ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ)– ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਪਿਛਲੇ ਦਿਨੀ ਹੋਈਆਂ ਚੋਣਾਂ ‘ਚ ਮੀਤ ਪ੍ਰਧਾਨ ਦੇ ਆਹੁਦੇ ਲਈ ਚੁਣੇ ਗਏ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਸਥਾਨਕ ਲੇਖਕਾਂ ਵਲੋਂ ਵਿਖਾਏ ਭਰਵੇਂ ਉਤਸ਼ਾਹ ਲਈ ਧੰਨਵਾਦੀ ਸਮਾਰੋਹ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ ‘ਚ ਹੋਇਆ। ਜਿਸ ਵਿੱਚ ਬੋਲਦਿਆਂ ਵਿਦਵਾਨ ਡਾ. ਪ੍ਰਮਿੰਦਰ ਸਿੰਘ, ਡਾ. ਊਧਮ ਸਿੰਘ ਸ਼ਾਹੀ, ਪ੍ਰੋ. ਐਚ.ਐਸ. ਬੋਪਾਰਾਏ, ਸ਼੍ਰੀ ਮਤੀ ਗੁਰਮੀਤ ਬਾਵਾ, ਦੀਪ ਦਵਿੰਦਰ ਸਿੰਘ, ਦੇਵ ਦਰਦ, ਅਤੇ ਜਗਦੀਸ਼ ਸਚਦੇਵਾ ਆਦਿ ਬੁੱਧੀਜੀਵੀਆਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਕੇਂਦਰੀ ਸਭਾ ਪਿੱਛਲੇ ਕਈ ਦਹਾਕਿਆਂ ਤੋਂ ਪੰਜਾਬੀ ਭਾਸ਼ਾਂ ਦੇ ਹੱਕਾਂ ਲਈ ਨਿਰੰਤਰ ਯਤਨਸ਼ੀਲ ਹੈ। ਪੰਜਾਬੀ ਭਾਸ਼ਾ ਦੀ ਤਰੱਕੀ ਲਈ ਇਸ ਨੂੰ ਗਿਆਨ ਅਤੇ ਵਿਗਿਆਨ ਦੀ ਭਾਸ਼ਾ ਬਨਾਉਣ ਦੇ ਨਾਲ-ਨਾਲ ਰੁਜਗਾਰ ਮੁਖੀ ਬਨਾਉਣ ਲਈ ਕੇਂਦਰੀ ਸਭਾ ਦੇ ਨਾਲ ਮਿਲ ਕੇ ਹੰਭਲਾ ਮਾਰਨ ਦੀ ਜਰੂਰਤ ਹੈ।ਉਨਾਂ ਇਹ ਵੀ ਕਿਹਾ ਕਿ ਮਾਤ ਭਾਸ਼ਾ ਦੀ ਬਿਹਤਰੀ ਲਈ ਅਗਲੇਰੀ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਣ ਦੀ ਸਮੇਂ ਦੀ ਮੁੱਖ ਲੋੜ ਹੈ।ਉਨਾਂ ਆਸ ਪ੍ਰਗਟ ਕੀਤੀ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਚੁਣੀ ਟੀਮ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਆਪਣੇ ਏਜੰਡੇ ‘ਤੇ ਪਹਿਲ ਦੇ ਅਧਾਰ ‘ਤੇ ਰੱਖੇਗੀ। ਇਸ ਸਮੇਂ ਸ੍ਰੀ ਜਸਬੀਰ ਝਬਾਲ, ਅਜੀਤ ਸਿੰਘ ਨਬੀਪੁਰ, ਗੁਰਬਾਜ ਤੋਲਾ ਨੰਗਲ, ਮੈਡਮ ਦਲਜੀਤ, ਹਰਭਜਨ ਖੇਮਕਰਨੀ, ਗੁਰਦੇਵ ਮਹਿਲਾਂਵਾਲਾ, ਜਗਤਾਰ ਗਿੱਲ, ਮਨਮੋਹਨ ਢਿਲੋਂ, ਸਰਬਜੀਤ ਸਿੱਧੂ, ਮਲਵਿੰਦਰ, ਡਾ, ਮੋਹਨ, ਡਾ. ਕਸ਼ਮੀਰ ਸਿੰਘ, ਸ੍ਰੀ ਕ੍ਰਿਪਾਲ ਬਾਵਾ, ਹਜਾਰਾ ਸਿੰਘ ਚੀਮਾ, ਸੁਮੀਤ ਸਿੰਘ, ਮਰਕਸਪਾਲ, ਮਨਮੋਹਨ ਬਾਸਰਕੇ, ਗੁਰਜਿੰਦਰ ਬਗਿਆੜੀ, ਗੁਰਜਿੰਦਰ ਮਾਹਲ, ਗੁਰਦੇਵ ਭਰੋਵਾਲ, ਰਵੀ ਠਾਕੁਰ, ਚਰਨਜੀਤ ਅਜਨਾਲਾ, ਕੁਲਵੰਤ ਸਿੰਘ ਅਣਖੀ, ਬਲਵਿੰਦਰ ਸਿੰਘ ਫਤਹਿਪੁਰੀ, ਹਰਭਜਨ ਸਿੰਘ ਗੁਲਾਟੀ, ਕੁਲਵਿੰਦਰ ਬੱਲ, ਪ੍ਰੋ. ਪ੍ਰਵੀਨ ਮੁਲਿਕ, ਹਰਜੀਤ ਲੋਪੋਕੇ, ਮੈਡਮ ਟੀਨਾ ਸ਼ਰਮਾ, ਮੈਡਮ ਨੇਹਾ, ਮੈਡਮ ਪ੍ਰਭਜੋਤ ਅਤੇ ਹੋਰ ਸਾਹਿਤ ਪ੍ਰੇਮੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ
ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …