ਖੇਡ ਸੰਸਥਾਵਾਂ ਨੂੰ ਆਰਥਿਕ ਤੋਰ ਤੇ ਮਜਬੂਤ ਕਰਨਾ ਸਮੇਂ ਦੀ ਮੰਗ- ਵਲਟੋਹਾ
ਅੰਮਿਤਸਰ, 29 ਜੁਲਾਈ (ਪ੍ਰੀਤਮ ਸਿੰਘ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਜਿਲਾ ਐਥਲੈਟਿਕ ਐਸੋਸੀਏਸ਼ਨ ਰਜਿ: ਦੇ ਵਲੋਂ ਵੱਖ ਵੱਖ ਸਕੂਲਾਂ ਕਾਲਜਾਂ ਦੇ ਮਹਿਲਾ ਤੇ ਪੁਰਸ਼ ਐਥਲੈਟਿਕ ਖਿਡਾਰੀਆਂ ਦਾ ਆਯੋਜਿਤ ੧੫ ਦਿਨਾਂ ਸਮਰ ਕੋਚਿੰਗ ਕੈਂਪ ਤੇ ਵਿਸ਼ੇਸ਼ ਸਿਖਲਾਈ ਕੈਂਪ ਸੰਪੰਨ ਹੋ ਗਿਆ।ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਖਿਆਲਾ ਦੇ ਬੇਮਿਸਾਲ ਪ੍ਰਬੰਧਾਂ ਹੇਂਠ ਆਯੋਜਿਤ ਇਸ 15 ਦਿਨਾਂ ਵਿਸ਼ੇਸ਼ ਸਿਖਲਾਈ ਤੇ ਸਮਰ ਕੋਚਿੰਗ ਕੈਂਪ ਦੋਰਾਨ ਜਿੱਥੇ ਅੰਤਰ ਰਾਸ਼ਟਰੀ ਕੋਚ ਜਸਪਾਲ ਸਿੰਘ ਢਿੱਲੋਂ, ਅੰਤਰ ਰਾਸ਼ਟਰੀ ਕੋਚ ਬਚਨਪਾਲ ਸਿੰਘ, ਅੰਤਰ ਰਾਸ਼ਟਰੀ ਕੋਚ ਰਣਕੀਰਤ ਸਿੰਘ ਸੰਧੂ, ਅੰਤਰ ਰਾਸ਼ਟਰੀ ਕੋਚ ਹਰਪ੍ਰੀਤ ਸਿੰਘ ਮਨੂੰ, ਕੋਚ ਕੁਲਵਿੰਦਰ ਸਿੰਘ, ਕੋਚ ਗੁਰਪ੍ਰੀਤ ਸਿੰਘ ਲਾਲੀ ਆਦਿ ਵਲੋਂ ਵਿਸ਼ੇਸ਼ ਤਕਨੀਕੀ ਗੁਰਾਂ ਤੋਂ ਸਮੂਹਿਕ ਖਿਡਾਰੀਆਂ ਨੂੰ ਮੁਹਾਰਤ ਹਾਸਲ ਕਰਵਾਈ ਗਈ ਉੱਥੇ ਕਈ ਖੇਡ ਪ੍ਰਮੋਟਰਾਂ ਦੇ ਵਲੋਂ ਖਿਡਾਰੀਆਂ ਨੂੰ ਵਿਸ਼ੇਸ਼ ਵਿਟਾਮਿਨ ਭਰਪੂਰ ਖੁਰਾਕ ਦੇ ਨਾਲ ਮਾਲੋਮਾਲ ਵੀ ਕੀਤਾ ਗਿਆ। ਸਮਾਪਨ ਸਮਾਰੋਹ ਸਮੇਂ 400 ਮੀਟਰ ਰਿਲੇਅ ਦੋੜ ਦਾ ਵੀ ਆਯੋਜਨ ਕੀਤਾ ਗਿਆ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸੀਪੀਐਮ ਵਿਰਸਾ ਸਿੰਘ ਵਲਟੋਹਾ ਨੇ ਅਦਾ ਕੀਤੀ ਤੇ ਕਿਹਾ ਕਿ ਖੇਡ ਸੰਸਥਾਵਾਂ ਨੂੰ ਆਰਥਿਕ ਤੋਰ ਤੇ ਮਜਬੂਤ ਕਰਨਾ ਸਮੇਂ ਦੀ ਲੋੜ ਹੈ ਤੇ ਪੰਜਾਬ ਸਰਕਾਰ ਇਸ ਦੇ ਲਈ aੁੱਚੇਚੇ ਉਪਰਾਲੇ ਕਰ ਰਹੀ ਹੈ, ਇਸ ਦਾ ਸਿੱਧਾ ਲਾਹਾ ਖਿਡਾਰੀਆਂ ਨੂੰ ਮਿਲੇਗਾ। ਇਸ ਮੋਕੇ ਐਸੋਸੀਏਸ਼ਨ ਵਲੋਂ ਖਿਡਾਰੀਆਂ ਨੂੰ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਮੰਚ ਦਾ ਸੰਚਾਲਣ ਗੁਰਮੀਤ ਸਿੰਘ ਸੰਧੂ ਵਲੋਂ ਬਾਖੂਬੀ ਨਿਭਾਇਆ ਗਿਆ।ਇਸ ਮੋਕੇ ਜੀਐਨਡੀਯੂ ਦੇ ਸ਼ਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾਕਟਰ ਸੁਖਦੇਵ ਸਿੰਘ, ਜਰਨੈਲ ਸਿੰਘ ਸਖੀਰਾ, ਬਾਬਾ ਗੁਰਮੇਜ ਸਿੰਘ ਕੋਟ ਖਾਲਸਾ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਜਿਲਾ ਕੋਚ ਮਨੋਹਰ ਸਿੰਘ, ਨਿਉ ਰਾਸਾ ਪ੍ਰਧਾਨ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਅਜੀਤ ਸਿੰਘ ਰੰਧਾਵਾ, ਮੈਡਮ ਗੁਰਮੀਤ ਕੋਰ, ਮੈਡਮ ਕੁਲਦੀਪ ਕੋਰ, ਜਸਬੀਰ ਸਿੰਘ ਘੁੰਣ, ਜਰਨੈਲ ਸਿੰਘ, ਸੁਖਦੇਵ ਸਿੰਘ, ਸੰਤੋਖ ਸਿੰਘ ਸੱਗੂ, ਸੁਰਿੰਦਰਜੀਤ ਸਿੰਘ, ਗੁਰਿੰਦਰਪਾਲ ਸਿੰਘ, ਗਗਨਦੀਪ ਸਿੰਘ ਫੀਲਾ, ਪ੍ਰੌ. ਜੀ.ਐਸ ਸੰਧੂ, ਜੋਗਿੰਦਰ ਸਿੰਘ ਕਾਕਾ ਆਦਿ ਨੇ ਵੀ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।