤਾਂ ਧਿਆਨ ‘ਚ ਰੱਖਦੇ ਹੋਏ ਜ਼ਿਲੇ ਵਿੱਚ ਸਵੀਪ ਗਤੀਵਿਧੀਆਂ ਸ਼ੁਰੂ – ਏ.ਡੀ.ਸੀ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਸਵੀਪ ਤਹਿਤ ਵੋਟਰ ਸੂਚੀ ਵਿਚ ਨੌਜਵਾਨਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ ਅਤੇ ਉਨਾਂ ਦੀ ਵੋਟ ਮਹੱਤਤਾ ਸਮਝਾਉਣ ਸਬੰਧੀ ਵਰਚੂਅਲ ਸਵੀਪ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਿਮਾਂਸ਼ੂ ਅਗਰਵਾਲ …
Read More »
Punjab Post Daily Online Newspaper & Print Media