Monday, July 8, 2024

ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 

PPN050717
ਅੰਮ੍ਰਿਤਸਰ, 5  ਜੁਲਾਈ ( ਸੁਖਬੀਰ ਸਿੰਘ)- ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ  ਗੁਰੂ ਹਰਗੋਬਿਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਗੁ: ਬਿਬੇਕਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆਂ ਗਿਆ ਸ੍ਰੀ  ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ, ਅਤੇ ਕਵੀਸ਼ਰੀ ਜੱਥਿਆ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਅਤੇ ਬੀਰ ਰੱਸੀ ਵਾਰਾਂ ਰਾਹੀ ਸੰਗਤਾ ਨੂੰ ਨਿਹਾਲ ਕੀਤਾ ਜਿਸ ਵਿੱਚ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ, ਬੀਬੀ ਪਰਮਜੀਤ ਕੋਰ ਜੀ ਬੀਬੀ ਕੋਲਾਂ ਜੀ ਵਾਲੇ, ਬੀਬੀ ਹਰਜੀਤ ਕੋਰ ਖਾਲਸਾ ਬੀਬੀ ਅਮਰਜੀਤ ਕੋਰ ਉਸਤਾਦ ਭਾਈ ਹਰਜੀਤ ਸਿੰਘ ਬਿੱਟੂ, ਭਾਈ ਮਨਪੀ੍ਰਤ ਸਿੰਘ, ਭਾਈ ਗੁਰਇਕਬਾਲ ਸਿੰਘ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ, ਭਾਈ ਗੁਰਕੀਰਤ ਸਿੰਘ, ਬੀਬੀ ਆਸ਼ੂਪੀ੍ਰਤ ਕੋਰ ਕਥਾਵਾਚਕ, ਭਾਈ ਬਲਵਿੰਦਰ ਸਿੰਘ ਡੇਹਰਾਦੂਨ ਵਾਲੇ ਅਤੇ ਪ੍ਰਚਾਰਕ ਸਾਹਿਬਾਨਾ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਚਾਣਨਾ ਪਾ ਕੇ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਸ ਮੋਕੇ ਸਿੱਖ ਜੱਥੇਬੰਦੀ ਅਮਰ ਖਾਲਸਾ ਫਾਊਡੇਸ਼ਨ ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਅਤੇ ਸਾਥੀਆਂ ਨੇ ਵੀ ਨਤਮਸਤਕ ਹੋ ਕੇ ਆਈਆਂ ਹੋਈਆ ਸੰਗਤਾ ਦੇ ਦਰਸ਼ਨ ਕੀਤੇ ਅਤੇ ਬੀਬੀ ਹਰਜੀਤ ਕੋਰ ਖਾਲਸਾ ਸ੍ਰੀ  ਅੰਮ੍ਰਿਤਸਰ ਸਾਹਿਬ ਵਾਲੇ ਦੇ ਕੀਰਤਨੀ ਜੱਥੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕੋਮ ਦੀ ਚੜ੍ਹਦੀਕਲਾਂ ਲਈ ਅਰਦਾਸ ਬੇਨਤੀ ਕੀਤੀ। ਇਸ ਮੋਕੇ ਭਾਈ ਰਣਜੀਤ ਸਿੰਘ ਖਾਲਸਾ, ਬੀਬੀ ਸੁਮੀਤ ਕੋਰ ਬਟਾਲੇ ਵਾਲੇ, ਭਾਈ ਨਿਰਵੈਲ ਸਿੰਘ, ਭਾਈ ਅਮਰੀਕ ਸਿੰਘ ਖਹਿਰਾ ਅਤੇ ਸਮੂਹ ਸੰਗਤਾ ਹਾਜਰ ਸਨ। 

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply