ਤੇਰੀ ਯਾਦ ਤਾਂ ਬਥੇਰੀ ਆਊ ਪੁੱਤਰਾ,
ਪਰ ਤੂੰ ਨਹੀਂ ਆਉਣਾ ਜੱਗ `ਤੇ ਮੁੜ ਵੇ,
ਮਾਂ ਨੂੰ ਹਮੇਸ਼ਾਂ ਰਹੂਗੀ ਤੇਰੀ ਥੁੜ ਵੇ…
ਤੇਰੀ ਨਹੀਂ ਸੀ ਉਮਰ ਅਜੇ ਜਾਣ ਦੀ,
ਤੂੰ ਤਾਂ ਸਾਰਿਆਂ ਨੂੰ ਸੁੱਟ ਗਿਓਂ ਰੋਲ ਕੇ,
ਵੇ ਜਾਂਦੇ ਹੋਏ ਕੁੱਝ ਨਾ ਗਿਓਂ ਮਾਂ ਨੂੰ ਬੋਲ ਕੇ…
ਤੂੰ ਤਾਂ ਅਜੇ ਸੀ ਵੀ ਹੱਸਣਾ ਤੇ ਖੇਡਣਾ,
ਪਰ ਤੂੰ ਜੁਦਾਈ ਪਾ ਗਿਓਂ ਜਲਦੀ,
ਜੇ ਪਤਾ ਹੁੰਦਾ ਤੈਨੂੰ ਪੜਨੇ ਨਾ ਦੂਰ ਘੱਲਦੀ…
ਪੁੱਤ ਖੋਹੀਂ ਨਾ ਕਿਸੇ ਦੀ ਛੋਟੀ ਉਮਰੇ,
ਰੱਬਾ ਤੇਰੇ ਅੱਗੇ ਅਰਜ ਇਹੀ,
ਹਾਏ ਜੱਗ ਤੇ ਕੋਈ ਹੋਰ ਦਾਤ ਨਾ ਪੁੱਤਾਂ ਜਿਹੀ…
ਫੋਟੋ ਲੱਗੀ ਸੀ ਵੇਖੀ ਅਖ਼ਬਾਰ ‘ਚ,
ਵੇਖਿਆ ਮੈਂ ਅੱਜ ਬੱਚਿਆ ਤੜਕੇ,
ਵੇਂਹਦੇ ਅਖ਼ਬਾਰ ਨੂੰ ਰਹੇ ਸੀ ਸਾਰੇ ਪੜ ਕੇ…
ਗੀਤ ਲਿਖਿਆ ਜੋ ਤੇਰੇ ਉਤੇ ਲਾਲ ਵੇ,
‘ਅਵਤਾਰ ਮੁਕਤਸਰ’ ਵਾਲੇ ਨੇ ਬੱਲ ਵੇ,
ਪੜ ਪੜ ਪੈਂਦੇ ਕਾਲਜੇ ਨੂੰ ਮੇਰੇ ਸੱਲ ਵੇ…
– ਗੀਤਕਾਰ
ਅਵਤਾਰ ਮੁਕਤਸਰੀ
ਮੀਟਰ ਇੰਸਪੈਕਟਰ,
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94653-21894