ਕਿਉ ਜਾਨੋਂ ਵਧ ਕੇ ਚਾਹ ਬੈਠਾ ਸੀ,
ਕਿਉਂ ਸਾਹਾਂ ਵਿਚ ਵਸਾ ਬੈਠਾ ਸੀ,
ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ……
ਨਾ ਸ਼ਿਕਵਾ ਕੋਈ ਤੇਰੇ ਤੇ………
ਕਈ ਸ਼ਿਕਵੇ ਤੈਨੂੰ ਮੇਰੇ ਤੇ……….
ਮਿੱਟੀ ਦੇ ਵਿਚ ਰੁੱਲ ਗਏ ਆਂ,
ਕੋਡੀਆਂ ਦੇ ਭਾਅ ਤੁਲ ਗਏ ਆਂ,
ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ `ਤੇ……
ਨਾ ਸ਼ਿਕਵਾ ਕੋਈ ਤੇਰੇ `ਤੇ………
ਕਈ ਸ਼ਿਕਵੇ ਤੈਨੂੰ ਮੇਰੇ `ਤੇ……….
ਕੀਤੇ ਵੱਧੋ ਵੱਧ ਵਾਅਦੇ ਸੀ,
ਕੀਤੇ ਘੱਟੋ ਘੱਟ ਇਰਾਦੇ ਸੀ,
ਧੋਖਾ ਨਜਰਾਂ ਤੋਂ ਹੁੰਦਾ, ਜੋਗੀ ਵਾਲੇ ਫੇਰੇ `ਤੇ……
ਨਾ ਸ਼ਿਕਵਾ ਕੋਈ ਤੇਰੇ `ਤੇ………
ਕਈ ਸ਼ਿਕਵੇ ਤੈਨੂੰ ਮੇਰੇ `ਤੇ……….
ਅਦਬੀ ਹਵਸ ਦੇ ਦਰ ਗਏ ਆਂ,
ਕੁਫਰ ਮਹੁਬਤ ਤੇ ਮਰ ਗਏ ਆਂ,
ਰੂਹ ਵੀ ਹੱਸਦੀ ਵੇਖੀ ”ਭੱਟ”, ਅੱਖੋਂ ਹਝੂੰ ਕੇਰੇ ਤੇ……
ਨਾ ਸ਼ਿਕਵਾ ਕੋਈ ਤੇਰੇ `ਤੇ………
ਕਈ ਸ਼ਿਕਵੇ ਤੈਨੂੰ ਮੇਰੇ `ਤੇ……….
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ।
ਮੋ – 9914062205