Thursday, December 12, 2024

ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੀ ਛੇਵੀਂ ਵਰੇਗੰਢ ਮਨਾਈ ਗਈ

PPN150207

ਅੰਮ੍ਰਿਤਸਰ, 15 ਫਰਵਰੀ ( ਪੰਜਾਬ ਪੋਸਟ ਬਿਊਰੋ )- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਦੀ ਸੇਵਾ ਬਣਾਈ ਗਈ ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਸਰਾਂ ਦੀ ਛੇਵੀਂ ਵਰੇਗੰਢ ਅਤੇ ਬਾਬਾ ਕੁੰਦਨ ਸਿੰਘ ਜੀ ਦੀ ਪਵਿੱਤਰ ਯਾਦ ਮਨਾਈ ਗਈ।ਸਰਾਂ ਦੇ ਸੰਚਾਲਕ ਭਾਈ ਅਮਰਜੀਤ ਸਿੰਘ ਸਿਲਕੀ ਨੇ ਦੱਸਿਆ ਕਿ ਸਰਾਂ ਵਿੱਚ ਸੰਗਤਾਂ ਲਈ ਵਧੀਆ ਕਮਰੇ, ਲਿਫਟ, ਲੱਤਾਂ ਘੁਟਣ ਵਾਲੀ ਮਸ਼ੀਨ, ਬੂਟ ਪਾਲਿਸ਼ ਮਸ਼ੀਨ ਤੋਂ ਇਲਾਵਾ ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਦਰਬਾਰ ਸਾਹਿਬ ਜਾਣ ਲਈ ਫ੍ਰੀ ਗੱਡੀ ਦੀ ਸੇਵਾ ਵੀ ਉਪਲੱਬਧ ਹੈ।ਉਨਾਂ ਕਿਹਾ ਕਿ ਵਰੇਗੰਢ ਨੂੰ ਮੁੱਖ ਰੱਖਦਿਆਂ ਹੋਇਆ ਸਰਾਂ ਵਿੱਚ ਚਾਰ ਦਿਨ ਸਹਿਜ ਪਾਠ ਅਤੇ ਕੀਰਤਨ ਦੀਵਾਨ ਸਜਾਏ ਗਏ, ਜਿੰਨਾਂ ਵਿੱਚ ਭਾਈ ਗੁਰਇਕਬਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਸੁਰਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਅੰਤਰਪ੍ਰੀਤ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਹਰਵੀਨ ਕੌਰ ਤੋਂ ਇਲਾਵਾ ਕਈ ਹੋਰ ਜੱਥਿਆਂ ਨੇ ਵੀ ਹਾਜ਼ਰੀ ਭਰੀ। ਸਮਾਗਮ ਵਿੱਚ ਦਿੱਲੀ, ਮੋਹਾਲੀ, ਗੁਹਾਟੀ ਅਤੇ ਹੋਰ ਸ਼ਹਿਰਾਂ ਦੀਆਂ ਸੰਗਤਾਂ ਨੇ ਗੁਰਬਾਣੀ ਰਸ ਮਾਣਿਆ ਅਤੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ।ਆਈਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਵਰਤਾਏ ਗਏ। ਇਸ ਮੌਕੇ ਭਾਈ ਪ੍ਰਿਤਪਾਲ ਸਿੰਘ, ਟਹਿਲਇੰਦਰ ਸਿੰਘ, ਭਾਈ ਹਰਮਿੰਦਰ ਸਿੰਘ ਆਦਿ ਵੀ ਮੌਜੁਦ ਸਨ ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply