ਸੰਗਰੂਰ, 21 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਵਿਧਾਨ ਸਭਾ 2022 ਲਈ ਹਲਕਾ ਸੁਨਾਮ ਵਿਖੇ ਚੋਣਾਂ ਪੂਰੇ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ।ਇਹ ਪਹਿਲੀ ਵਾਰ ਹੋਇਆ ਕਿ ਹਲਕੇ ਦੇ ਕਈ ਪਿੰਡਾਂ ਵਿੱਚ ਲੋਕਾਂ ਨੇ ਕੋਈ ਪੋਲਿੰਗ ਬੂਥ ਨਾ ਲਗਾ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ।ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਲਈ ਔਰਤਾਂ ਵਿਚ ਸਭ ਤੋਂ ਵੱਧ ਉਤਸ਼ਾਹ ਦੇਖਿਆ ਗਿਆ। ਜ਼ਿਕਰਯੋਗ ਹੈ …
Read More »Monthly Archives: February 2022
ਪਿੰਡ ਤਕੀਪੁਰ ‘ਚ ਲੋਕਾਂ ਨੇ ਦਿਖਾਈ ਭਾਈਚਾਰਕ ਸਾਂਝ- ਨਹੀਂ ਲਾਇਆ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ
ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਤਕੀਪੁਰ ਥਾਣਾ ਲੌਂਗੋਵਾਲ ਵਿਖੇ ਪਿੰਡ ਦੇ ਨੌਜਵਾਨਾਂ ਨੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਕਿਸੇ ਤਰ੍ਹਾਂ ਦੀ ਤਕਰਾਰ ਤੋਂ ਬਚਣ ਲਈ ਸਿਆਸੀ ਪਾਰਟੀ ਦਾ ਕੋਈ ਪੋਲਿੰਗ ਬੂਥ ਨਹੀਂ ਲੱਗਣ ਦਿੱਤਾ ਗਿਆ।ਕਾਂਗਰਸ ਦੇ ਆਗੂ ਬਲਕਾਰ ਸਿੰਘ, ਬਲਵਿੰਦਰ ਸਿੰਘ, ਜੰਗ ਸਿੰਘ, ਅਕਾਲੀ ਦਲ ਦੇ ਸਾਧਾ ਸਿੰਘ, ਗੁਰਮੁੱਖ ਸਿੰਘ, ਜੱਸਾ ਸਿੰਘ …
Read More »ਸਰੀਰਕ ਤੌਰ ’ਤੇ ਅਸਮਰੱਥ ਵੋਟਰ ਦਾ ਸਨਮਾਨ
ਕਪੂਰਥਲਾ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਹਲਕੇ ਵਿੱਚ ਸਰੀਰਕ ਤੌਰ ’ਤੇ ਅਸਮਰੱਥ ਵੋਟਰ ਦਾ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨ ਕਰਦੇ ਹੋਏ ਚੋਣ ਅਮਲੇ ਦੇ ਮੈਂਬਰ।
Read More »‘ਪਿੰਕ ਬੂਥ’ ਚੋਣ ਅਮਲ ਦੌਰਾਨ ਬਣੇ ਖਿੱਚ ਦਾ ਕੇਂਦਰ
ਕਪੂਰਥਲਾ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਹਲਕੇ ਵਿੱਚ 20 ‘ਪਿੰਕ ਬੂਥ ਬਣਾਏ ਗਏ।ਇਹਨਾਂ ਪੂਰੇ ਬੂਥ ਨੂੰ ਗੁਲਾਬੀ ਰੰਗ ‘ਚ ਰੰਗਣ ਤੋਂ ਇਲਾਵਾ ਤਾਇਨਾਤ ਮਹਿਲਾ ਕਰਮਚਾਰੀਆਂ ਵਲੋਂ ਕੱਪੜੇ ਤੇ ਚੁੰਨੀਆਂ ਵੀ ਗੁਲਾਬੀ ਰੰਗ ਦੀਆਂ ਲੈ ਕੇ ਮਹਿਲਾ ਸ਼ਸ਼ਕਤੀਕਰਨ ਦਾ ਸੁਨੇਹਾ ਦਿੱਤਾ ਗਿਆ।
Read More »ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ‘ਚ 65.7 ਫੀਸਦੀ ਪੋਲਿੰਗ
ਸੁਲਤਾਨਪੁਰ ਲੋਧੀ ਹਲਕੇ ਵਿਚ ਹੋਈ ਸਭ ਤੋਂ ਵੱਧ 71.3 ਫੀਸਦੀ ਵੋਟਿੰਗ ਕਪੂਰਥਲਾ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਹਲਕੇ ਵਿਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨੇਪਰੇ ਚੜ੍ਹਿਆ, ਜਿਸ ਦੌਰਾਨ ਜਿਲ੍ਹੇ ਵਿੱਚ ਕੁੱਲ 65.7 ਫੀਸਦੀ ਵੋਟਿੰਗ ਹੋਈ। ਜਿਲ੍ਹੇ ਦੇ ਕਪੂਰਥਲਾ ਹਲਕੇ ਅੰਦਰ 64.1 ਫੀਸਦੀ, ਭੁਲੱਥ …
Read More »ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੇ ਸਮੱਰਥਕਾਂ ਨੇ ਲਾਇਆ ਬੂਥ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ) – ਹਲਕਾ ਪੂਰਬੀ ਦੀ ਨਗਰ ਨਿਗਮ ਵਾਰਡ ਨੰਬਰ 43 ‘ਚ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਗੋਬਿੰਦ ਨਗਰ ਵਿਖੇ ਬਣੇ ਪੋਲਿੰਗ ਬੂਥ ਨੇੜੇ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੇ ਸਮੱਰਥਕਾਂ ਵਲੋਂ ਲਗਾਏ ਗਏ ਬੂਥ ਵਿੱਚ ਦਿਖਾਈ ਦੇ ਰਹੇ ਹਨ ਰੁਪਿੰਦਰ ਸਿੰਘ, ਨਿਰਵੈਲ ਸਿੰਘ ਭੱਪਾ, ਗੁਰਿੰਦਰ ਸਿੰਘ, ਜਗਮੀਤ …
Read More »ਬਿਕਰਮ ਸਿੰਘ ਮਜੀਠੀਆ ਭਾਰੀ ਬਹੁਮਤ ਨਾਲ ਜਿੱਤਣਗੇ ਹਲਕਾ ਪੂਰਬੀ ਦੀ ਵੱਕਾਰੀ ਸੀਟ – ਮਿਲਾਪ ਸਿੰਘ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਪੂਰਬੀ ਦੀ ਨਗਰ ਨਿਗਮ ਵਾਰਡ ਨੰਬਰ 43 ‘ਚ ਪੈਂਦੇ ਆਰ.ਐਸ ਪਬਲਿਕ ਸਕੂਲ ਵਿਖੇ ਬਣੇ ਬੂਥ ਨੰਬਰ 170 ਤੇ 171 ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਸਮਰਥਕਾਂ ਵਲੋਂ ਲਗਾਏ ਗਏ ਬੂਥ ‘ਤੇ ਅਕਾਲੀ ਆਗੂ ਮਿਲਾਪ ਸਿੰਘ ਖਜ਼ਾਨੇਵਾਲੀਆ, ਹਰਜੀਤ ਸਿੰਘ ਪੱਖਿਆਵਾਲੇ, ਸਰਬਜੀਤ ਸਿੰਘ ਭਾਗੋਵਾਲੀਆ, ਲਖਵਿੰਦਰ ਸਿੰਘ …
Read More »ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਸਾਂਤਮਈ ਢੰਗ ਨਾਲ ਪੂਰਾ ਹੋਣ ‘ਤੇ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ।ਖਹਿਰਾ ਨੇ ਕਿਹਾ ਕਿ ਭਾਵੇਂ ਉਨਾਂ ਵਲੋਂ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਹਰ ਤਰਾਂ ਦੀ ਤਿਆਰੀ ਕੀਤੀ ਜਾਂਦੀ ਹੈ, ਪਰ ਇਹ ਸਾਡੀਆਂ …
Read More »ਤਲਬੀਰ ਗਿੱਲ ਦੇ ਹੱਕ ‘ਚ ਲੋਕਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ- ਕੌਂਸਲਰ ਨਿਜ਼ਾਮਪੁਰੀਆ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸੇਂਟ ਕਬੀਰ ਸਕੂਲ ਵਿੱਚ ਬਣੇ 99, 104 ਅਤੇ 106 ਨੰਬਰ ਬੂਥਾਂ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਵੋਟਰਾਂ ਨੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਉਮੀਦਵਾਰ ਤਲਬੀਰ ਸਿੰਘ ਗਿੱਲ ਨੂੰ ਉਤਸ਼ਾਹ ਨਾਲ ਵੋਟਾਂ ਪਾਈਆਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਛੱਡ ਕੇ ਅਕਾਲੀ ਦਲ ਚ’ ਆਏ ਕੋਂਸਲਰ ਜਸਬੀਰ ਸਿੰਘ ਨਿਜ਼ਾਮਪੁਰੀਆ ਨੇ ਕੀਤਾ।ਉਨਾਂ ਦਾਅਵਾ ਕਰਦਿਆਂ …
Read More »ਨਵਜੋਤ ਸਿੰਘ ਸਿੱਧੂ ਨੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕੀਤਾ ਜਿੱਤ ਦਾ ਦਾਅਵਾ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਸਥਾਨਕ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਲਕੇ ਦੇ ਬੂਥਾਂ ਦੇ ਦੌਰੇ ਦੌਰਾਨ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।ਹਲਕੇ ਦੇੇ ਸੁਲਤਾਨਵਿੰਡ ਰੋਡ ‘ਤੇ ਪੈਂਦੇ ਡਰੱਮਾਂਵਾਲਾ ਬਜ਼ਾਰ ਸਥਿਤ ਆਰ.ਐਸ ਪਬਲਿਕ ਸਕੂਲ ‘ਚ ਬਣੇ ਬੂਥ ਨੰਬਰ 170 ਤੇ 171 ਤੋਂ ਬਾਹਰ ਆਉਂਦਿਆਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ …
Read More »
Punjab Post Daily Online Newspaper & Print Media