Monday, December 30, 2024

ਸਾਹਿਲ ਵਰਮਾ ਯੁਵਾ ਰਾਜਪੂਤ ਸਭਾ ਦੇ ਜਨਰਲ ਸਕੱਤਰ ਤੇ ਮਦਨ ਘੋੜੇਲਾ ਪ੍ਰੈਸ ਸਕੱਤਰ ਨਿਯੁਕਤ

PPN190711
ਫਾਜਿਲਕਾ, 18  ਜੁਲਾਈ (ਵਿਨੀਤ ਅਰੋੜਾ)- ਸਮਾਜਸੇਵੀ ਸੰਸਥਾ ਯੂਵਾ ਰਾਜਪੂਤ ਸਭਾ ਫਾਜਿਲਕਾ ਦੀ ਇੱਕ ਅਹਿਮ ਬੈਠਕ ਇੱਥੇ ਨਵਨਿਉਕਤ ਪ੍ਰਧਾਨ ਓਮ ਪ੍ਰਕਾਸ਼ ਚੋਹਾਨ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ।ਸੰਸਥਾ ਦੇ ਰੱਖਿਅਕ ਰੋਸ਼ਨ ਲਾਲ ਵਰਮਾ ਦੀ ਹਾਜਰੀ ਵਿੱਚ ਬੈਠਕ ਵਿੱਚ ਸਰਵਸੰਮਤੀ ਨਾਲ ਕਾਰਜਕਾਰਣੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਗੋਲਡੀ ਵਰਮਾ ਨੂੰ ਸੀਨੀਅਰ ਉਪ-ਪ੍ਰਧਾਨ, ਤੇਜਾ ਵਰਮਾ ਨੂੰ ਉਪ-ਪ੍ਰਧਾਨ ਅਤੇ ਸਾਹਿਲ ਵਰਮਾ ਨੂੰ ਜਨਰਲ ਸਕੱਤਰ ਬਣਾਇਆ ਗਿਆ।ਵਿਨੋਦ ਵਰਮਾ  ਅਤੇ ਪ੍ਰਦੀਪ ਵਰਮਾ ਨੂੰ ਸਹਿ ਸਕੱਤਰ, ਨਰੇਸ਼ ਵਰਮਾ ਨੂੰ ਖ਼ਜ਼ਾਨਚੀ ਅਤੇ ਅਸ਼ਵਨੀ ਵਰਮਾ ਨੂੰ ਸੰਸਥਾ ਦਾ ਪੀ.ਆਰ.ਓ ਨਿਯੁੱਕਤ ਕੀਤਾ ਗਿਆ।ਬੈਠਕ ਵਿੱਚ ਸਰਵਸੰਮਤੀ ਨਾਲ ਮਦਨ ਘੋੜੇਲਾ ਨੂੰ ਪ੍ਰੈਸ ਸਕੱਤਰ, ਵਿਕਾਸ ਨਾਹਲ, ਵਿਕਰਮ ਚੋਹਾਨ, ਸੁਨੀਲ ਵਰਮਾ ਨੂੰ ਪ੍ਰਕਲਪ ਪ੍ਰਭਾਰੀ, ਸਤੀਸ਼ ਵਰਮਾ ਨੂੰ ਸਲਾਹਕਾਰ ਅਤੇ ਐਡਵੋਕੇਟ ਅਨਿਲ ਸੇਤੀਆ ਨੂੰ ਕਾਨੂੰਨੀ ਸਲਾਹਕਾਰ ਨਿਯੁੱਕਤ ਕੀਤਾ ਗਿਆ।ਹੋਰ ਕਾਰਜਕਾਰਣੀ ਵਿੱਚ ਚਿਮਨ ਲਾਲ ਵਰਮਾ, ਜੋਗਿੰਦਰ ਵਰਮਾ, ਜਨਕ ਰਾਜ, ਲਵਲੀ ਵਰਮਾ, ਸਤੀਸ਼ ਆਰੀਆ, ਸਾਹਿਲ ਚੂਚਰਾ, ਮਹਿੰਦਰ ਵਰਮਾ ਵਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ। ਨਵ-ਨਿਯੁੱਕਤ ਮੈਬਰਾਂ ਨੇ ਪ੍ਰਧਾਨ ਅਤੇ ਮੈਬਰਾਂ ਦਾ ਧੰਨਵਾਦ ਕਰਦੇ ਹੋਏ ਕੁਲ ਸੌਂਪੀ ਗਈ ਜ਼ਿੰਮੇਦਾਰੀ ਨੂੰ ਤਹਿਦਿਲ ਨਾਲ ਨਿਭਾਉਣ ਦਾ ਵਾਅਦਾ ਕੀਤਾ ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …

Leave a Reply