Thursday, July 10, 2025

ਅੰਤਰਰਾਸ਼ਟਰੀ ਸਾਈਕਲਿਸਟ ਅਮਰਜੀਤ ਦੀ ਹੋਈ ਰਾਸ਼ਟਰਮੰਡਲ ਖੇਡਾਂ ਵਾਸਤੇ ਚੋਣ

ਰਾਸ਼ਟਰ ਮੰਡਲ ਖੇਡਾਂ ਵਿਚ ਅਮਰਜੀਤ ਸਿੰਘ ਦੀ ਖੇਡ ਸ਼ੈਲੀ ਬੇਮਿਸਾਲ ਸਾਬਤ ਹੋਵੇਗੀ- ਐਸ.ਐਸ.ਪੀ ਗਿੱਲ

PPN050716
ਅੰਮ੍ਰਿਤਸਰ, 5  ਜੁਲਾਈ (ਪ੍ਰੀਤਮ ਸਿੰਘ)-  ਸਾਈਕਲਿੰਗ ਖੇਡ ਖੇਤਰ ਵਿਚ ਵਿਸ਼ਵ ਖਾਕੇ ਤੇ ਸਰਹੱਦੀ ਜਿਲਾ ਅੰਮ੍ਰਿਤਸਰ ਆਪਣੇ ਪ੍ਰਾਂਤ ਦੇਸ਼ ਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ ਵਾਲੇ ਅੰਤਰ ਰਾਸ਼ਟਰੀ ਸਾਈਕਲਿੰਗ ਖਿਡਾਰੀ ਅਮਰਜੀਤ ਸਿੰਘ ਪੁੱਤਰ ਬਾਵਾ ਸਿੰਘ ਭੋਮਾ ਰੇਲਵੇ ਨੂੰ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਬਦਲੇ ਬੇਸ਼ੱਕ ਪੰਜਾਬ ਸਰਕਾਰ ਨੇ ਉਸ ਨੂੰ ਕੋਈ ਕੱਦਵਾਰ ਸਨਮਾਨ ਨਹੀ ਮਿਲਿਆ, ਪਰ ਸਮਾਜਿਕ ਸਨਮਾਨ ਤੇ ਆਪਣੇਪਨ ਤੋਂ ਬੇਹੱਦ ਖੁਸ਼ ਅਮਰਜੀਤ ਸਿੰਘ ਭੌਮਾ ਹੁਣ ਇੰਗਲੈਂਡ (ਯੂਕੇ) ਦੇ ਸ਼ਹਿਰ ਗਲਾਸਕੋ ਵਿਖੇ ਆਯੋਜਿਤ ਹੋਣ ਵਾਲੀਆਂ ਕਾਮਨਵੈਲਥ ਖੇਡਾਂ 2014  ਵਿਚ ਕੁੱਝ ਹੋਰ ਵੀ ਬੇਹੱਤਰ ਤੇ ਵਿਲੱਖਣ ਕਰਨ ਦੇ ਮੰਤਵ ਨਾਲ ਰੋਜਾਨਾ ਹੱਡਭੰਨਵਾਂ ਅਭਿਆਸ ਕਰ ਰਿਹਾ ਹੈ। ਕਾਮਨਵੈਲਥ ਖੇਡਾਂ ਦੇ ਲਈ ਸਾਈਕਲਿੰਗ ਫੈਡਰੇਸ਼ਨ ਆੱਫ ਇੰਡੀਆ ਦੇ ਵਲੋਂ ਪੂਰੀ ਕੀਤੀ ਗਈ ਚੋਣ ਟਰਾਇਲ ਪ੍ਰਕ੍ਰਿਆ ਦੇ ਪੈਮਾਨੇ ਨੂੰ ਸਰ ਕਰ ਵਾਲਾ ਪੰਜਾਬ ਦਾ ਇਹ ਇਕੋ ਇਕ ਖਿਡਾਰੀ ਅਮਰਜੀਤ ਸਿੰਘ ਅੱਜ ਕੱਲ ਦਿੱਲੀ ਵਿਖੇ ਨੈਸ਼ਨਲ ਕੈਂਪ ਦੇ ਵਿਚ ਸ਼ਾਮਲ ਹੋ ਕੇ ਸਿਲਸਿਲੇਵਾਰ ਕਰੜਾ ਅਭਿਆਸ ਕਰ ਰਿਹਾ ਹੈ।ਜੁਲਾਈ ਦੇ ਆਖੀਰਲੇ ਹਫਤੇ ਸ਼ੁਰੂ ਹੋਣ ਵਾਲੀ ਵਿਸ਼ਵ ਪੱਧਰੀ ਕਾਮਨਵੈਲਥ ਖੇਡ ਪ੍ਰਤੀਯੋਗਤਾ ਲਈ ਅਗਲੇ ਹਫਤੇ ਰਵਾਨਾ ਹੋਵੇਗਾ। ਸਾਈਕਲਿੰਗ ਖੇਡ ਖੇਤਰ ਦੇ ਵਿਚ ਜੂਨੀਅਰ ਤੇ ਸੀਨੀਅਰ ਰਿਕਾਰਡ ਹੋਲਡਰ ਅਮਰਜੀਤ ਸਿੰਘ ਨੂੰ ਅੰਤਰ ਰਾਸ਼ਟਰੀ ਸਾਈਕਲਿੰਗ ਖਿਡਾਰੀ ਤੇ ਐਨਆਈਐਸ ਦੇ ਸਾਬਕਾ ਚੀਫ ਕੋਚ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਗਿੱਲ ਤੇ ਅੰਤਰ ਰਾਸ਼ਟਰੀ ਸਾਈਕਲਿੰਗ ਖਿਡਾਰੀ ਬਾਵਾ ਸਿੰਘ ਭੋਮਾ ਡਿਪਟੀ ਸੀਆਈਟੀ ਨਾਰਦਨ ਰੇਲਵੇ ਅੰਮ੍ਰਿਤਸਰ ਨੇ ਸ਼ੁੱਭ ਇੱਛਾਵਾਂ ਦੇ ਕੇ ਦਿਲੀ ਰਵਾਨਾ ਕੀਤਾ। ਇਸ ਮੋਕੇ ਐਸਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ 7 ਵਿਦੇਸ਼ੀ ਟੂਰ ਲਗਾਉਣ ਵਾਲੇ ਅਮਰਜੀਤ ਸਿੰਘ ਭੋਮਾ ਦੀ ਜਿੰਨੀ ਹੋਂਸਲਾ ਅਫਜਾਈ ਕੀਤੀ ਜਾਵੇ ਥੌੜੀ ਹੈ। ਉਨਾਂ ਕਿਹਾ ਕਿ ਦੇਸ਼ ਨੂੰ ਅਜਿਹੇ ਨੋਜਵਾਨਾਂ ਦੀ ਬਹੁਤ ਲੋੜ ਹੈ। ਉਨਾਂ ਕਿਹਾ ਕਿ ਆਸ ਕੀਤੀ ਜਾਂਦੀ ਹੈ ਕਿ ਰਾਸ਼ਟਰ ਮੰਡਲ ਖੇਡਾਂ ਵਿਚ ਅਮਰਜੀਤ ਸਿੰਘ ਦੀ ਖੇਡ ਸ਼ੈਲੀ ਬੇਮਿਸਾਲ ਸਾਬਤ ਹੋਵੇਗੀ ਤੇ ਉਹ ਭਾਰਤ ਦਾ ਨਾਂ ਰੋਸ਼ਨ ਕਰੇਗਾ।

Check Also

ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …

Leave a Reply