Saturday, July 20, 2024

Monthly Archives: October 2022

ਗੁ. ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਹੋਏ ਸਾਕੇ ਦਾ 100 ਸਾਲਾ ਸ਼ਤਾਬਦੀ ਸਮਾਗਮ ਆਯੋਜਿਤ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ ਸੱਗੂ) – 100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦਾ ਮੁੱਖ ਸਮਾਗਮ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਕਰਤ ਕੀਤੀ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਇਸ ਸ਼ਤਾਬਦੀ ਸਮਾਗਮ ਦੌਰਾਨ ਸ੍ਰੀ ਅਕਾਲ …

Read More »

ਜਿਲ੍ਹਾ ਪੱਧਰੀ ਸ਼ੋਅ ਐਡ ਟੈਲ਼ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਤੇ ਰਾਜੇਸ਼ ਸ਼ਰਮਾ ਡੀ.ਈ.ਓ ਐਲੀਮੈਂਟਰੀ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਬਲਰਾਜ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਗੋਲ ਬਾਗ ਵਿਖੇ ‘ਸ਼ੋਅ ਐਡ ਟੈਲ’ ਐਕਟੀਵਿਟੀ ਮੁਕਾਬਲੇ ਕਰਵਾਏ ਗਏ।ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਜਿਲ੍ਹਾ ਕੁਆਰਡੀਨੇਟਰ ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਛੇਵੀਂ …

Read More »

ਟਰੈਫਿਕ ਐਜੂਕੇਸ਼ਨ ਸੈਲ ਵਲੋਂ ਵੇਰਕਾ ਬਾਈਪਾਸ ਵਿਖੇ ਟਰੈਫਿਕ ਵਰਕਸ਼ਾਪ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਨ ਪਾਲ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ.ਡੀ.ਸੀ.ਪੀ-ਟਰੈਫਿਕ ਸ਼੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਅਤੇ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਪੀ.ਪੀ.ਐਸ, ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਵੇਰਕਾ ਬਾਈਪਾਸ ਵਿਖੇ ਰੇਤਾ/ਬੱਜ਼ਰੀ ਦੇ ਕਮਰਸ਼ੀਅਲ਼ ਵਾਹਣਾਂ ਨਾਲ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਐਸ.ਆਈ ਹਰਭਜਨ ਸਿੰਘ, ਐਚ.ਸੀ ਸਲਵੰਤ ਸਿੰਘ, ਸੀ.ਟੀ ਰਜੇਸ਼ ਕੁਮਾਰ ਟਰੈਫਿਕ ਐਜੂਕੇਸ਼ਨ …

Read More »

ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਤੇ ਭਵਿੱਖੀ ਸੰਭਾਵਨਾਵਾਂ ਬਾਰੇ ਸੈਮੀਨਾਰ ਜਲਦ – ਯਾਦਵ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮਿ੍ਰਤਸਰ ਦੇ ਪ੍ਰਧਾਨ ਰਮੇਸ਼ ਯਾਦਵ ਨੇ ਅਕਾਦਮੀ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਿਹਾ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਕੌਰੀਡੋਰ ਕੋਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.), ਹਿੰਦ-ਪਾਕਿ ਦੋਸਤੀ ਮੰਚ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ …

Read More »

ਗੀਤਕਾਰੀ, ਗਾਇਕੀ, ਸਾਹਿਤ, ਸਿਆਸਤ ਤੇ ਪੱਤਰਕਾਰੀ ਦਾ ਸੁਮੇਲ – ਸੁਖਵੰਤ ਚੇਤਨਪੁਰੀ

ਸੁਖਵੰਤ ਚੇਤਨਪੁਰੀ ਇੱਕੋ ਸਮੇਂ ਇੱਕ ਗੀਤਕਾਰ, ਗਾਇਕ, ਕਾਲਮ ਨਵੀਸ, ਸ਼ਾਇਰ, ਕਹਾਣੀਕਾਰ, ਪੱਤਰਕਾਰ ਅਤੇ ਸਿਆਸਤਦਾਨ ਵੀ ਹੈ।ਉਸ ਨੂੰ ਆਪਣੇ ਪਿੰਡ ਚੇਤਨਪੁਰੇ ਦਾ ਸਰਪੰਚ ਰਹਿ ਰਹਿਣ ਦਾ ਮਾਣ ਵੀ ਪ੍ਰਾਪਤ ਹੈ।ਉਸ ਦਾ ਜਨਮ ਦੇਸ਼ ਭਗਤ ਪਰਿਵਾਰ ਵਿੱਚ 8 ਮਈ 1957 ਨੂੰ ਪਿੰਡ ਚੇਤਨਪੁਰਾ ਵਿੱਚ ਹੋਇਆ।ਉਹ ਸਵਰਗੀ ਨੰਬਰਦਾਰ ਲਖਬੀਰ ਸਿੰਘ ਚੇਤਨਪੁਰਾ ਦਾ ਸਪੁੱਤਰ ਅਤੇ ਪ੍ਰਸਿੱਧ ਅਜ਼ਾਦੀ ਸੰਗਰਾਮੀਏ ਅਤੇ ਸ਼਼੍ਰੋਮਣੀ ਪੰਜਾਬੀ ਸਾਹਿਤਕਾਰ ਕਾ: ਸੋਹਨ …

Read More »

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ 30 ਨਵੰਬਰ ਤੱਕ ਅਰਜ਼ੀਆਂ ਦੀ ਮੰਗ – ਡਿਪਟੀ ਕਮਿਸ਼ਨਰ

ਪੁਰਸਕਾਰ ਜੇਤੂ ਨੌਜਵਾਨਾਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਨਕਦ ਇਨਾਮ ਅੰਮ੍ਰਿਤਸਰ 29 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਕਰੌਲ ਸਰਟੀਫਿਕੇਟ ਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਹਰਪ੍ਰੀਤ …

Read More »

ਅੰਮ੍ਰਿਤਸਰ ਵਿਖੇ ਟੂਰਿਜ਼ਮ ਲਈ ਸਵਦੇਸ਼ ਦਰਸ਼ਨ ਪ੍ਰੋਜੈਕਟ ਤਹਿਤ ਖਰਚੇ ਜਾਣਗੇ 100 ਕਰੋੜ – ਕੇਂਦਰੀ ਰਾਜ ਮੰਤਰੀ ਟੂਰਿਜ਼ਮ

ਜੰਡਿਆਲਾ ਗੁਰੂ ਦੀ ਠਠਿਆਰ ਮੰਡੀ ਦੀ ਕੀਤੀ ਜਾਵੇ ਸਾਂਭ-ਸੰਭਾਲ ਤੇ ਅਟਾਰੀ ਵਿਖੇ ਲੱਗੇ ਟਰੱਕ ਸਕੈਨਰ – ਈ.ਟੀ.ਓ ਅੰਮ੍ਰਿਤਸਰ 29 ਅਕਤੂਬਰ (ਸੁਖਬੀਰ ਸਿੰਘ) – ਬੀਤੀ ਸ਼ਾਮ ਅੰਮਿ੍ਰਤਸਰ ਟੂਰਿਜ਼ਮ ਵਿਚ ਹੋਰ ਵਾਧੇ ਲਈ ਸੰਭਵਨਾਂ ਨੂੰ ਤਲਾਸ਼ਣ ਲਈ ਕੇਂਦਰੀ ਰਾਜ ਮੰਤਰੀ ਟੂਰਿਜ਼ਮ ਅਤੇ ਰੱਖਿਆ ਮੰਤਰੀ ਸ੍ਰੀ ਅਜੈ ਭੱਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅੰਮਿ੍ਰਤਸਰ …

Read More »

ਸਾਹਿਤਕ ਰਸਾਲੇ `ਹੁਣ ` ਦਾ 45ਵਾਂ ਅੰਕ ਲੋਕ ਅਰਪਿਤ ਕੀਤਾ

ਅਮ੍ਰਿਤਸਰ, 29 ਅਕਤੂਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ “ਭਾਸ਼ਾ, ਸਾਹਿਤ ਅਤੇ ਸਮਾਜ ਦੀ ਬੇਹਤਰੀ ਵਿਚ ਸਾਹਿਤਕ ਪੱਤਰਕਾਰੀ ਦਾ ਯੋਗਦਾਨ” ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ ਅਤੇ ਪੰਜਾਬੀ ਦੇ ਬਹੁ-ਮਿਆਰੀ ਸਾਹਿਤਕ ਰਸਾਲੇ `ਹੁਣ` ਦਾ 45ਵਾਂ ਅੰਕ ਲੋਕ ਅਰਪਿਤ ਕੀਤਾ ਗਿਆ। ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ ਦਾ …

Read More »

ਨੰਨ੍ਹੀ ਕਲੀ ਪ੍ਰੋਜੈਕਟ ਵਲੋਂ ਬੱਚੀਆਂ ਨੂੰ ਵੰਡੀਆਂ ਕਿੱਟਾਂ

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਸਰਕਾਰੀ ਸਮਾਰਟ ਸਕੂਲ ਗੁਰੂ ਨਾਨਕ ਪੁਰਾ ਵਿਖੇ ਪ੍ਰੋਜੈਕਟ ਨੰਨ੍ਹੀ ਕਲੀ ਵਲੋਂ ਬੱਚੀਆਂ ਨੂੰ ਭੇਜੀਆਂ ਗਈਆਂ ਕਿੱਟਾਂ ਦੀ ਵੰਡ ਕੀਤੀ ਗਈ।ਕੌਂਸਲਰ ਦਵਿੰਦਰ ਪਹਿਲਵਾਨ, ਕੁਲਬੀਰ ਸਿੰਘ, ਯੁੱਧਵੀਰ ਸੈਣੀ, ਹਨੀ ਗਿੱਲ, ਮੁੱਖ ਅਧਿਆਪਕਾ ਸ੍ਰੀਮਤੀ ਨੀਤੂ, ਮੈਡਮ ਪਲਵਿੰਦਰ ਕੌਰ, ਮੈਡਮ ਆਰਤੀ ਕਲੋਤਰਾ ਸਮੇਤ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਸੀ.ਏ ਗੁਰਮੀਤ ਕੌਰ ਅਤੇ ਸੀ.ਏ ਅਮਨਦੀਪ ਕੌਰ …

Read More »