Wednesday, June 18, 2025

ਫਾਜਿਲਕਾ ਅਤੇ ਹੁਸ਼ਿਆਰਪੁਰ ਵਿਖੇ ੯੦ ਕਰੋੜ ਦੀ ਲਾਗਤ ਨਾਲ ਦੋ ਕੈਂਸਰ ਹਸਪਤਾਲ ਖੋਲੇ ਜਾਣਗੇ – ਜਿਆਣੀ

ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ 7 ਲੱਖ 80 ਹਜਾਰ ਰੂਪਏ ਦੇ ਚੈਕ ਵੰਡੇ

PPN190710
ਫਾਜਿਲਕਾ, 19 ਜੁਲਾਈ (ਵਿਨੀਤ ਅਰੋੜਾ)- ਪੰਜਾਬ  ਸਰਕਾਰ  ਵੱਲੋਂ ਕੈਂਸਰ  ਦੀ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਲਈ 90 ਕਰੋੜ ਦੀ ਲਾਗਤ ਨਾਲ ਫਾਜਿਲਕਾ ਤੇ ਹੋਸ਼ਿਆਰਪੁਰ ਵਿਖੇ ਦੋ ਅੱਤ ਆਧੂਨਿਕ  ਕੈਂਸਰ ਹਸਪਤਾਲ ਖੋਲੇ ਜਾਣਗੇ । ਜਿਸ ਨਾਲ ਲੋਕਾਂ ਨੂੰ ਕੈਂਸਰ ਦੇ ਇਲਾਜ ਸਬੰਧੀ ਵੱਡੀਆਂ ਸਹੂਲਤਾਂ ਮਿਲਣਗੀਆਂ । ਇਹ ਜਾਣਕਾਰੀ ਸਿਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਮਾਰਕਿਟ ਕਮੇਟੀ ਫਾਜਿਲਕਾ ਵਿਖੇ ਜਿਲ੍ਹੇ ਨਾਲ ਸਬੰਧਤ  ਥਰੈਸ਼ਰ ਹਾਦਸਿਆਂ ਦੇ ਸ਼ਿਕਾਰ 23 ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਤਕਸੀਮ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਸਿਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਾਜਿਲਕਾ ਅਤੇ ਹੋਸ਼ਿਆਰਪੁਰ ਵਿਖੇ ਖੋਲੇ ਜਾਣ ਵਾਲੇ ਕੈਂਸਰ ਹਸਪਤਾਲਾਂ ਵਿਚ ਅੱਤ ਆਧੂਨਿਕ ਤਰੀਕੇ ਨਾਲ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਹਰੇਕ ਹਸਪਤਾਲ ਤੇ 45-45 ਕਰੋੜ ਰੂਪਏ ਖਰਚ ਆਣਗੇ।ਉਨ੍ਹਾਂ ਕਿਹਾ ਕਿ ਹੈਪੇਟਾਇਟਸ ਏ ਅਤੇ ਬੀ ਦੀਆਂ ਦਵਾਈਆਂ ਬਹੁੱਤ ਮਹਿੰਗੀਆਂ ਹੋਣ ਕਾਰਨ ਗਰੀਬ ਮਰੀਜਾਂ ਨੂੰ ਆਪਣੇ ਇਲਾਜ ਸਬੰਧੀ ਕਾਫੀ ਦਿੱਕਤ ਪੇਸ਼ ਆਉਂਦੀ ਹੈ ਅਤੇ ਇਸ ਦੇ ਹਲ ਲਈ ਪੰਜਾਬ ਸਰਕਾਰ ਵੱਲੋ ਇਨ੍ਹਾਂ ਬੀਮਾਰੀਆਂ ਦੀਆਂ ਦਵਾਈਆਂ ਵੀ ਸੱਸਤੀਆਂ ਕੀਤੇ ਜਾਣ ਦੀ ਤਜਵੀਜ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਖੇਤੀ ਨਾਲ ਸਬੰਧਤ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਦਿੱਤੀ ਜਾਂਦੀ ਸਹਾਹਿਤਾ ਰਾਸ਼ੀ ਵੱਜੋਂ ਅੱਜ ਫਾਜਿਲਕਾ ਜਿਲ੍ਹੇ ਨਾਲ ਸਬੰਧਤ ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਦੀ ਸਹਾਹਿਤਾ ਰਾਸ਼ੀ ਸਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਸੋਂਪੀ ਗਈ ਹੈ । ਉਹ ਚੈਕ ਪੀੜਤ ਵਿਅਕਤੀਆਂ ਨੂੰ ਦੇਣਗੇ । ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸਕੱਤਰ ਮਾਰਕਿਟ ਕਮੇਟੀ ਸ਼੍ਰੀ ਸਲੋਧ ਬਿਸ਼ਨੋਈ, ਆੜਤੀਆਂ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਨਿਵਾਸ ਬਿਹਾਨੀ, ਭਾਜਪਾ ਆਗੂ ਸ਼੍ਰੀ ਸਬੋਧ ਵਰਮਾ, ਸ਼੍ਰੀ ਬਲਜੀਤ ਸਹੋਤਾ ਆਦਿ ਵੀ ਹਾਜਰ ਸਨ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply