Tuesday, November 24, 2026

Monthly Archives: April 2022

ਮੁੱਖ ਮੰਤਰੀ ਮਾਨ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ‘ਆਪ’ ਵਰਕਰਾਂ ਨੇ ਵੰਡੇ ਲੱਡੂ

‘ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਕੀਤਾ ਜਾਵੇਗਾ ਪੂਰਾ – ਵਿਧਾਇਕ ਦਿਆਲਪੁਰਾ ਸ਼ਮਰਾਲਾ, 16 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਮਹੀਨਾ ਪੂਰਾ ਹੋਣ ਉਪਰੰਤ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਖੱਪਤਕਾਰਾਂ ਨੂੰ ਬਿਜਲੀ ਦੀਆਂ ਇੱਕ ਮਹੀਨੇ ਦੇ 300 ਯੂਨਿਟ ਮੁਫਤ ਕੀਤੇ ਜਾਣ ਦੇ ਐਲਾਨ ਪਿਛੋਂ ਪੂਰੇ ਪੰਜਾਬ ਵਿੱਚ …

Read More »

ਵੱਡੇ ਕਮਰਸ਼ੀਅਲ, ਉਦਯੋਗਿਕ ਤੇ ਵਿਦਿਅਕ ਅਦਾਰੇ ਨੂੰ ਫਾਇਰ ਸੇਫ਼ਟੀ ਸਿਸਟਮ ਲਗਾਉਣੇ ਹੋਣਗੇ ਲਾਜ਼ਮੀ – ਮੇਅਰ

ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ) – ਦੇਸ਼ ਭਰ ਵਿੱਚ ਹਰ ਸਾਲ 14 ਤੋਂ 20 ਅਪ੍ਰੈਲ ਤੱਕ “ਫਾਇਰ ਸੇਫ਼ਟੀ ਵੀਕ” ਮਨਾਇਆ ਜਾਂਦਾ ਹੈ।ਸਾਲ 1944 ਵਿੱਚ ਮੁੰਬਈ ਡੋਕਯਾਰਡ ਵਿਖੇ ਇੱਕ ਸਮੁੰਦਰੀ ਜਹਾਜ਼ ਵਿੱਚ ਭਿਆਨਕ ਅੱਗ ਨੂੰ ਬੁਝਾਉਣ ਲਈ ਗਏ ਫਾਇਰ ਬ੍ਰਿਗੇਡ ਦੇ 89 ਜਾਂਬਾਜ਼ਾਂ ਨੇ ਜਹਾਜ਼ ਵਿਚ ਹੋਏ ਧਮਾਕੇ ਦੌਰਾਨ ਡਿਊਟੀ ਨੂੰ ਪਰਮ ਬਲਿਦਾਨ ਦੇ ਕੇ ਨਿਭਾਇਆ।ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ …

Read More »

ਗਰਮੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਪੰਛੀਆਂ ਲਈ ਵੰਡੇ ਕਟੋਰੇ

ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਵਾਤਾਵਰਣ ਬਚਾਓ ਪੰਛੀ ਬਚਾਓ ਮੁਹਿੰਮ ਤਹਿਤ ਉੱਘੇ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਮਾਸਟਰ ਲਛਮਣ ਸਿੰਘ ਚੱਠਾ ਵਲੋਂ ਪੰਛੀਆਂ ਲਈ ਪਾਣੀ ਭਰ ਕੇ ਰੱਖਣ ਲਈ ਪਿੰਡ ਕਾਲਾਝਾੜ ਵਿੱਚ ਬੱਚਿਆਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ। ਮਾਸਟਰ ਚੱਠਾ ਪਿਛਲੇ ਲੰਮੇ ਸਮੇ ਤੋਂ ਇਹ ਕਾਰਜ਼ ਕਰਦੇ ਆ ਰਹੇ ਹਨ ਅਤੇ ਹਰ ਸਾਲ ਗਰਮੀ ਸ਼ੁਰੂ ਹੁੰਦਿਆਂ ਹੀ ਪਿੰਡ-ਪਿੰਡ …

Read More »

ਬੰਦ ਪਏ ਸੀਵਰੇਜ਼ ਸੰਬੰਧੀ ਵਫਦ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਵਫਦ

ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਮਾਸਟਰ ਪਰਮ ਵੇਦ, ਵੀ.ਕੇ ਗੁਪਤਾ, ਸੁਦੇਸ਼ ਕੁਮਾਰ, ਗੁਲਜ਼ਾਰ ਸਿੰਘ, ਗੁਰਤੇਜ ਸਿੰਘ ਚਹਿਲ, ਜਸਪਾਲ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਆਧਾਰਿਤ ਸਥਾਨਕ ਅਫਸਰ ਕਲੋਨੀ ਵਾਸੀਆਂ ਦਾ ਇਕ ਵਫਦ ਬੰਦ ਪਏ ਸੀਵਰੇਜ ਦੇ ਕੰਮ ਨੂੰ ਦੁਬਾਰਾ ਛੇਤੀ ਚਲਾਉਣ ਦੀ ਮੰਗ ਨੂੰ ਲੈ ਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ।ਮਾਸਟਰ ਪਰਮ ਵੇਦ ਨੇ ਕਿਹਾ ਕਿ ਇਸ ਸਮੇਂ ਸਾਰੀਆਂ …

Read More »

ਪੜ੍ਹਦਾ ਪੰਜਾਬ ਮੁਹਿੰਮ ਤਹਿਤ 3184 ਵਿਦਿਆਰਥੀਆਂ ਦੀ ਫ਼ੀਸ ਲ਼ਈ ਸਕੂਲਾਂ ਨੂੰ ਵੰਡੇ ਚੈਕ

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵਲੋਂ ਰਾਇਸੀਲਾ ਗਰੁੱਪ ਦੇ ਸਹਿਯੋਗ ਨਾਲ ਚੁੱਕਿਆ ਬੀੜਾ ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵਲੋਂ ਰਾਇਸੀਲਾ ਗਰੁੱਪ ਦੇ ਚੇਅਰਮੈਨ ਏ.ਆਰ ਸ਼ਰਮਾ ਦੇ ਸਹਿਯੋਗ ਨਾਲ ਪੜ੍ਹਦਾ ਪੰਜਾਬ ਮੁਹਿੰਮ ਤਹਿਤ ਅੱਜ ਧੂਰੀ ਵਿਖੇ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ 13 ਸਰਕਾਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ 3184 ਵਿਦਿਆਰਥੀਆਂ ਦੀ ਪੂਰੇ ਸਾਲ …

Read More »

ਸੜਕ ਹਾਦਸੇ ਦੌਰਾਨ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਇਲਾਕੇ ‘ਚ ਸ਼ੋਕ

ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੀ 14 ਤੇ 15 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ `ਤੇ ਦਲਜੀਤ ਢਾਬੇ ਦੇ ਨਜ਼ਦੀਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਕਸਬਾ ਲੌਂਗੋਵਾਲ ਦੇ ਇੱਕ ਹੋਣਹਾਰ ਨੌਜਵਾਨ ਸ਼ਫੀ ਖਾਨ ਪੁੱਤਰ ਬਹਾਦਰ ਖਾਨ ਦੀ ਮੌਤ ਹੋ ਜਾਣ `ਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।ਜਿਕਰਯੋਗ ਹੈ ਕਿ ਇਸੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ …

Read More »

ਵਿਧਾਇਕ ਅਜੇ ਗੁਪਤਾ ਨੇ ਭੰਡਾਰੀ ਪੁੱਲ ਨੂੰ ਚਾਰੇ ਪਾਸੇ ਤੋਂ ਆਵਾਜਾਈ ਲਈ ਖੋਲਣ ਲਈ ਕੀਤਾ ਮੁਆਇਨਾ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਹਲਕਾ ਕੇਂਦਰੀ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਅੱਜ ਭੰਡਾਰੀ ਪੁੱਲ ਨੂੰ ਚਾਰੇ ਪਾਸੇ ਤੋਂ ਆਵਾਜਾਈ ਲਈ ਖੋਲਣ ਵਾਸਤੇ ਮੌਕੇ ਮੌਕੇ ‘ਤੇ ਮੁਆਇਨਾ ਕੀਤਾ।ਉਨ੍ਹਾਂ ਕਿਹਾ ਕਿ ਜਲੰਧਰ ਵਾਲੇ ਪਾਸੇ ਤੋਂ ਆਉਂਦੇ ਲੋਕਾਂ ਨੂੰ ਹਾਲ ਗੇਟ, ਦੁਰਗਿਆਣਾ ਮੰਦਰ ਵਾਲੇ ਪਾਸੇ ਜਾਣ ਲਈ ਰੇਲਵੇ ਸਟੇਸ਼ਨ ਦੇ ਅੱਗੇ ਤੋਂ ਮੁੜ ਕੇ ਵਾਪਸ ਆਉਣਾ ਪੈਂਦਾ ਹੈ, ਜਿਸ ਨਾਲ ਇਹ …

Read More »

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵਲੋਂ `ਪੜ੍ਹਦਾ ਪੰਜਾਬ` ਮੁਹਿੰਮ ਦਾ ਸ਼ਾਨਦਾਰ ਆਗਾਜ਼

ਰਾਇਸੀਲਾ ਗਰੁੱਪ ਕਰੇਗਾ ਸਰਕਾਰੀ ਸਕੂਲਾਂ ਦੇ 3000 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਦਾ ਭੁਗਤਾਨ ਸੰਗਰੂਰ, 15 ਅਪ੍ਰੈਲ (ਜਗਸੀਰ ਲੌਂਗੋਵਾਲ) – ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵਲੋਂ ਸ਼ੁਰੂ ਕੀਤੀ ਲੋਕ ਸੇਵਾ ਮੁਹਿੰਮ ਲੋੜਵੰਦਾਂ ਲਈ ਵਰਦਾਨ ਸਾਬਿਤ ਹੋਣ ਲੱਗੀ ਹੈ।ਆਪਣੀ ਤਨਖਾਹ ਵਿਚੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਮਦਦ ਲਈ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਵਾਲੇ ਸਿੱਧੂ ਦੇ ਇਸ …

Read More »

ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ ਮਨਾਇਆ

ਸੰਗਰੂਰ, 15 ਅਪਰੈਲ (ਜਗਸੀਰ ਲੌਂਗੋਵਾਲ) – ਡਾ. ਅੰਬੇਡਕਰ ਸਭਾ ਪੰਜਾਬ (ਰਜਿ. 460) ਸੁਨਾਮ ਊਧਮ ਸਿੰਘ ਵਾਲਾ ਵਲੋਂ ਸੂਬਾ ਪ੍ਰਧਾਨ ਹਰਜੱਸ ਸਿੰਘ ਖਡਿਆਲ ਦੀ ਅਗਵਾਈ ‘ਚ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਵਸ ਮਨਾਇਆ ਗਿਆ।ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਹਾਜ਼ਰੀਆਂ ਲਵਾ ਕੇ ਬਾਬਾ ਸਾਹਿਬ ਜੀ ਦੇ ਜੀਵਨ ‘ਤੇ ਚਾਨਣਾ ਪਾਇਆ।                  ਇਸ …

Read More »