ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਵਿਚੋਂ ਅਕਾਲ ਅਕੈਡਮੀ ਉਡਤ ਸੈਦੇਵਾਲਾ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਮੱਲਾਂ ਮਾਰੀਆਂ ਹਨ।ਪ੍ਰਭਜੋਤ ਕੌਰ ਨੇ 97.2% ਅੰਕਾਂ ਨਾਲ ਪਹਿਲਾ, ਨਵਜੋਤ ਕੌਰ ਨੇ 93.4% ਅੰਕਾਂ ਨਾਲ ਦੂਸਰਾ ਅਤੇ ਰਵਨੀਤ ਕੌਰ ਨੇ 93% ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਅਸ਼ਮੀਤ …
Read More »Monthly Archives: May 2023
ਲਾਈਨਜ ਕਲੱਬ ਸੁਨਾਮ ਮੇਨ ਵਲੋਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਪਰਮਜੀਤ ਸਿੰਘ ਧਾਲੀਵਾਲ ਬਣੇ ਕਲੱਬ ਦੇ ਪ੍ਰਧਾਨ ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ ਮੇਨ ਦੀ ਮਹੀਨਾਵਾਰ ਡੀਨਰ ਮੀਟਿੰਗ ਬੀਤੀ ਰਾਤ ਸਥਾਨਕ ਗ੍ਰੀਨ ਲਾਅਨ ਰੈਸਟੋਰੈਂਟ ਵਿੱਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀ ਸਵਰਗਵਾਸ ਹੋ ਗਏ ਕਲੱਬ ਦੇ ਮੈਂਬਰ ਲਾਇਨ ਦਰਸ਼ਨ ਸਿੰਗਲਾ ਦੀ ਮੋਤ …
Read More »ਏ ਯੂਨੀਕ ਸਟਾਈਲ ਆਫ਼ ਇੰਡੋ-ਸਰਸੇਨਿਕ ਬਿਲਡਿੰਗ- ਖ਼ਾਲਸਾ ਕਾਲਜ ਅੰਮ੍ਰਿਤਸਰ’ ਡਾਕੂਮੈਂਟਰੀ ਰਲੀਜ਼
‘ਡਾਕੂਮੈਂਟਰੀ ਕਾਲਜ ਦੀ ਵਿਰਾਸਤੀ ਇਮਾਰਤ ਦੀ ਪ੍ਰਭਾਵਸ਼ਾਲੀ ਸ਼ੈਲੀ ਨੂੰ ਦਰਸਾਉਂਦੀ ਹੈ – ਛੀਨਾ ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਕੈਂਪਸ ਵਿਖੇ ਅੱਜ ਇੱਕ ਦਸਤਾਵੇਜ਼ੀ ਫ਼ਿਲਮ ‘ਏ ਯੂਨੀਕ ਸਟਾਈਲ ਆਫ ਇੰਡੋ-ਸਰਸੇਨਿਕ ਬਿਲਡਿੰਗ-ਖਾਲਸਾ ਕਾਲਜ ਅੰਮ੍ਰਿਤਸਰ’ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ।ਇਹ ਫ਼ਿਲਮ ਪ੍ਰਸਿੱਧ ਹੈਰੀਟੇਜ਼ ਪ੍ਰਮੋਟਰ ਅਤੇ ਕੁਦਰਤੀ ਪ੍ਰੇਮੀ ਹਰਪ੍ਰੀਤ ਸੰਧੂ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ, …
Read More »ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਨੇ ਛੋਟਾ ਘੱਲੂਘਾਰਾ ਦਿਵਸ ਮਨਾਇਆ
ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਜ ਛੋਟਾ ਘੱਲੂਘਾਰਾ ਦਿਵਸ ਮਨਾਇਆ ਗਿਆ।ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਪ੍ਰੋ. ਹਰੀ ਸਿੰਘ, ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਮਨਦੀਪ ਸਿੰਘ ਬੇਦੀ, ਵਰਿਆਮ ਸਿੰਘ ਅਤੇ ਰਮਣੀਕ ਸਿੰਘ ਆਦਿ ਭਾਈ ਵੀਰ ਸਿੰਘ ਗੁਰਮਿਤ ਕਾਲਜ ਵਿਖੇ ਛੋਟੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਹੋਏ।ਆਪਣੇ ਸੰਬੋਧਨ …
Read More »ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਤਰਾ ਹੋਈ
ਸਮਰਾਲਾ, 17 ਮਈ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਲੇਖਕ ਮੰਚ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ ਵਿਖੇ ਹੋਈ।ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ ਇਹ ਇਕੱਤਰਤਾ ਜਗਤ ਪ੍ਰਸਿੱਧ ਅਫਸਾਨਾ ਨਿਗਾਰ ਸਾਅਦਤ ਹਸਨ ਮੰਟੋ ਅਤੇ ਪ੍ਰਸਿੱਧ ਗੀਤਕਾਰ ਜਨਾਬ ਨੰਦ ਲਾਲ ਨੂਰਪੁਰੀ ਨੂੰ ਸਮਰਪਿਤ ਕੀਤੀ ਗਈ।ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ …
Read More »ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦਾ ਕੀਤਾ ਹੋਰ ਵਿਸਥਾਰ
ਸਮਰਾਲਾ, 17 ਮਈ (ਇੰਦਰਜੀਤ ਸਿੰਘ ਕੰਗ) – ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਵੱਲ ਆਮ ਲੋਕਾਂ ਦਾ ਰੁਝਾਨ ਕਾਫੀ ਵੱਧ ਰਿਹਾ ਹੈ।ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦੇ ਪ੍ਰਧਾਨ ਧਰਮਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਵਿੱਚ ਸਮਰਾਲਾ ਦੇ ਆਲੇ ਦੁਆਲੇ ਪਿੰਡਾਂ ਦੇ ਨੌਜਵਾਨ ਕਾਫੀ ਗਿਣਤੀ ਵਿੱਚ ਜੁੜਨਾ ਸ਼ੁਰੂ ਹੋ ਗਏ ਹਨ।ਇਸੇ ਤਹਿਤ ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਨਾਲ ਜੁੜੇ …
Read More »ਭਗਤ ਪੂਰਨ ਸਿੰਘ ਇੰਸਟੀਚਿਊਟ ਸਪੈਸ਼ਲ ਨੀਡਜ਼ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ
ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਅਧੀਨ ਚੱਲਦੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਜਲੰਧਰ ਤੋਂ ਐਨ.ਜੀ.ਓ ਸੋਚ ਆਟਿਜ਼ਮ ਸੋਸਾਇਟੀ ਆਫ ਪੰਜਾਬ ਚਲਾ ਰਹੇ ਮਿਸਜ਼ ਅੰਜਲੀ ਦਾਦਾ ਵੱਲੋਂ ਆਟਿਜ਼ਮ ਦੇ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ …
Read More »ਖ਼ਾਲਸਾ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ 5-5 ਲੱਖ ਦਾ ਨਗਦ ਇਨਾਮ
ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਗੁਜਰਾਤ ਵਿਖੇ ਕਰਵਾਈਆਂ ਗਈਆਂ ਰਾਸ਼ਟਰੀ ਖੇਡਾਂ ਦੌਰਾਨ ਸਾਫਟਬਾਲ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਕਰਨ ‘ਤੇ ਪੰਜਾਬ ਸਰਕਾਰ ਵਲੋਂ 5-5 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ …
Read More »ਈ-ਆਟੋ ਦੀ ਪ੍ਰਮੋਸ਼ਨ ਲਈ ਈ-ਆਟੋ ਚਾਲਕਾਂ ਦੀ ਰੈਲੀ ਨੂੰ ਨਿਗਮ ਕਮਿਸ਼ਨਰ ਨੇ ਦਿਖਾਈ ਝੰਡੀ
ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਸੰਦੀਪ ਰਿਸ਼ੀ ਅਤੇ ਰਾਹੀ ਸਕੀਮ ਦੇ ਪ੍ਰਭਾਰੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ‘ਰਾਹੀ ਸਕੀਮ’ ਅਧੀਨ ਈ-ਆਟੋ ਦੀ ਪਰਮੋਸ਼ਨ ਲਈ ਈ-ਆਟੋ ਚਾਲਕਾਂ ਵਲੋਂ ਕੱਢੀ ਗਈ ਰੈਲੀ ਨੂੰ ਰਣਜੀਤ ਐਵੀਨਿਉ ਡੀ.ਬਲਾਕ ਤੋਂ ਰਵਾਨਾ ਕੀਤਾ ਗਿਆ।ਇਹ ਰੈਲੀ ਰਣਜੀਤ ਐਵਨਿਊ ਤੋਂ ਹੁੰਦੀ ਹੋਈ ਸ਼ਹਿਰ ਦੀਆ ਪ੍ਰਮੁੱਖ ਸੜਕਾਂ ਰਤਨ ਸਿੰਘ ਚੌਂਕ, ਟ੍ਰਿਲੀਅਮ …
Read More »ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਸ਼ਹਿਰਵਾਸੀਆਂ ਲਈ ਹੋਵੇਗਾ ਵਰਦਾਨ – ਸੰਦੀਪ ਰਿਸ਼ੀ
ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮ. ਦੇ ਐਮ.ਡੀ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਨੇ ਸ਼ਹਿਰਵਾਸੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਜਿਥੇ-ਜਿਥੇ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾ ਸਕਦਾ ਹੈ, ਉਥੇ ਲੋਕਾਂ ਨੂੰ ਨਹਿਰ ਦਾ ਪਾਣੀ ਟ੍ਰੀਟਮੈਂਟ ਪਲਾਂਟ ਰਾਂਹੀ …
Read More »
Punjab Post Daily Online Newspaper & Print Media