ਜੰਡਿਆਲਾ ਗੁਰੂ, 5 ਜੁਲਾਈ (ਹਰਿੰਦਰਪਾਲ ਸਿੰਘ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ ਕਮ-ਰੀਡਰੈਸਲ ਯੂਨਿਟ ਵੱਲੋਂ ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਸ਼ਾ ਸਾਡੇ ਸਰੀਰ ਨੂੰ ਖਤਮ ਕਰਦਾ ਹੈ । ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ ਨਸ਼ਿਆਂ ਤੋਂ ਪ੍ਰਭਾਵਿਤ ਮਰੀਜਾਂ ਨੂੰ ਨਸ਼ਿਆਂ ਨੂੰ ਛੱਡਣ ਦੇ ਇਲਾਜ਼ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਨੁਮਾਇਦਿਆਂ ਦੁਆਰਾ ਆਪਣੇ ਭਾਸ਼ਨ ਰਾਹੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਭਵਿੱਖ ਵਿੱਚ ਲੋਕ ਨਸ਼ਿਆਂ ਤੋਂ ਦੂਰ ਰਹਿ ਸਕਣ । ਸੀ.ਐਚ.ਸੀ. ਮਾਨਾਂਵਾਲਾ ਨਸ਼ਾ ਛੁਡਾਓ ਕੈਂਪ ਕੇ ਨੋਡਲ ਅਫਸਰ ਏ.ਐਸ.ਆਈ. ਨਿਸ਼ਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਸਾਡੇ ਕੋਲ 236 ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ । ਜਿੰਨਾਂ ਵਿੱਚ ਕੁਝ ਹਸਪਤਾਲ ਦਾਖਲ ਹਨ ਅਤੇ ਕੁਝ ਮਰੀਜ਼ ਦਵਾਈ ਨਸ਼ਾ ਛੁਡਾਓ ਕੇਂਦਰ ਤੋਂ ਲੈ ਰਹੇ ਹਨ । ਉਹਨਾਂ ਆਖਿਆ ਕਿ ਸਾਡੇ ਕੇਂਦਰ ਅਧੀਨ ਤਿੰਨ ਥਾਣੇ ਚਾਟੀਵਿੰਡ, ਜੰਡਿਆਲਾ ਗੁਰੂ ਅਤੇ ਕੰਬੋ ਆਉਂਦੇ ਹਨ । ਉਹਨਾਂ ਇਹ ਵੀ ਆਖਿਆ ਕਿ ਨਸ਼ਾ ਛੱਡਣ ਵਾਲਿਆਂ ਨੂੰ ਬਿਲਕੁੱਲ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ ।
ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ.ਡੀ., ਜੇ.ਐਸ.ਰਾਏ. ਨੇ ਵੀ ਲੋਕਾਂ ਨੂੰ ਆਪਣੇ ਭਾਸ਼ਨ ਰਾਹੀਂ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਗਰੂਕ ਕਰਨ ਬਾਰੇ ਜਾਣਕਾਰੀ ਦਿੱਤੀ । ਇਸ ਕੈਂਪ ਵਿੱਚ ਸੀ.ਐਚ.ਸੀ. ਮਾਨਾਂਵਾਲਾ ਦੇ ਐਸ.ਐਮ.ਓ. ਡਾ: ਸ੍ਰੀਮਤੀ ਨਰਿੰਦਰ ਕੌਰ ਅਤੇ ਉਹਨਾਂ ਦਾ ਸਮੂਹ ਸਟਾਫ਼, ਐਸ.ਐਚ.ਓ. ਜੰਡਿਆਲਾ ਪਰਮਜੀਤ ਸਿੰਘ, ਸੀ.ਪੀ.ਐਸ.ਸੀ. ਜੰਡਿਆਲਾ ਥਾਣਾ ਇੰਚਾਰਜ ਸੁਖਜਿੰਦਰ ਸਿੰਘ ਭੱਲਾ, ਹੈੱਡ ਕਾਂਸਟੇਬਲ ਸਤਬੀਰ ਸਿੰਘ, ਥਾਣਾ ਮੱਤੇਵਾਲ ਦੇ ਸੀ.ਪੀ.ਐਸ.ਸੀ. ਇੰਚਾਰਜ ਏ.ਐਸ.ਆਈ. ਗੁਰਵਿੰਦਰ ਸਿੰਘ, ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ, ਬਲਵਿੰਦਰ ਗਿੱਲ, ਅਮਨ ਢੋਟ, ਹਰਚਰਨ ਸਿੰਘ ਬਰਾੜ, ਸੇਵਾ ਸਿੰਘ ਕੋੜਾ, ਡਾਇਰੈਕਟਰ ਜੈਨ ਸਕੂਲ ਜੋਗਿੰਦਰ ਸਿੰਘ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਅਤੇ ਹੋਰ ਲੋਕ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …