Thursday, August 7, 2025
Breaking News

ਅਲੋਪ ਹੋਇਆ ਦਰੀ ਦਾ ਝੋਲਾ ਤੇ ਝਾਲਰ ਵਾਲੀ ਪੱਖੀ

                Jhola Virsa Pakhi Virsaਪੰਜਾਬ ਦੇ ਵਿਰਸੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਕੁੱਝ ਅਲੋਪ ਹੋ ਗਿਆ ਹੈ ਅਤੇ ਅਲੋਪ ਹੋ ਰਿਹਾ ਹੈ। ਕੋਈ ਸਮਾਂ ਸੀ ਜਦ ਦਰੀ ਦੇ ਝੋਲੇ ਅਤੇ ਝਾਲਰ ਵਾਲੀ ਪੱਖੀ ਦਾ ਰਿਵਾਜ਼ ਸਿਖ਼ਰਾਂ ਉਪਰ ਸੀ।ਕਿਤੇ ਬਾਹਰ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਕੱਪੜੇ ਦਰੀ ਦੇ ਝੋਲੇ ‘ਚ ਪਾਉਣੇ ਜੋ ਕਿ ਦਰੀ ਦੀ ਤਰਾਂ ਹੀ ਘਰਾਂ ‘ਚ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ ਸੋਹਣੇ-ਸੋਹਣੇ ਡਿਜ਼ਾਇਨ ਪਾ ਕੇ ਬੁਣਿਆ ਕਰਦੀਆਂ ਸਨ।ਬਾਹਰ ਜਾਣ ਸੇਂ ਇਸ ਵਿੱਚ ਕੱਪੜੇ, ਘਰ ਦੀਆਂ ਵੱਟੀਆਂ ਸੇਵੀਆਂ, ਘਰੀਂ ਬਣਾਏ ਬਿਸਕੁਟ ਜਾਂ ਫ਼ਿਰ ਘਰੇ ਬਣਾਈਆਂ ਖੋਏ ਦੀਆਂ ਪਿੰਨੀਆਂ ਪਾ ਕੇ ‘ਤੇ ਨਾਲ ਕੱਪੜੇ ਪਾ ਲੈਣੇ। ਉਨਾਂ ਸਮਿਆਂ ਵਿਚ ਕਿਸੇ ਵੀ ਰਿਸ਼ਤੇਦਾਰੀ ਵਿੱਚ ਜਾ ਕੇ ਘੱਟੋ-ਘੱਟ ਦੋ ਜਾਂ ਤਿੰਨ ਦਿਨ ਰਹਿਣ ਦਾ ਰਿਵਾਜ਼ ਵੀ ਸੀ। ਆਂਢ-ਗੁਆਂਢ ਨੂੰ ਵੀ ਕਿਸੇ ਘਰ ਆਏ ਪ੍ਰਾਹੁਣੇ ਦਾ ਚਾਅ ਚੜ ਜਾਂਦਾ ਸੀ।
ਘਰੇ ਆਏ ਮਹਿਮਾਨ ਲਈ ਵਧੀਆ ਬਿਸਤਰਾ ਵਿਛਾਇਆ ਜਾਂਦਾ ਸੀ, ਪਰ ਇਹ ਰਿਵਾਜ ਉਸ ਘਰ ਦੇ ਕਿਸੇ ਖ਼ਾਸ ਮਹਿਮਾਨ ਵਾਸਤੇ ਭਾਵ ਜਵਾਈ ਵਾਸਤੇ ਹੀ ਪ੍ਰਚੱਲਿਤ ਸੀ।ਕਿਸੇ ਹੋਰ ਰਿਸ਼ਤੇਦਾਰ ਨੂੰ ਭਾਂਵੇ ਵਿਛਾਉਣਾ ਤਾਂ ਨਹੀਂ ਸੀ ਕੀਤਾ ਜਾਂਦਾ, ਪਰ ਆਓ ਭਗਤ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਜਾਂਦੀ।ਆਂਢੀ-ਗੁਆਂਢੀ ਵਿਛਾਉਣੇ ਕੀਤੇ ਬਿਸਤਰੇ ਤੋਂ ਹੀ ਅੰਦਾਜ਼ਾ ਲਗਾ ਲੈਂਦੇ ਸਨ ਕਿ ਆਉਣ ਵਾਲਾ ਪ੍ਰਾਹੁਣਾ ਇਸ ਘਰ ਦਾ ਖ਼ਾਸ ਮਹਿਮਾਨ ਭਾਵ ਜਵਾਈ ਹੈ। ਉਹਨਾਂ ਸਮਿਆਂ ਵਿੱਚ ਏ.ਸੀ ਅਤੇ ਬਿਜ਼ਲੀ  ਪੱਖਿਆਂ ਦਾ ਰਿਵਾਜ਼ ਬਹੁਤ ਘੱਟ ਸੀ।ਗ਼ਰਮੀ ਦੇ ਵਿੱਚ ਵਿਛਾਏ ਮੰਜੇ `ਤੇ ਸਿਰਹਾਣੇ ਝਾਲਰ ਵਾਲੀ ਪੱਖੀ ਰੱਖ ਦੇਣੀ ਤਾਂ ਕਿ ਗਰਮੀ ਮਹਿਸੂਸ ਹੋਣ `ਤੇ ਮਹਿਮਾਨ ਆਪਣੇ ਆਪ ਪੱਖੀ ਦੀ ਝੱਲ ਮਾਰ ਸਕੇ ਜਾਂ ਫ਼ਿਰ ਖਾਸ ਮਹਿਮਾਨ ਜਾਂ ਪ੍ਰਾਹੁਣੇ ਨੂੰ ਤਾਂ ਪੱਖੀ ਝੱਲੀ ਵੀ ਜਾਂਦੀ ਰਹੀ ਹੈ।ਸਮੇਂ ਦੇ ਬਦਲਾਅ ਨਾਲ ਇਹ ਰਿਵਾਜ਼ ਤੇ ਸਾਡਾ ਇਹ ਅਨੋਖਾ ਵਿਰਸਾ ਅੱਜ ਖ਼ਤਮ ਹੋ ਚੁੱਕਾ ਹੈ ਜਾਂ ਖ਼ਤਮ ਹੋਣ ਕਿਨਾਰੇ ਹੈ।ਸਾਡੀ ਅਜੋਕੀ ਪੀੜੀ ਤਾਂ ਇਸ ਤੋਂ ਬਿਲਕੁੱਲ ਅਣਭਿੱਜ ਹੈ।ਕਿੰਨਾ ਚੰਗਾ ਹੋਵੇ ਜੇਕਰ ਸਾਡੇ ਪੁਰਾਤਨ ਬਜ਼ੁੱਰਗ ਸਾਡੀ ਅਜੋਕੀ ਪੀੜੀ ਨੂੰ ਐਸੇ ਵਿਰਸੇ ਤੋਂ ਜਾਣੂ ਕਰਵਾਉਂਦੇ ਰਹਿਣ ਤਾਂ ਹੀ ਸਾਡੇ ਪੁਰਾਤਨ ਵਿਰਸੇ ਤੋਂ ਸਾਡੀ ਅਜੋਕੀ ਪੀੜੀ ਜਾਣੂ ਹੋ ਸਕਦੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਇਸ ਦੀ ਅਤਿਅੰਤ ਲੋੜ ਹੈ, ਪਰ ਅੱਜਕੱਲ ਇਹ ਸਭ ਕੁੱਝ ਅਜ਼ਾਇਬ ਘਰਾਂ ਦੀ ਸ਼ਾਨ ਬਣ ਕੇ ਰਹਿ ਚੁੱਕਾ ਹੈ।ਜਿੱਥੇ ਜਾ ਕੇ ਸਾਡੀ ਅਜੋਕੀ ਪੀੜੀ ਬਜ਼ੁੱਰਗਾਂ ਨੂੰ ਇੰਨਾਂ ਚੀਜ਼ਾਂ ਬਾਬਤ ਪੁੱਛਦੀ ਆਮ ਹੀ ਵੇਖੀ ਜਾ ਸਕਦੀ ਹੈ।

Jasveer Shrma Dadahoor 94176-22046

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply