ਮੀਟਿੰਗ ਦੋਰਾਨ ਅਹਿਮ ਮਤੇ ਕੀਤੇ ਪਾਸ

ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ)- ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਮੋਜੂਦਾ ਪੰਥਕ ਅਤੇ ਰਾਜਨੀਤਕ ਹਲਾਤਾਂ ਅਤੇ ਜੱਥੇਬੰਦੀ ਦੇ ਪਸਾਰ ਲਈ ਵਰਕਿੰਗ ਕਮੇਟੀ ਅਤੇ ਜਿਲਾ੍ਹ ਪ੍ਰਧਾਨਾਂ ਦੀ ਇਕੱਤਰਤਾ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਜੀ ਖਾਲਸਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜ ਸਮਾਜ ਅੰਦਰ ਨਸ਼ਿਆਂ ਅਤੇ ਪਤਿਤ ਪੁਨੇ ਵਰਗੀਆਂ ਲਾਹਨਤਾਂ ਸਾਡੇ ਸਮਾਜ ਵਿਚ ਫੈਲ ਰਹੀਆਂ ਹਨ। ਜਿਨਾਂ ਨੂੰ ਰੋਕਨ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਅੰਦਰ ਧਰਮ ਪ੍ਰਤੀ ਚਾਅ ਪੈਦਾ ਕਰਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਪ੍ਰਧਾਨ ਭਾਈ ਪਰਮਜੀਤ ਸਿੰਘ ਜੀ ਖਾਲਸਾ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਫੈਡਰੇਸ਼ਨ (ਮਹਿਤਾ) ਵਲੋਂ ਨੋਜਵਾਨਾਂ ਨੂੰ ਆਪਣੇ ਅਮੀਰ ਫਲਸਫੇ ਨਾਲ ਜੌੜਨ ਅਤੇ ਗੁਰਮਤਿ ਸਿਧਾਂਤਾਂ ਦੇ ਧਾਰਨੀ ਹੋਣ, ਆਪਣੇ ਕੌਂਮੀ ਹੱਕਾਂ ਅਤੇ ਅਧਿਕਾਰਾਂ ਤੌਂ ਜਾਣੂ ਕਰਵਾਉਣ ਸੰਬੰਧੀ ਗੁਰਦੁਆਰਾ ਸਿੰਘ ਸਭਾ (ਰਜਿ ) ਪਹਿਲਗਾਮ ਵਿਖੇ 17,18 ਅਤੇ 19 ਅਗਸਤ ਨੂੰ ਤਿੰਨ ਦਿਨਾਂ ਮਹਾਨ ਗੁਰਮਤਿ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿਚ ਤਖਤਾਂ ਦੇ ਜੱਥੇਦਾਰ ਸਾਹਿਬਾਨ, ਸੰਪਰਦਾਵਾਂ ਦੇ ਮੁਖੀ ਸਾਹਿਬਾਨ, ਸਿੱਖ ਚਿੰਤਕ, ਸਿੱਖ ਵਿਦਵਾਨ, ਪੰਥ ਪ੍ਰਸਿਧ ਰਾਗੀ ਸਾਹਿਬਾਨ ਤੇ ਕਥਾ ਵਾਚਕ ਸ਼ਾਮਿਲ ਹੋਕੇ ਨੋਜਵਾਨਾਂ ਨੂੰ ਗੁਰਮਤਿ ਦੇ ਗਾਡੀ ਰਾਹ ਅਤੇ ਮੋਜ਼ੂਦਾ ਸਮੇਂ ਕੌਮ ਨੂੰ ਦਰਪੇਸ਼ ਚਣੋਤੀਆਂ ਤੌਂ ਜਾਣੂ ਕਰਵਾਉਣਗੇ। ਇਸ ਗੁਰਮਤਿ ਸਿਖਲਾਈ ਕੈਂਪ ਵਿਚ ਰਾਤ ਨੂੰ ਵਿਸ਼ੇਸ਼ ਤੋਰ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਮੋਕੇ ਸਮੂਚੀ ਲੀਡਰਸ਼ਿਪ ਵਲੋਂ ਅਹਿਮ ਫੈਸਲੇ ਲੈਦਿਆਂ ਕੁਝ ਮਤੇ ਪਾਸ ਕੀਤੇ ਗਏ। ਮਤਾ ਨੰਬਰ ਇਕ: ਫੈਡਰੇਸ਼ਨ ਸਹਾਰਨਪੁਰ (ਯੂਪੀ) ਵਿਖੇ ਦੋ ਫਿਰੇਕਆਂ ਵਿਚ ਇਕ ਧਾਰਮਕ ਸਥਾਨ ਨੂੰ ਲੈਕੇ ਹੋਏ ਝਗੜੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਅਤੇ ਮੰਗ ਕਰਦੀ ਹੈ ਕਿ ਇਸ ਮੋਕੇ ਸਿਖਾਂ ਦੇ ਹੋਏ ਨੁਕਸਾਂਨ ਦੀ ਭਰਭਾਈ ਯੂਪੀ ਸਰਕਾਰ ਕਰੇ। ਇਕ ਫਿਰਕੇ ਨਾਲ ਸੰਭੰਧਤ ਦੰਗਿਆਂ ਨੂੰ ਭੜਕਾਉਣ ਵਾਲੇ ਗੁੰਢਿਆਂ ਨੂੰ ਜਿਨਾ ਦੀ ਅਗਵਾਈ ਮਹਿਰੂਮ ਅਲੀ ਪੱਪੂ ਕਰ ਰਿਹਾ ਸੀ, ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਅਤੇ ਬਨਦੀ ਸਜਾ ਦਿੱਤੀ ਜਾਵੇ ਅਤੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਲਈ ਯੂਪੀ ਸਰਕਾਰ ਵਿਸ਼ੇਸ਼ ਕਨੂਨ ਬਣਾਵੇ। ਮਤਾ ਨੰਬਰ ਦੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਖਾਂ ਦੀ ਸਿਰਮੋਰ ਜੱਥੇਬੰਦੀ ਹੈ ਜੋ ਕਿ ਵਡੀਆਂ ਕੁਰਬਾਨੀਆਂ ਤੌਂ ਬਾਅਦ ਹੋਂਦ ਵਿਚ ਆਈ ਅਤੇ ਸਿਖ ਪੰਥ ਦਾ ਮੁਖ ਥੰਮ ਹੈ। ਇਸ ਦਾ ਮੁਖ ਮੰਤਵ ਸਿਖ ਗੁਰਧਾਮਾਂ ਦੇ ਪ੍ਰਬੰਧ ਨੂੰ ਸੁਚਾਰੂ ਤੇ ਸੁਚੱਜੇ ਢੰਗ ਨਾਲ ਅਤੇ ਗੁਰਮਤਿ ਮਰਿਆਦਾ ਅਨੁਸਾਰ ਚਲਾਉਣਾ ਹੈ।ਅੱਜ ਇਸ ਸੰਸਥਾ ਦਾ ਸਿਆਸੀਕਰਣ ਕੀਤਾ ਜਾ ਰਿਹਾ ਹੈ।ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਪਰ ਰਾਜਨੀਤਕ ਲੋਕਾਂ ਵਲੌਂ ਨਿਜੀ ਹਿੱਤਾਂ ਖਾਤਰ ਫੈਸਲੇ ਥੋਪਕ ਇਸ ਸੰਸਥਾ ਦੇ ਸਨਮਾਨ ਨੂੰ ਗਹਿਰੀ ਸਟ ਮਾਰੀ ਜਾ ਰਹੀ ਹੈ।ਫੈਡਰੇਸ਼ਨ ਇਸ ਵਰਤਾਰੇ ਦੀ ਨਖੇਧੀ ਕਰਦੀ ਹੈ। ਮਤਾ ਨੰਬਰ ਤਿੰਨ: ਫੈਡਰੇਸ਼ਨ ਕਾਂਗਰਸ ਪਾਰਟੀ ਦੀ ਹੱਡਾ ਸਰਕਾਰ ਵਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਕੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣਦਾ ਵਿਰੋਧ ਕਰਦੇ ਹੋਏ ਇਹ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਜਲਦੀ ਤੌਂ ਜਲਦੀ ਹਰਿਆਣਾ ਸਰਕਾਰ ਵਲੌਂ ਵੱਖਰੀ ਕਮੇਟੀ ਸੰਬੰਧੀ ਬਣਾਏ ਕਾਨੂੰਨ ਨੂੰ ਰੱਦ ਕਰੇ। ਇਸ ਮੋਕੇ ਸਟੇਜ ਦੀ ਕਾਰਵਾਈ ਫੈਡਰੇਸ਼ਨ ਦੇ ਸੱਕਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ ਨੇ ਚਲਾਈ। ਭਾਈ ਅਮਰਬੀਰ ਸਿੰਘ ਢੋਟ ਜਿਲਾ੍ਹ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੌਂ ਆਏ ਸਾਰੇ ਫੈਡਰੇਸ਼ਨ ਆਗੂਆਂ ਦਾ ਧੰਨਵਾਦ ਕੀਤਾ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਯੁਵਰਾਜ ਸਿੰਘ ਚੌਹਾਨ ਤੇ ਮਨਜੀਤ ਸਿੰਘ ਬੂਟਾ, ਭਾਈ ਜਸਪਾਲ ਸਿੰਘ ਇਸਲਾਮਗੰਜ਼, ਭਾਈ ਬਲਜੀਤ ਸਿੰਘ ਬੀਤਾ, ਭਾਈ ਸ਼ਿਸ਼ਪਾਲ ਸਿੰਘ ਮੀਰਾਂਕੋਟ, ਭਾਈ ਗੁਰਮਿੰਦਰ ਸਿੰਘ ਚਾਵਲਾ, ਭਾਈ ਭੁਪਿੰਦਰ ਸਿੰਘ ਨਾਗੋਕੇ, ਭਾਈ ਰਸ਼ਪਾਲ ਸਿੰਘ ਲੋਹਾਰਕਾ, ਭਾਈ ਸ਼ੇਰਮੀਰ ਸਿੰਘ, ਭਾਈ ਮਧੂਪਾਲ ਸਿੰਘ ਗੋਗਾ, ਭਾਈ ਮਨਜੀਤ ਸਿੰਘ ਬਾਠ, ਭਾਈ ਦਲੇਰ ਸਿੰਘ ਡੋਡ, ਭਾਈ ਗਗਨਦੀਪ ਸਿੰਘ, ਭਾਈ ਭਗਵਾਨ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੁਰਿੰਦਰਪਾਲ ਸਿੰਘ, ਭਾਈ ਜਗਜੀਤ ਸਿੰਘ ਖਾਲਸਾ, ਭਾਈ ਚਰਣਜੀਤ ਸਿੰਘ ਧਾਲੀਵਾਲ, ਭਾਈ ਮਨਦੀਪ ਸਿੰਘ ਖਾਲਸਾ, ਭਾਈ ਰਣਬੀਰ ਸਿੰਘ ਰੋਪੜ, ਭਾਈ ਕੁਲਵਿੰਦਰ ਸਿੰਘ ਢੋਟ, ਭਾਈ ਕੁਲਦੀਪ ਸਿੰਘ ਘਲ ਖੁਰਦ, ਭਾਈ ਜਸਵਿੰਦਰ ਸਿੰਘ ਸਿੱਧੂ ਆਦਿ ਆਗੂਆਂ ਨੇ ਸੰਬੋਧਨ ਕੀਤਾ।
Punjab Post Daily Online Newspaper & Print Media