Tuesday, November 24, 2026

Monthly Archives: August 2020

ਧਰਮਸੋਤ ਦੀ ਬਰਖਾਸਤੀ ਨੂੰ ਲੈ ਕੇ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ

ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਪੰਜਾਬ ਨੂੰ ਭੇਜਿਆ ਮੰਗ ਪੱਤਰ ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ) – ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜੀਫਾ) ਸਕੀਮ ‘ਚ 63.91 ਕਰੋੜ ਰੁਪਏ ਦੇ ਵੱਡੇ ਘਪਲੇ ‘ਚ ਘਿਰੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਤੁਰੰਤ ਬਰਖਾਸਤ ਕਰਕੇ ਪੂਰੇ ਗ੍ਰੋਹ ਵਿਰੁੱਧ ਮੁਕੱਦਮਾ ਦਰਜ਼ ਕਰਨ …

Read More »

ਅੱਜ 121 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ, 48 ਕੋਰੋਨਾ ਮਰੀਜ਼ ਪਰਤੇ ਘਰਾਂ ਨੂੰ

7 ਵਿਅਕਤੀਆਂ ਦੀ ਕਰੋਨਾ ਨਾਲ ਹੋਈ ਮੋਤ, ਜਿਲਾ ਅੰਮ੍ਰਿਤਸਰ ਵਿੱਚ ਕੁੱਲ ਐਕਟਿਵ ਕੇਸ 765 ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 121 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 48 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 3112 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।         …

Read More »

ਯਾਦਗਾਰੀ ਹੋ ਨਿਬੜਿਆ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ” ਸਮਾਗਮ

ਅੰਮ੍ਰਿਤਸਰ, 31 ਅਗਸਤ (ਦਪਿ ਦਵਿੰਦਰ ਸਿੰਘ) – ਸਮਰੱਥ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਨੂੰ ਸਮਰਪਿਤ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ” ਪਲੇਠਾ ਸਮਾਗਮ ਚੇਤਨ ਪਰਿਵਾਰ ਵਲੋਂ ਬਲਕਾਰ ਸਿੰਘ ਜੰਮੂ ਦੇ ਗ੍ਰਹਿ ਨਿਊ ਅਮ੍ਰਿਤਸਰ ਵਿਖੇ ਅਯੋਜਿਤ ਕੀਤਾ ਗਿਆ।ਜਿਸ ਵਿਚ ਤ੍ਰਿਪਤਾ ਕੇ ਸਿੰਘ ਨੂੰ 31000/- ਰਾਸ਼ੀ ਨਾਲ ਪਹਿਲਾ ਅਤੇ ਅਨੇਮਨ ਸਿੰਘ ਨੂੰ ਗਿਆਰਾਂ ਹਜਾਰ ਰਾਸ਼ੀ ਨਾਲ ਦੂਜੇ ਪੁਰਸਕਾਰ ਨਾਲ ਸਨਮਾਨਿਆ ਗਿਆ।ਇਹ ਪੁਰਸਕਾਰ ਉਹਨਾਂ …

Read More »

ਸੇਵਾ ਮੁਕਤੀ ‘ਤੇ ਗੁਰਦੀਪ ਸਿੰਘ ਦਾ ਐਨ.ਆਰ.ਐਮ.ਯੂ ਵੱਲੋਂ ਸਨਮਾਨ

ਧੂਰੀ, 31 ਅਗਸਤ (ਪ੍ਰਵੀਨ ਗਰਗ) – ਰੇਲਵੇ ਵਿਭਾਗ ਵਿੱਚ ਬਤੌਰ ਮੁੱਖ ਟਿਕਟ ਇੰਸਪੈਕਟਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੋਲਡ ਮੈਡਲ ਜੇਤੂ ਰਾਸ਼ਟਰੀ ਅਥਲੀਟ ਗੁਰਦੀਪ ਸਿੰਘ ਨੂੰ ਅੱਜ ਉਹਨਾਂ ਦੀ ਸੇਵਾ ਮੁਕਤੀ ਮੌਕੇ ਐਨ.ਆਰ.ਐਮ.ਯੂ ਯੂਨੀਅਨ ਦੇ ਆਗੂਆਂ ਅਤੇ ਰੇਲਵੇ ਦੇ ਉਚ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਧੂਰੀ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ।ਐਨ.ਆਰ.ਐਮ.ਯੂ ਧੂਰੀ ਡਵੀਜ਼ਨ ਦੇ ਪ੍ਰਧਾਨ ਹਰੀਭਜਨ …

Read More »

ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਬੂਟੇ ਲਾਏ

ਧੂਰੀ, 31 ਅਗਸਤ (ਪ੍ਰਵੀਨ ਗਰਗ) – ਸੇਵਾ ਕੇਂਦਰ ਏ.ਪੀ ਇਨਕਲੇਵ ਧੂਰੀ ਦੇ ਮੁਲਾਜ਼ਮਾਂ ਵੱਲੋਂ ਕੋ-ਆਰਡੀਨੇਟਰ ਅਮਨ ਗਰਗ ਦੀ ਅਗੁਵਾਈ ਹੇਠ ਵਾਤਾਵਰਣ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਰਹਿਤ ਬਨਾਉਣ ਲਈ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।ਅਮਨ ਗਰਗ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਧਰਤੀ ‘ਤੇ ਇੱਕ ਅਟੁੱਟ ਸਾਂਝ ਹੈ।ਇਸ ਲਈ ਸਾਨੂੰ ਤਿੱਥ-ਤਿਉਹਾਰ ਆਦਿ ਮੌਕੇ ਵੱਧ ਤੋਂ ਵੱਧ …

Read More »

ਪ੍ਰਮੋਸ਼ਨ ਨਾ ਹੋਣ ਦੇ ਰੋਸ ਵਜੋਂ ਈ.ਟੀ.ਯੂ ਵੱਲੋਂ ਲੜੀਵਾਰ ਭੁੱਖ ਹੜਤਾਲ ਜਾਰੀ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ (ਰਜਿ.) ਵਲੋਂ ਹੈਡ ਟੀਚਰ / ਸੈਂਟਰ ਹੈਡ ਟੀਚਰ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਵਿਖੇ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਵਿੱਚ ਅੱਜ ਜਤਿੰਦਰ ਸਿੰਘ ਲਾਵੇਂ ਗੁਰਮੁੱਖ ਸਿੰਘ ਕੌਲੋਵਾਲ, ਹਰਪ੍ਰੀਤ ਸਿੰਘ ਕਾਵੇਂ ਦੀ ਅਗਵਾਈ ਵਿਚ ਧਰਮਿੰਦਰ ਸਿੰਘ, ਮੇਜਰ ਸਿੰਘ, ਸਰਵਜੀਤ ਸਿੰਘ, ਵਰਿੰਦਰ ਕੁਮਾਰ, ਰਵਿੰਦਰ ਸਿੰਘ, ਸੁਖਰਾਜ ਸਿੰਘ, …

Read More »

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਸੰਗਰੂਰ, 31 ਅਗਸਤ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ੇਰੋਂ ਵਿਖੇ ਇੱਕ 18 ਸਾਲ ਨੌਜਵਾਨ ਪਰਮਿੰਦਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਪੱਤੀ ਭੱਮੂ ਖੇਤਾਂ ਵਿਚੋਂ ਪੱਠੇ ਲੈ ਕੇ ਘਰ ਆਇਆ ਅਤੇ ਨਹਾਉਣ ਤੋਂ ਬਾਅਦ ਟੈਲੀਵਿਜ਼ਨ ਚਲਾਉਣ ਲੱਗਿਆਂ ਉਸ ਦਾ ਹੱਥ ਕਿਸੇ ਕਰੰਟ ਵਾਲੀ ਤਾਰ ਨੂੰ ਲੱਗ ਗਿਆ।ਜਿਸ ਕਾਰਨ ਉਸ ਨੂੰ …

Read More »