Saturday, July 20, 2024

Monthly Archives: October 2022

ਹਰਭਜਨ ਸਿੰਘ ਈ.ਟੀ.ਓ ਵਲੋਂ ’ਵਿਸ਼ਾਲ ਤੀਰਥ ਯਾਤਰਾ’ ਦਾ ਅੰਮ੍ਰਿਤਸਰ ਪੁੱਜਣ ‘ਤੇ ਸਵਾਗਤ

ਮਾਨ ਸਰਕਾਰ ਕਮਜ਼ੋਰ ਵਰਗਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਈ.ਟੀ.ਓ ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜਲੰਧਰ ਤੋਂ ਭਗਵਾਨ ਵਾਲਮੀਕਿ ਜਯੰਤੀ ਨੂੰ ਸਮਰਪਿਤ ’ਵਿਸ਼ਾਲ ਤੀਰਥ ਯਾਤਰਾ’ ਦੇ ਅੰਮ੍ਰਿਤਸਰ ਪੁੱਜਣ ਮੌਕੇ ਸਵਾਗਤ ਕਰਦਿਆਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ। ਭਗਵਾਨ ਵਾਲਮੀਕਿ ਉਤਸਵ …

Read More »

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਰਵਾਈ ਸ਼ੁਰੂ ਅਨਾਜ ਮੰਡੀ ਸੁਨਾਮ ਵਿਖੇ ਝੋਨੇ ਦੀ ਸਰਕਾਰੀ ਖਰੀਦ

ਝੋਨੇ ਦੀ ਆਮਦ ‘ਤੇ ਨਜ਼ਰ ਰੱਖਣ ਲਈ ਉਡਣ ਦਸਤੇ ਤਾਇਨਾਤ ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ।ਸੁਨਾਮ ਊਧਮ ਸਿੰਘ ਵਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਸਰਕਾਰੀ ਖਰੀਦ …

Read More »

ਕੌਮਾਂਤਰੀ ਸਵੈ ਇੱਛਕ ਖੂਨਦਾਨ ਦਿਵਸ ਮੌਕੇ ਸਹਾਰਾ ਫਾਊਂਡੇਸ਼ਨ ਦੇ ਵਲੰਟੀਅਰਾਂ ਨੇ ਕੀਤਾ ਖੂਨਦਾਨ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕੌਮਾਂਤਰੀ ਸਵੈ ਇੱਛਕ ਖੂਨਦਾਨ ਦਿਵਸ ਮੌਕੇ ਸਹਾਰਾ ਫਾਊਂਡੇਸ਼ਨ ਦੇ ਵਲੰਟੀਅਰਾਂ ਵਲੋਂ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੀਤਾ ਗਿਆ।ਜਿਥੇ ਹਰ ਸਾਲ 1 ਅਕਤੂਬਰ ਨੂੰ ਸਵੈ ਇੱਛਕ ਖੂਨਦਾਨ ਦਿਵਸ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਂਦਾ ਹੈ।ਸੀਨੀਅਰ ਮੈਡੀਕਲ ਅਫ਼ਸਰ ਬਲਜੀਤ ਸਿੰਘ ਨੇ ਇਸ ਸਮੇਂ ਕਿਹਾ ਕਿ ਇਸ ਨੇਕ ਕੰਮ ਲਈ ਸਹਾਰਾ ਅਤੇ ਖੂਨਦਾਨ ਕਰਨ ਵਾਲੀਆਂ …

Read More »

ਸ਼ਿਵ ਧਾਮ ਸੁਨਾਮ ਵਿਖੇ ਸ੍ਰੀ ਰਮਾਇਣ ਦੇ 108 ਅਖੰਡ ਪਾਠ ਪ੍ਰਾਰੰਭ, ਅੰਤਿਮ ਪੂਰਨ ਆਹੂਤੀ 5 ਨੂੰ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਸ੍ਰੀ ਮਹਾਂਮੰਡਲੇਸ਼ਵਰ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਦੀ ਪਾਵਨ ਰਹਿਨੁਮਾਈ ਹੇਠ ਸ਼ਿਵ ਧਾਮ ਯੋਗ ਸਾਧਨਾ ਕੇਂਦਰ ਬਿਗੜਵਾਲ ਰੋਡ ਸੁਨਾਮ ਵਿਖੇ ਸ਼੍ਰੀ ਰਮਾਇਣ ਜੀ ਦੇ 108 ਆਖੰਡ ਪਾਠ ਆਰੰਭ ਕੀਤੇ ਗਏ ਹਨ।ਆਸ਼ਰਮ ਦੇ ਸ਼ਰਧਾਲੂ ਸੁਨੀਲ ਕੁਮਾਰ ਗਰਗ ਅਤੇ ਗੋਪਾਲ ਕ੍ਰਿਸ਼ਨ ਪਾਲੀ ਨੇ ਦੱਸਿਆ ਕਿ ਇਨ੍ਹਾਂ ਪਾਠਾਂ ਦੇ ਭੋਗ ਦੂਸਰੇ ਦਿਨ ਪਾਏ ਜਾਇਆ ਕਰਨਗੇ ਅਤੇ ਇਸ ਮਹਾਨ …

Read More »

ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ 11ਵੀਆਂ ਯੂਨੀਫਾਈਡ ਖੇਡਾਂ ਦਾ ਆਯੋਜਨ

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ 11ਵੀਆਂ ਯੂਨੀਫਾਈਡ ਖੇਡਾਂ ਪਿੰਗਲਵਾੜਾ ਸੰਸਥਾ ਅਤੇ ਪਿੰਗਲਵਾੜਾ ਅੰਟਾਰੀਓ, ਕਨੇਡਾ ਦੇ ਅਧੀਨ ਚੱਲਦੇ ਤਿੰਨ ਸਕੂਲਾਂ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਗੂੰਗੇ-ਬੋਲਿਆਂ ਦਾ ਸਕੂਲ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਬੱਚਿਆਂ ਦਰਮਿਆਨ ਕਰਵਾਈਆਂ ਗਈਆਂ।ਇਹ ਖੇਡਾਂ ਅਮਰੀਕਾ ਨਿਵਾਸੀ ਚੰਦਰ ਸ਼ੇਖਰ ਕੋਹਲੀ, ਉਨ੍ਹਾਂ ਦੀ ਧਰਮ-ਪਤਨੀ …

Read More »

ਜਿਲ੍ਹਾ ਪ੍ਰਸ਼ਾਸ਼ਨ ਨੇ 2 ਅਕਤੂਬਰ ਨੂੰ ਜਿਲ੍ਹਾ ਪਠਾਨਕੋਟ ‘ਚ ਐਲਾਨਿਆ ਡਰਾਈ ਡੇਅ

ਪਠਾਨਕੋਟ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਪਠਾਨਕੋਟ ਹਰਬੀਰ ਸਿੰਘ ਆਈ.ਏ.ਐਸ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਗਾਂਧੀ ਜੈਯੰਤੀ ਦੇ ਮੋਕੇ ‘ਤੇ 2 ਅਕਤੂਬਰ ਸਵੇਰੇ 7-00 ਵਜੇ ਤੋਂ ਲੈ ਕੇ ਰਾਤ 11-00 ਵਜੇ ਤੱਕ ਐਲਾਨੇ ਡਰਾਈ ਡੇਅ ਦੀ ਪਾਬੰਦੀ ਦੌਰਾਨ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਹੋਟਲ, …

Read More »

ਨੰਬਰਦਾਰਾਂ ਦੇ ਹੱਕ ਦਿਵਾਉਣ ‘ਚ ਸਹਾਈ ਹੋਵੇਗੀ 10 ਅਕਤੂਬਰ ਦੀ ਸੂਬਾ ਪੱਧਰੀ ਸੰਗਰੂਰ ਰੋਸ ਰੈਲੀ- ਗਾਲਿਬ, ਭਰਥਲਾ

ਸਮਰਾਲਾ ਤਹਿਸੀਲ ਦੇ ਨੰਬਰਦਾਰਾਂ ਨੇ ਵੱਡੀ ਗਿਣਤੀ ‘ਚ ਪੁੱਜਣ ਦਾ ਕੀਤਾ ਪ੍ਰਣ ਸਮਰਾਲਾ, 1 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਐਸੋਸੀਏਸ਼ਨ ਦੇ ਦਫਤਰ ਵਿਖੇ ਤਹਿਸੀਲ ਸਮਰਾਲਾ ਦੇ ਪ੍ਰਧਾਨ ਨੰਬਰਦਾਰ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਗਾਲਿਬ ਨੇ …

Read More »

ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਮਨਾਇਆ 82ਵਾਂ ਜਨਮ ਦਿਨ

ਪੰਜਾਬੀ ਸਾਹਿਤ ਸਭਾ ਸਮਰਾਲਾ ਦਾ ਇਤਿਹਾਸ ਕਿਤਾਬੀ ਰੂਪ ‘ਚ ਛਪਾਇਆ ਜਾਵੇਗਾ – ਬਿਹਾਰੀ ਲਾਲ ਸੱਦੀ ਸਮਰਾਲਾ, 1 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਰਿਟਾ: ਲੈਕਚਰਾਰ ਦਾ 82ਵਾਂ ਜਨਮ ਦਿਨ ਸਭਾ ਦੇ ਅਹੁੱਦੇਦਾਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਅਹੁੱਦੇਦਾਰਾਂ ਦੀ ਹਾਜ਼ਰੀ ਵਿੱਚ ਇੱਕ ਸਾਦਾ ਸਮਾਗਮ ਕਰਕੇ ਮਨਾਇਆ ਗਿਆ ਅਤੇ ਸਾਰਿਆਂ ਨੇ ਬਿਹਾਰੀ ਲਾਲ …

Read More »

ਪੰਜਾਬ ਸਰਕਾਰ ਵਲੋਂ ਯੁਵਕ ਸੇਵਾਵਾਂ ਕਲੱਬ ਸਮਰਾਲਾ ‘ਸਟੇਟ ਐਵਾਰਡ’ ਨਾਲ ਸਨਮਾਨਿਤ

ਐਵਾਰਡ ਪੂਰੇ ਸਮਰਾਲਾ ਹਲਕੇ ਲਈ ਮਾਣ ਵਾਲੀ ਗੱਲ – ਮੁੱਤੋਂ, ਕਲਿਆਣ ਸਮਰਾਲਾ, 1 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ‘ਚ ਹਰੇਕ ਜ਼ਿਲ੍ਹੇ ਵਿਚੋਂ ਸਮਾਜ ਭਲਾਈ ਵਿੱਚ ਆਪਣਾ ਯੋਗਦਾਨ ਪਾ ਰਹੀ ਇੱਕ ਸਮਾਜਸੇਵੀ (ਐਨ.ਜੀ.ਓ) ਸੰਸਥਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਲੁਧਿਆਣਾ ਜ਼ਿਲ੍ਹੇ ਵਿਚੋਂ ਇਹ ਸਨਮਾਨ ਯੁਵਕ ਸੇਵਾਵਾਂ ਕਲੱਬ ਸਮਰਾਲਾ ਦੇ ਹਿੱਸੇ ਆਇਆ।ਇਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ …

Read More »

ਸਰਦਾਰਨੀ ਕੁਲਵੰਤ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 2 ਅਕਤੂਬਰ ਨੂੰ

ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜ਼ੇ ਸਰਦਾਰਨੀ ਕੁਲਵੰਤ ਕੌਰ ਸੁਪਤਨੀ ਜੱਜਪਾਲ ਸਿੰਘ ਗੈਮਕੋ ਨਮਿਤ ਅੰਤਿਮ ਅਰਦਾਸ ਮਿਤੀ 2 ਅਕਤੂਬਰ ਦਿਨ ਐਤਵਾਰ ਨੂੰ ਸੰਤ ਬਾਬਾ ਸੇਵਾ ਸਿੰਘ ਹਾਲ ਅਜੀਤ ਨਗਰ ਸਾਹਮਣੇ ਗੋਲਡਨ ਕਲਾਥ ਮਾਰਕੀਟ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ 1-00 ਤੋਂ 2-00 ਵਜੇ ਹੋਵੇਗਾ।ਗੈਮਕੋ ਪਰਿਵਾਰ ਵਲੋਂ ਇਹ …

Read More »