Tuesday, January 21, 2025
Breaking News

Monthly Archives: August 2024

ਵੇਰਕਾ ਮਿਲਕ ਪਲਾਂਟ ਵਿੱਚ ਲੱਗੇਗਾ ਦਹੀਂ ਅਤੇ ਲੱਸੀ ਬਣਾਉਣ ਦਾ ਸਵੈ ਚਾਲਿਤ ਯੂਨਿਟ – ਸ਼ੇਰਗਿੱਲ

123 ਕਰੋੜ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਵੇਗਾ ਦੋ ਸਾਲ ਦਾ ਸਮਾਂ ਅੰਮ੍ਰਿਤਸਰ 25 ਅਗਸਤ (ਸੁਖਬੀਰ ਸਿੰਘ) – ਵੇਰਕਾ ਮਿਲਕ ਪਲਾਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ ਵੱਲੋ ਨਵਾਂ ਸਵੈਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ।ਜਿਸ ਉਤੇ ਲਗਭਗ 123 ਕਰੋੜ ਰੁਪਏ ਦਾ ਖਰਚ ਆਵੇਗਾ।ਇਹ ਪ੍ਰਗਟਾਵਾ ਪ੍ਰੋਜੈਕਟ ਸਬੰਧੀ ਨਿਰੀਖਣ ਕਰਨ ਲਈ ਪੁੱਜੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ …

Read More »

ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 10 ਅਕਤੂਬਰ ਨੂੰ – ਜ਼ਿਲ੍ਹਾ ਭਾਸ਼ਾ ਅਫ਼ਸਰ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਨੈਸ਼ਨਲ ਐਵਾਰਡੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਮੁਕਾਬਲੇ (ਪੰਜਾਬੀ ਸਾਹਿਤ, ਧਰਮ, ਭਾਸ਼ਾ, ਸੱਭਿਆਚਾਰ, ਇਤਿਹਾਸ ਤੇ ਭੂਗੋਲ ਵਿਸ਼ੇ ਨਾਲ …

Read More »

ਖਾਲਸਾ ਕਾਲਜ ਨਰਸਿੰਗ ਵਿਖੇ ‘ਸਟੈਟਿਸਟੀਕਲ ਐਪਲੀਕੇਸ਼ਨਜ਼’ ਵਿਸ਼ੇ ’ਤੇ ਪ੍ਰੋਗਰਾਮ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਸਟੈਟਿਸਟੀਕਲ ਐਪਲੀਕੇਸ਼ਨਜ਼’ ਵਿਸ਼ੇ ’ਤੇ ਅਧਾਰਿਤ ‘ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਮੌਕੇ ਖਾਲਸਾ ਕਾਲਜ ਦੇ ਗਣਿਤ ਵਿਭਾਗ ਤੋਂ ਸਾਬਕਾ ਐਚ.ਓ.ਡੀ ਅਤੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਅਮਰੀਕ ਸਿੰਘ ਨੇ ਮੁੱਖ ਮਹਿਮਾਨ ਵਜੋਂ …

Read More »

ਨਗਰ ਨਿਗਮ ਨੇ ਪੱਛਮੀ ਜ਼ੋਨ ਵਿੱਚ ਸੀਵਰੇਜ਼ ਡਰੇਨ ਦੇ ਕੋਲ ਨਵੀਂ ਮੋਟਰ ਲਗਾਈ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਸ਼ਹਿਰ ਦੇ ਪੱਛਮੀ ਜ਼ੋਨ ਖਾਸ ਕਰਕੇ ਕੋਟ ਖਾਲਸਾ ਇਲਾਕੇ ਵਿੱਚ ਸੀਵਰੇਜ਼ ਦੀ ਸਮੱਸਿਆ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ।ਇਸ ਲਈ ਇੰਦਰਾ ਕਲੋਨੀ, ਇੰਦਰਾਪੁਰੀ ਆਦਿ ਖੇਤਰਾਂ ਦੀ ਸੀਵਰੇਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੀਵਰੇਜ਼ ਡਰੇਨ ਦੇ ਕੋਲ ਨਿਕਾਸੀ ਨਾਲੇ ਕੋਲ ਨਵੀਂ ਮੋਟਰ ਲਗਾ ਕੇ ਚਾਲੂ ਕਰ ਦਿੱਤੀ ਗਈ ਹੈ।ਜਿਸ ਨਾਲ ਸੀਵਰੇਜ਼ ਓਵਰਫਲੋਅ ਦੀ ਮੁੱਖ ਸਮੱਸਿਆ …

Read More »

ਲੋੜਵੰਦਾਂ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਨੇ ਵੰਡੇ ਟਰਾਈ ਸਾਈਕਲ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਆਪਣੇ ਨਿਵਾਸ ਸਥਾਨ ‘ਤੇ ਤਿੰਨ ਲੋੜਵੰਦ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਸੌਂਪੇ ਗਏ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਅਪਣੇ ਹਲਕੇ ਦੇ ਪਿੰਡਾਂ ਤੱਕ ਪਹੁੰਚ ਕਰ ਰਹੇ ਹਨ।ਪਿੱਛਲੇ ਦਿਨੀਂ ਉਨ੍ਹਾਂ ਨੂੰ ਪਿੰਡ ਸ਼ਾਨਪੁਰ ਜਾਣ ਦਾ ਮੋਕਾ ਮਿਲਿਆ ਸੀ।ਇਸ ਦੋਰਾਨ ਪਿੰਡ ਦੇ ਦਿਵਿਆਂਗ ਬਜ਼ੁਰਗਾਂ …

Read More »

ਪੰਜਾਬ ਦੇ ਡੀਪੂ ਹੋਲਡਰਾਂ ਦੀ 103 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਦਾ ਕੀਤਾ ਭੁਗਤਾਨ- ਕਟਾਰੂਚੱਕ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਦੇ ਨਿਵਾਸ ‘ਤੇ ਜਿਲ੍ਹਾ ਪਠਾਨਕੋਟ ਦੇ ਡੀਪੂ ਹੋਲਡਰਾਂ ਦਾ ਇੱਕ ਵਫਦ ਉਨਾਂ ਨੂੰ ਮਿਲਿਆ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ।ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਚਰਚਾ ਕਰਕੇ ਡੀਪੂ ਹੋਲਡਰਾਂ ਦੀ ਜੋ ਬਕਾਇਆ ਰਾਸ਼ੀ ਸੀ, ਉਹ ਸਾਰੀ 103 ਕਰੋੜ …

Read More »

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਵਿਰਸਾ ਵਿਹਾਰ ਵਿਖੇ ਵਿਸ਼ੇਸ਼ ਸਾਹਿਤਕ ਮਿਲਣੀ

ਅੰਮ੍ਰਿਤਸਰ, 25 ਅਗਸਤ (ਦੀਪ ਦਵਿੰਦਰ ਸਿੰਘ) – ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਵਿਸ਼ੇਸ਼ ਸਾਹਿਤਕ ਮਿਲਣੀ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਤੋਂ ਨਾਰੀ ਕਲਮਾਂ ਨੇ ਭਾਗ ਲਿਆ।ਮੰਚ ਸੰਚਾਲਨ ਮੈਡਮ ਕੁਲਵਿੰਦਰ ਕੌਰ ਨੰਗਲ ਵਲੋਂ ਕੀਤਾ ਗਿਆ।ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਪ੍ਰਧਾਨ ਮੈਡਮ ਨਿਰਮਲ ਕੌਰ ਕੋਟਲਾ ਨੇ ਪੰਜਾਬ ਤੋਂ ਆਈਆਂ ਕਵਿਤਰੀਆਂ ਦਾ ਨਿੱਘਾ ਸਵਾਗਤ ਕੀਤਾ।ਸਮਾਜ ਵਿੱਚ ਵਧ …

Read More »

ਜਨਮ ਦਿਨ ਮੁਬਾਰਕ – ਦੇਵਾਸ਼ੀ ਜੱਜ

ਸੰਗਰੂਰ, 24 ਅਗਸਤ (ਜਗਸੀਰ ਲੌਂਗੋਵਾਲ) – ਗੁਰਮੀਤ ਸਿੰਘ ਪਿਤਾ ਅਤੇ ਮਾਤਾ ਗੀਤਾ ਰਾਣੀ ਵਾਸੀ ਸੁਨਾਮ ਉਧਮ ਸਿੰਘ ਵਾਲਾ ਜਿਲ੍ਹਾ ਸੰਗਰੂਰ ਨੂੰ ਹੋਣਹਾਰ ਬੱਚੇ ਦੇਵਾਸ਼ੀ ਜੱਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਤੇਜਬੀਰ ਸਿੰਘ

ਸੰਗਰੂਰ, 24 ਅਗਸਤ (ਜਗਸੀਰ ਲੌਂਗੋਵਾਲ) – ਰਮਨਦੀਪ ਸਿੰਘ ਪਿਤਾ ਤੇ ਮਾਤਾ ਮਨਪ੍ਰੀਤ ਕੌਰ, ਦਾਦਾ ਗੁਰਮੇਲ ਸਿੰਘ ਚੋਟੀਆਂ ਤੇ ਦਾਦੀ ਨਸੀਬ ਕੌਰ ਚੋਟੀਆਂ ਵਾਸੀ ਲੌਂਗੋਵਾਲ (ਸੰਗਰੂਰ) ਨੂੰ ਹੋਣਹਾਰ ਬੱਚੇ ਤੇਜਬੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ‘ਵੇਦ ਪ੍ਰਚਾਰ ਸਪਤਾਹ’ ਦਾ ਸਮਾਪਨ ਸਮਾਰੋਹ

ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧੀ ਸਭਾ ਅਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧੀ ਉਪ ਸਭਾ ਪੰਜਾਬ ਦੇ ਨਿਰਦੇਸ਼ਾਂ ਤਹਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਦੀ ਅਗਵਾਈ ‘ਚ ਵੇਦ ਪ੍ਰਚਾਰ ਸਪਤਾਹ ਸਮਾਪਨ ਸਮਾਰੋਹ ਸ਼ਰਧਾ ਸਹਿਤਆਯੋਜਿਤ ਕੀਤਾ ਗਿਆ।ਵੇਦ ਪ੍ਰਚਾਰ …

Read More »