
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਰਜਿ . ਫਾਜਿਲਕਾ ਦੁਆਰਾ ਕਾਂਸ਼ੀ ਰਾਮ ਕਲੋਨੀ ਸਥਿਤ ਨਿਊ ਗੁਰੁਕੁਲ ਵਿਦਿਆ ਮੰਦਿਰ ਵਿੱਚ ਸਵ. ਸ਼੍ਰੀਮਤੀ ਵਿਦਿਆ ਦੇਵੀ ਜਾਂਗਿੜ ਦੀ ਬਰਸੀ ਮੌਕੇ ਐਡਵੋਕੇਟ ਗਗਨਦੀਪ ਝਾਂਬ ਅਤੇ ਸਮਾਜਸੇਵੀ ਤਿਲਕ ਰਾਜ ਠਕਰਾਲ ਦੇ ਸਹਿਯੋਗ ਨਾਲ ਬੱਚਿਆਂ ਦਾ ਮੁਫਤ ਦੰਦ ਜਾਂਚ ਕੈਂਪ ਦਾ ਆਯੋਜਨ 26 ਜੁਲਾਈ ਸ਼ਨੀਵਾਰ ਸਵੇਰੇ 9ਵਜੇ ਤੋਂ 12 ਵਜੇ ਤੱਕ ਕੀਤਾ ਜਾਵੇਗਾ ।ਇਸਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਪ੍ਰੈਸ ਸਕੱਤਰ ਸੰਦੀਪ ਕੱਕੜ ਨੇ ਦੱਸਿਆ ਕਿ ਇਸ ਕੈਂਪ ਦਾ ਸ਼ੁਭਾਰੰਭ ਸਥਾਨਕ ਸਿਵਲ ਹਸਪਤਾਲ ਦੇ ਐਸਐਮਓ ਡਾ. ਐਸਪੀ ਗਰਗ, ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ, ਪ੍ਰੈਸ ਕੌਂਸਲ ਫਾਜਿਲਕਾ ਦੇ ਪ੍ਰਧਾਨ ਪ੍ਰਫੂਲ ਚੰਦਰ ਨਾਗਪਾਲ, ਗੁਰੁਕੁਲ ਵਿਦਿਆ ਮੰਦਿਰ ਦੇ ਪ੍ਰਿੰਸੀਪਲ ਦਯਾਨੰਦ ਜਾਂਗਿੜ ਕਰਣਗੇ ।ਇਸ ਸ਼ਿਵਿਰ ਵਿੱਚ ਪ੍ਰਮੁੱਖ ਦੰਦਾਂ ਦੇ ਡਾਕਟਰ ਅਰਪਿਤ ਸ਼ਰਮਾ, ਡਾ. ਵਰਿੰਦਰ ਜਲੰਧਰਾ, ਡਾ. ਨਿਸ਼ੁ ਡੋਗਰਾ ਆਪਣੀਆਂ ਨਿਸ਼ੁਲਕ ਸੇਵਾਵਾਂ ਦੇਣਗੇ ।ਸੰਸਥਾ ਦੇ ਪ੍ਰਧਾਨ ਆਰ ਆਰ ਠਕਰਾਲ ਨੇ ਦੱਸਿਆ ਕਿ ਸੰਸਥਾ ਦੁਆਰਾ ਸਮੇਂ-ਸਮੇਂ ਤੇ ਮੁਫਤ ਸਿਹਤ ਜਾਂਚ ਕੈਂਪ ਆਯੋਜਿਤ ਕੀਤੇ ਜਾਂਦੇ ਹਨ । ਇਹ ਸਬ ਨਗਰ ਨਿਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ।ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਸਮੇਂ ਤੇ ਪੁੱਜਣ ਦੀ ਅਪੀਲ ਕੀਤੀ ਹੈ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media