
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪਿੰਡ ਜੈਮਲ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਬਤ ਦੇ ਭਲੇ ਲਈ ਅਤੇ ਮੀਹ ਦੀ ਕਾਮਨਾਂ ਨੂੰ ਲੈਕੇ ਮਿੱਠੇ ਚਾਵਲਾ ਦਾ ਲੰਗਰ ਲਾਇਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਸੇਵਾਦਾਰਾ ਵਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰੋਕ-ਰੋਕ ਕੇ ਚਾਵਲਾ ਦਾ ਲੰਗਰ ਅਤੇ ਠੰਡਾਂ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਭੋਲਾ, ਗੁਰਦੇਵ ਸਿੰਘ ਸਾਬਕਾਂ ਸਰਪੰਚ, ਗੁਰਲਾਲ ਸਿੰਘ, ਨਛੱਤਰ ਸਿੰਘ, ਸਵਰਨ ਸਿੰਘ, ਕਾਲੂ, ਲਾਲੀ, ਠਾਕਰ ਸਿੰਘ ਆਦਿ ਨੇ ਸੇਵਾ ਨਿਭਾਈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media