ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ)- ਸਮੂਹ ਅਖੰਡ ਪਾਠੀ ਸਿੰਘ ਸ਼ੀ੍ਰ ਦਰਬਾਰ ਸਾਹਿਬ ਅਤੇ ਗੁ: ਸ਼ਹੀਦ ਗੰਜ ਸਾਹਿਬ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖੀ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਚਰਨਜੀਤ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ (ਭਤੀਜਾ) ਸ਼ਹੀਦ ਭਾਈ ਸਤਵੰਤ ਸਿੰਘ ਜੀ ਹਾਜਰ ਹੋਏ ਇਕੱਤਰਤਾ ਦੋਰਾਨ ਸਮੂਹ ਅਖੰਡਪਾਠੀ ਸਿੰਘਾਂ ਨੇ ਸੰਤ ਚਰਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਕੋਈ ਵੀ ਸਹੂਲਤ ਨਹੀ ਦਿੱਤੀ ਗਈ ਅਤੇ ਜਿਸ ਦੋਰਾਨ ਸਾਨੂੰ ਦਿਹਾੜੀ ਦੇ ਡਿਊਟੀ ਦੋਰਾਨ ਸਿਰਫ 110/- ਰੁਪਏ ਹੀ ਮਿਲਦੇ ਹਨ। ਪੂਰੇ ਮਹੀਨੇ ਦੀ ਤਨਖਾਹ 6750/- ਰੁਪਏ ਮਿਲਦੀ ਹੈ। ਇਸ ਮੋਕੇ ਸਮੂਹ ਅਖੰਡਪਾਠੀ ਸਿੰਘ ਨੇ ਦੱਸਿਆ ਕਿ ਅਸੀ 8 ਅਖੰਡਪਾਠੀ ਸਿੰਘ ਇੱਕ ਅਖੰਡ ਪਾਠ ਦੀ ਸੇਵਾ ਨਿਭਾਉਂਦੇ ਹਾਂ। 3 ਘੰਟੇ 2 ਸਿੰਘ ਹਾਜਰੀ ਭਰਦੇ ਹਾਂ। ਜਿਸ ਨਾਲ ਮਰਿਆਦਾ ਅਨੁਸਾਰ ਸਤਿਕਾਰ ਸਹਿਤ ਅਖੰਡ ਪਾਠ ਆਰੰਭ ਕਰਨ ਸਮੇ ਅਤੇ ਭੋਗ ਸਮੇ ਅਤੇ ਅਰਦਾਸ ਕਰਨ ਸਮੇ ਅਤੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਉਣੀ ਅਤੇ ਸੁੱਖ ਆਸਨ ਕਰਨ ਸਮੇ ਇਕੱਲਾ ਸਿੰਘ ਸੇਵਾ ਨਹੀ ਕਰ ਸਕਦਾ ਪਰ ਸ਼੍ਰੋਮਣੀ ਕਮੇਟੀ ਵੱਲੋਂ 6 ਅਖੰਡਪਾਠੀ ਸਿੰਘ ਕਰਨ ਤੇ ਵਿਚਾਰ ਕੀਤੀ ਜਾ ਰਹੀ ਹੈ ਜੋ ਮਰਿਆਦਾ ਦੇ ਉਲਟ ਹੈ ਇਸ ਲਈ ਅਖੰਡਪਾਠੀ ਸਿੰਘਾਂ ਵੱਲੋਂ ਅਪੀਲ ਸਹਿਤ ਮੰਗ ਹੈ ਕਿ ਬਿਨ੍ਹਾ ਕਿਸੇ ਤਣਾ ਦੇ 8 ਅਖੰਡਪਾਠੀ ਸਿੰਘਾਂ ਦੀ ਸੇਵਾ ਬਹਾਲ ਰੱਖੀ ਜਾਵੇ ਜੇਕਰ 6 ਅਖੰਡਪਾਠੀ ਸਿੰਘ ਕੀਤੇ ਜਾਂਦੇ ਹਨ ਤਾਂ ਸਮੂਹ ਅਖੰਡਪਾਠੀ ਸਿੰਘ ਵੱਲੋਂ ਸੰਤ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿਮੇਵਾਰੀ ਸ਼੍ਰੋਮਣੀ ਕਮੇਟੀ ਅਤੇ ਦਫਤਰ ਦੀ ਹੋਵੇਗੀ। ਅਖੰਡ ਪਾਠੀ ਸਿੰਘਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇ: ਅਵਤਾਰ ਸਿੰਘ ਮੱਕੜ ਅਤੇ ਸਿੰਘ ਸਾਹਿਬਾਨ ਨੂੰ ਨਿਮਰਤਾ ਸਹਿਤ ਪੁਰਜੋਰ ਅਪੀਲ ਕਰਦੇ ਹੋਏ ਮੰਗ ਕਰਦੇ ਹਾਂ ਕਿ ਜਿੱਥੇ ਪੂਰੇ ਪੰਜਾਬ ‘ਚ ਹਰ ਵਰਗ ਨੂੰ ਸਹੂਲਤਾ ਮੁਹੱਈਆ ਕਰਵਾਈਆ ਜਾ ਰਹੀਆ ਹਨ। ਉੱਥੇ ਸਾਡੇ ਘਰ, ਪਰਿਵਾਰਾ ਬਾਰੇ ਵੀ ਸੋਚਿਆ ਜਾਵੇ ਅਤੇ ਬਿਨ੍ਹਾ ਕਿਸੇ ਦੇਰੀ ਦੇ ਸਾਨੂੰ ਮਿਲਣ ਵਾਲੀ ਭੇਟਾ 450/- ਪ੍ਰਤੀ ਅਖੰਡਪਾਠ ਤੋਂ ਵਧਾ ਕੇ 800/- ਰੁਪਏ ਕੀਤੇ ਜਾਵੇ, ਡਾਕਟਰੀ ਸਹੂਲਤ ਤੇ ਇੰਨਸ਼ੋਰੈਂਸ ਦੀ ਸਹੂਲਤ ਵੀ ਮੁੱਹਈਆਂ ਕਰਵਾਈ ਜਾਵੇ ਫੰਡ ਆਦਿ ਕੱਟਿਆ ਜਾਵੇ। ਕਿਉਕਿ ਸਿਰਫ 6750/- ਰੁਪਏ ਵਿੱਚ ਅਸੀ ਘਰਾਂ ਦੇ ਗੁਜਾਰੇ ਕਰਨੋ ਅਸਮਰੱਥ ਹੋ ਚੁੱਕੇ ਹਾਂ ਅਤੇ ਦੁਨਿਆਵੀ ਵਰਤੋਂ ਵਰਤਾਵਾ ਵੀ ਨਹੀ ਕਰ ਸਕਦੇ ਅਸੀ ਆਪਣੇ ਬੱਚਿਆ ਨੂੰ ਚੰਗੀ ਤਾਲੀਮ ਤਾਂ ਕਿ ਸਰਕਾਰੀ ਸਕੂਲਾਂ ਦੇ ਖਰਚੇ ਵੀ ਨਹੀ ਭਰ ਸਕਦੇ। ਇਸ ਮਜਬੂਰੀ ਦੀ ਹਾਲਤ ਵਿੱਚ ਸਾਡੇ ਕਈ ਘਰਾਂ ਅਤੇ ਰਿਸਤੇਦਾਰੀ ਵਿੱਚ ਤਕਰਾਰ ਪੈਦਾ ਹੋ ਚੁੱਕੇ ਹਨ। ਇਸ ਲਈ ਜਲਦ ਤੋ ਜਲਦ ਸਾਡੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਬਣਦੀਆਂ ਸਹੂਲਤਾ ਮੁਹੱਈਆਂ ਕਰਵਾਈਆ ਜਾਣ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …