Wednesday, December 31, 2025

ਮਾਸਟਰ ਕੇਡਰ ਯੂਨੀਅਨ ਵੱਲੋ ਮੁਖਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ

PPN220703
ਬਟਾਲਾ, 22 ਜੁਲਾਈ (ਨØਰਿੰਦਰ ਸਿਘ ਬਰਨਾਲ) – ਮਾਸਟਰ ਕੇਡਰ ਦੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਹੋਈ ਅਤਿ ਜਰੂਰੀ ਮੀਟਿੰਗ ਦੀ ਪ੍ਰਧਾਨਗੀ ਸ. ਕੁਲਵਿੰਦਰ ਸਿੰਘ ਸਿਧੂ ਜਿਲਾ ਪ੍ਰਧਾਂਨ ਨੇ ਕੀਤੀ।ਜਿਸ ਵਿਚ  ਪੰਜਾਬ ਦੇ ਸਕੂਲਾਂ ਵਿਚ ਮੁਖੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਾਲੀ ਹੋਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ ,ਯੂਨੀਅਨ ਨੇ ਦੱਸਿਆ ਸਰਕਾਰ ਕਿ ਸਰਕਾਰ ਵੱਲੋ ਸਕੂਲ ਮੁਖੀਆਂ ਦੀਆਂ ਅਸਾਮੀਆਂ ਨਾ ਭਰਨ ਕਰਕੇ ਵਿਦਿਆਰਥੀਆਂ ਦੀ ਪੜਾਈ ਦਾ ਨੂਕਸਾਨ ਹੋ ਰਿਹਾ ਹੈ, ਮੰਗ ਕੀਤੀ ਗਈ ਕਿ ਮਾਸਟਰ ਕੇਡਰ ਵਿਚੋ ਤੁਰੰਤ ਮੁਖ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ  ਸਿਖਿਆ ਵਿਚ ਸੁਧਾਰ ਕੀਤਾ ਜਾਵੇ ਤੇ ਲੰਮੇ ਸਮੇ ਤੋ ਤਰੱਕੀਆਂ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾਵੇ।ਸਿਖਿਆ ਨੀਤੀ 2003 ਅਤੇ ਸਿਖਿਆ ਦਾ ਅਧਿਕਾਰ ਕਾਨੂੰਨ 2009 ਬਾਰੇ ਵੀ ਖੁਲਕੇ ਵਿਚਾਰ ਵਟਾਦਰਾ ਕੀਤਾ ਗਿਆ।  ਜਥੇਬੰਦੀ ਵੱਲੋ ਦੇ ਸੰਜੀਦਾ ਯਤਨਾ ਸਦਕਾ ਸਰਕਾਰ ਨਾਲ ਬਹੁਤ ਹੀ ਮਹੱਤਵ ਪੂਰਨ ਮੀਟਿੰਗਾ ਦੌਰਾਨ ਨੀਤੀ ਦੇ ਸਬੰਧ ਵਿਚ ਹੋਈ ਸਹਿਮਤੀ ਨੂੰ ਬਿਲਕੁਲ ਨਜਰ ਅੰਦਾਜ ਕਰ ਦਿਤਾ ਗਿਆ ਹੈ। ਸਿਖਿਆ ਨੀਤੀ 2003 ਅਨੁਸਾਰ ਵਿਦਿਅਕ ਸਾਲ 2003-04 ਤੋ ਕਾਗਜ਼ੀ -ਪੱਤਰੀ ਲਾਗੂ ਕਰ ਦਿਤੀ ਗਈ ਅਤੇ ਇਹ ਨੀਤੀ ਅਫਸਰਾਂ ਤੱਕ ਹੀ ਸੀਮਤ ਰਹਿ ਗਈ  ਹੈ। ਇਸ ਨੀਤੀ ਤਹਿਤ ਅਰਬਾਂ ਰੂਪਏ ਦੀ ਗ੍ਰਾਟ ਕੇਦਰ ਤੋ ਆ ਚੁੱਕੀ ਹੈ । ਇਹ ਲੀਤੀ ਜਮੀਨੀ ਪੱਧਰ ਪੱਧਰ ਤੇ ਲਾਗੂ ਨਾ ਹੋਣ ਕਰਕੇ ਸਿਖਿਆ ਵਿਚ ਸੁਧਾਰ ਨਹੀਂ ਹੋ ਸਕਿਆ, ਇਸ ਨੀਤੀ ਅਨੂਸਾਰ ਨੌਵੀ ਤੋਂ ਬਾਰਵੀਂ ਤੱਕ ਲੈਕਚਰਾਰ ਕੇਡਰ ਦੇ ਵਿਸਾਂ ਮਾਹਿਰ ਅਤੇ ਪੰਜਵੀਂ ਤੋ ਅੱਠਵੀਂ ਤੱਕ ਮਾਸਟਰ ਕੇਡਰ ਦੇ ਵਿਸਾ ਮਾਹਿਰ ਮਿਲਣੇ ਸਨ।ਇਸ ਲੰਗੜੀ ਸਿਖਿਆ ਨੀਤੀ ਲਾਗੂ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ।ਇਹ ਨੀਤੀ ਲਾਗੂ ਕਰਨ ਨਾਲ ਹਰੇਕ ਕੇਡਰ ਦੇ ਅਧਿਆਪਕ ਵਰਗ ਦੀਆਂ ਪ੍ਰੋਮੋਸਨਾ ਖੁਲ ਜਾਣੀਆਂ ਸਨ ਜਿਸ ਨਾਲ ਪੰਜਾਬ ਸਰਕਾਰ ਉਪਰ ਕੋਈ ਬਹੁਤ ਜਿਆਦਾ ਮਾਲੀ ਬੋਝ ਵੀ ਨਹੀ ਸੀ ਪੈਣਾ। ਸਰਕਾਰ ਦੇ ਅਵੇਸਲੇ ਪਨ ਅਤੇ ਬੇ-ਰੁਖੀ ਨੇ ਜਿਥੇ ਲੱਖਾਂ ਵਿਦਿਆਰਥੀਆਂ ਦੀ ਪੜਾਈ ਦਾ ਨੂਕਸਾਨ ਕੀਤਾ ਹੈ , ਉਥੇ ਹਜਾਰਾਂ ਅਧਿਆਪਕਾਂ ਦਾ ਵੀ ਨੁਕਸਾਨ ਕੀਤਾ ਹੈ। ਇਸ ਤਰਾਂ ਸਿਖਿਆ ਅਧਿਕਾਰ ਕਾਨੂੰਨ 2009 ਦਾ ਵੀ ਨੁਕਸਾਨ ਕੀਤਾ  ਗਿਆ । ਸਿਖਿਆ ਅਧਿਕਾਰ ਪੂਰੀ ਤਰਾਂ ਲਾਗੂ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਵਧੀਆਂ ਸਿਖਿਆ ਸਹੂਲਤਾਂ ਨਹੀ ਮਿਲ ਰਹੀਆਂ । ਇਸ ਕਾਨੂੰਨ ਤਹਿਤ ਮਿਡਲ ਸਕੂਲ ਪੱਧਰ ਤੇ ਜਿਥੇ ਛੇਵੀਂ ਤੋ ਅੱਠਵੀਂ ਤਕ 100 ਵਿਦਿਆਰਥੀ ਪੜਦੇ ਸਨ ਊਥੇ ਪੱਕੀ ਮੁਖ ਅਧਿਆਪਕ ਦੀ ਅਸਾਮੀ ਦੇਣੀ ਸੀ ,ਜਿਹੜੀ ਅਜੇ ਤੱਕ ਨਹੀਂ ਦਿਤੀ ਗਈ। ਮਾਸਟਰ ਕੇਡਰ ਯੂਨੀਅਨ ਨੇ  ਸਰਕਾਰ ਕੋਲੋਂ ਮੰਗ ਕੀਤੀ ਕਿ  ਸਿਖਿਆ ਨੀਤੀ 2003 ਅਤੇ ਸਿਖਿਆ ਅਧਿਕਾਰ ਕਾਨੂੰਨ ਪੂਰੀ ਤਰਾਂ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਤਰੱਕੀਆਂ , ਬਾਕੀ ਮੰਗਾ ਜਿਵੇਂ 4-9-14 ਜਿਹੜੀ 1.10.11 ਤੋ ਨਹੀ ਦਿਤੀ ਜਾ ਰਹੀ , 7654 ਅਧਿਆਪਕਾਂ ਨੂੰ ਰੈਗੂਲਰ ਆਰਡਰ ਦੇਣ ਲਈ ਬੇ ਲੋੜੀਆਂ ਸਰਤਾਂ ਨਾ ਲਾਈਆਂ ਜਾਣ, ਦਮਾਸਟਰ ਕੇਡਰ ਦੀਆਂ ਬਤੌਰ ਲੈਕਚਾਰ ਤੇ ਮੁਖ ਅਧਿਆਪਕ ਤਰੱਕੀਆਂ ਤੁਰੰਤ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ, 89 ਦਿਨਾ ਵਾਲੇ ਅਧਿਆਪਕਾਂ ਦੀ ਦਫਤਰਾਂ ਵਿਚ ਹੁੰਦੀ ਖੱਜਲ ਖੁਆਰੀ ਬੰਦ ਕਰਨ, ਤਨਖਾਹਾਂ ਦਾ ਲਗਾਤਾਰ ਮਿਲਣ ਯਕੀਨੀ ਬਣਾਂਇਆ ਜਾਵੇ , ਡੀ ਡੀ ਪਾਵਰਾਂ ਤੇ ਬਜ਼ਟ ਪੂਰੇ ਸਾਲ ਦਾ ਜਾਰੀ ਕੀਤਾ ਜਾਵੇ, ਰਮਸਾ ਵਾਲੇ ਅਧਿਆਪਕ ਜਿੰਨਾ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਪਰ ਉਹਨਾ ਨੂੰ ਫਾਰਗ ਕਰਨ ਵਿਚ ਜਾਰੀ ਅੜਿੱਚਣਾ ਬੰਦ ਕੀਤੀਆਂ ਜਾਣ ।ਇਸ ਮਾਸਟਰ ਕੇਡਰ ਦੀ ਮੀਟਿੰਗ ਦੌਰਾਨ ਬਲਦੇਵ ਸਿੰਘ ਬੂਟਰ ਉਪ ਪ੍ਰਧਾਨ ਮਾਸਟਰ ਕੇਡਰ ਪੰਜਾਬ, ਦਲਵਿੰਦਰਜੀਤ ਸਿੰਘ ਗਿਲ ਫਾਊਡਰ ਮੈਂਬਰ, ਸਮਸੇਰ ਸਿੰਘ ਕਾਹਲੋਂ ਜਨਰਲ ਸਕੱਤਰ, ਕਰਮਚੰਦ ਸਰਪ੍ਰਸਤ ਗੁਰਦਾਸਪੁਰ, ਜਗਦੀਪ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਰਾਜ, ਹਰਿੰਦਰ ਸਿੰਘ, ਗੁਰਮੀਤ ਸਿੰਘ ਪਾਰੋਵਾਲ ਵਿਤ ਸਕੱਤਰ, ਨਰਿੰਦਰ ਸਿੰਘ ਪ੍ਰੈਸ ਸਕੱਤਰ ਪੰਜਾਬ, ਰਾਜਿੰਦਰ ਕੁਮਾਰ ਸਰਮਾ, ਪ੍ਰੇਮਪਾਲ ਸਿੰਘ ਢਿਲੋਂ ਬਟਾਲਾ, ਨਿਰਮਲ ਸਿੰਘ ਰਿਆੜ, ਰਾਜ ਕੁਮਾਰ ਕਾਦੀਆਂ, ਜਸਪਾਲ ਸਿੰਘ , ਨਰਿੰਦਰ ਸਿੰਘ ਜੋਗੀ ਚੀਮਾਂ ਆਦਿ ਮਾਸਟਰ ਕੇਡਰ ਦੇ ਮੈਬਰ ਹਾਜ਼ਰ ਸਨ। 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply