Saturday, July 27, 2024

ਟੈਕਸ ਰਹਿਤ ਬਜਟ ਪੇਸ਼ ਕਰਨ ‘ਤੇ ਲੋਧੀਨੰਗਲ ਵੱਲੋਂ ਸੂਬਾ ਸਰਕਾਰ ਨੂੰ ਵਧਾਈ  

PPN170714
ਬਟਾਲਾ, 17  ਜੁਲਾਈ (ਨਰਿੰਦਰ ਬਰਨਾਲ) – ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਰਾਜ ਵਿਧਾਨ ਸਭਾ ‘ਚ ਪੇਸ਼ ਕੀਤੇ ਸਾਲ 2014-15  ਦੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ‘ਤੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੂਬਾ ਸਰਕਾਰ ਨੂੰ ਬਜਟ ਦੀ ਵਧਾਈ ਦਿੰਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਇਹ ਬਜਟ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਰਹਿਤ ਇਸ ਬਜਟ ਵਿੱਚ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚੇ ਤੇ ਸਮਾਜਿਕ ਸੁਰੱਖਿਆ ਵਰਗੇ ਅਹਿਮ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤੇ ਇਸ ਨਾਲ ਸੂਬਾ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ।ਸ. ਲੋਧੀਨੰਗਲ ਨੇ ਕਿਹਾ ਕਿ ਇਸ ਬਜਟ ਵਿੱਚ ਸ਼ਹਿਰਾਂ ਨੂੰ ਜਲ ਸਪਲਾਈ, ਸੀਵਰੇਜ, ਸੀਵਰੇਜ ਟਰੀਟਮੈਂਟ ਪਲਾਂਟ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸੜਕਾਂ ਅਤੇ ਫਲਾਈਓਵਰ, ਪਾਰਕ ਅਤੇ ਪਾਰਕਿੰਗ ਥਾਵਾਂ ਵਰਗੀਆਂ ਬੁਨਿਆਦੀ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ ਜਿਸਦਾ ਸਿੱਧਾ ਫਾਇਦਾ ਸ਼ਹਿਰੀ ਵਸੋਂ ਨੂੰ ਮਿਲੇਗਾ।
ਸ. ਲੋਧੀਨੰਗਲ ਨੇ ਕਿਹਾ ਕਿ ਸਲਾਨਾ ਬਜਟ ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਨੂੰ 161 ਕਰੋੜ ਰੁਪਏ ਵਿੱਤੀ ਸਹਾਇਤਾ ਦੇਣ ਨਾਲ ਯੂਨੀਵਰਸਿਟੀਆਂ ‘ਚ ਉਚੇਰੀ ਸਿੱਖਿਆ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਲਈ ੮੨ ਕਰੋੜ, ਕੌਮੀ ਖੁਰਾਕ ਰੱਖਿਆ ਕਮਿਸ਼ਨ ਲਈ 72 ਕਰੋੜ, ਕੌਮੀ ਤੇਲ ਬੀਜ ਮਿਸ਼ਨ ਲਈ 5 ਕਰੋੜ, ਖੇਤੀਬਾੜੀ ਵਿਸਥਾਰ ਤੇ ਤਕਨਾਲੋਜੀ ਮਿਸ਼ਨ ਲਈ 33 ਕਰੋੜ ਅਤੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਦੇ ਮਜ਼ਬੂਤੀਕਰਨ ਲਈ 500  ਕਰੋੜ ਰੁਪਏ ਰੱਖ ਕੇ ਖੇਤੀ ਸੈਕਟਰ ਨੂੰ ਅੱਗੇ ਲਿਜਾਣ ਦੀ ਆਪਣੀ ਪ੍ਰਤੀਬਧਤਾ ਦਿਖਾਈ ਹੈ। ਸ. ਲੋਧੀਨੰਗਲ ਨੇ ਇਸ ਬਜਟ ਨੂੰ ਲੋਕ ਪੱਖੀ ਬਜਟ ਐਲਾਨਦਿਆਂ ਕਿਹਾ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ‘ਤੇ ਜਰੂਰ ਖਰ੍ਹਾ ਉਤਰੇਗਾ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply